11 August 2021

ਅਸੀਂ ਨੀ ਕਿਸਾਨਾਂ ਤੋਂ ਡਰਨ ਵਾਲੀਆਂ-ਤੀਜ ਮਨਾਈ ਮਹਿਲਾ ਮੋਰਚਾ ਨੇ

11th August 2021 at 2:24 PM

 ਬੀਜੇਪੀ ਮੋਹਾਲੀ ਮਹਿਲਾ ਮੋਰਚਾ ਨੇ ਤੀਜ 'ਤੇ ਹੈਂਡਲੂਮ ਦਿਵਸ ਮਨਾਇਆ


ਮੋਹਾਲੀ
11 ਅਗਸਤ 2021: (ਗੁਰਜੀਤ ਸਿੰਘ ਬਿੱਲਾ ਅਤੇ ਇਨਪੁਟ ਮੋਹਾਲੀ ਸਕਰੀਨ ਡੈਸਕ )::

ਕਿਸਾਨਾਂ ਵੱਲੋਂ ਲਗਾਤਾਰ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦਾ ਵਿਰੋਧ ਜਾਰੀ ਹੈ। ਸ਼ਾਇਦ ਹੀ ਕੋਈ ਥਾਂ ਅਜਿਹੀ ਬਚੀ ਹੋਵੇ ਜਿੱਥੇ ਬੀਜੇਪੀ ਦੇ ਕਿਸੇ ਨ ਕਿਸੇ ਲੀਡਰ ਦਾ ਤਿੱਖਾ ਤਿੱਖਾ ਵਿਰੋਧ ਨਾ ਹੋਇਆ ਹੋਵੇ। ਬੀਜੇਪੀ ਦੇ ਸੀਨੀਅਰ ਲੀਡਰ ਤੀਕਸ਼ਨ ਸੂਦ ਦੇ ਘਰ ਤਾਂ ਗੋਹੇ ਦੀ ਭਰੀ ਟਰਾਲੀ ਵੀ ਸੁੱਟੀ ਗਈ ਸੀ। ਕਈ ਭਾਜਪਾ ਲੀਡਰਾਂ ਦੇ ਕੱਪੜੇ ਵੀ ਲਾਹੇ ਗਏ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇੱਕ ਪਾਸੇ ਤਾਂ ਅਸੀਂ ਬੀਜੇਪੀ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦੀ ਵਾਪਿਸੀ ਲਈ ਲਗਾਤਾਰ ਦਿੱਲੀ ਦੇ ਬਰਡਰਾਂ ਤੇ ਧਰਨਾ ਮਾਰ ਕੇ ਬੈਠੇ ਹਾਂ ਅਤੇ ਸਾਡੇ ਸੈਂਕੜੇ ਸਾਥੀ ਇਸ ਮੋਰਚੇ ਦੌਰਾਨ ਸ਼ਹੀਦ ਵੀ ਹੋ ਗਏ ਹਨ। ਸਾਡੇ ਨਾਲ ਹਮਦਰਦੀ ਹੋਣ ਦੀ ਬਜਾਏ ਭਾਰਤੀ ਜਨਤਾ ਪਾਰਟੀ ਦੇ ਕੰਨਾਂ ਤੇ ਜੂੰ ਤਕ ਵੀ ਨਹੀਂ ਸਰਕ ਰਹੀ। ਸਿਰਫ ਮੋਦੀ ਸਰਕਾਰ ਹੀ ਨਹੀਂ ਪੂਰੀ ਭਾਜਪਾ ਵੀ ਕਾਰਪੋਰੇਟਾਂ ਦੇ ਹੱਕ ਵਿੱਚ ਆ ਖੜੋਤੀ ਹੈ। 

ਦਿਨੋਂ ਦਿਨ ਨਾਜ਼ੁਕ ਹਾਲਤ ਅਖਤਿਆਰ ਕਰ ਰਹੀ ਇਸ ਸਥਿਤੀ ਵਿੱਚ ਹੁਣ ਭਾਜਪਾ ਮਹਿਲਾ ਮੋਰਚਾ ਵੱਲੋਂ ਤੀਜ ਦੀਆਂ ਖੁਸ਼ੀਆਂ ਅਤੇ ਭੰਗੜਿਆਂ ਨਾਲ ਕਿਸਾਨਾਂ ਦੇ ਗੁੱਸੇ ਵਿੱਚ ਹੋਰ ਵਾਧਾ ਹੋ ਸਕਦਾ ਹੈ। ਅਜਿਹੀ ਸੰਭਾਵਨਾ ਬਣਦੀ ਹੈ ਤਾਂ ਕਿਸਾਨਾਂ ਦੇ ਪਰਿਵਾਰਾਂ ਦੀਆਂ ਇਸਤਰੀਆਂ ਵੱਡੀ ਗਿਣਤੀ ਵਿੱਚ ਤੀਜ ਦੀਆਂ ਖੁਸ਼ੀਆਂ ਮਨਾਉਣ ਵਾਲੀਆਂ ਇਹਨਾਂ ਔਰਤਾਂ ਦਾ ਘੇਰਾਓ ਵੀ ਕਰ ਸਕਦੀਆਂ ਹਨ। 

ਜ਼ਿਕਰਯੋਗ ਹੈ ਕਿ ਤੀਜ ਦੌਰਾਨ ਭਾਜਪਾ ਮਹਿਲਾ ਮੋਰਚਾ ਦੀਆਂ ਇਸਤਰੀ ਆਗੂਆਂ ਨੇ ਬੜਾ ਖੁੱਲ੍ਹ ਕੇ ਕਿਹਾ ਹੈ ਕਿ ਅਸੀਂ ਨਹੀਂ ਕਿਸਾਨਾਂ ਤੋਂ ਡਰਦੀਆਂ ਡੁਰਦੀਆਂ। ਅਸੀਂ ਡਟ ਕੇ ਇਹਨਾਂ ਦਾ ਮੁਕਾਬਲਾ ਕਰਾਂਗੀਆਂ। ਹਾਲ ਹੀ ਵਿੱਚ ਲੁਧਿਆਣਾ ਦੇ ਹੋਟਲ ਨਾਗਪਾਲ ਰਿਜੈਂਸੀ ਦੌਰਾਨ ਹੋਈ ਮੀਟਿੰਗ ਮਗਰੋਂ ਵੀ ਇਹਨਾਂ ਇਸਤਰੀਆਂ ਨੇ ਇਸੇ ਸੁਰ ਵਿੱਚ ਹੀ ਗੱਲ ਕੀਤੀ ਸੀ। 

ਮੋਹਾਲੀ ਬੀਜੇਪੀ ਮਹਿਲਾ ਮੋਰਚਾ ਵਲੋਂ ਅੱਜ ਇਥੇ ਰਲ ਮਿਲ ਕੇ ਤੀਜ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਜਿਲਾ ਮਹਿਲਾ ਮੋਰਚਾ ਪ੍ਰਧਾਨ ਤਜਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਵਿਚ ਕਿਸਾਨਾਂ ਵਲੋਂ ਜਿੰਨਾ ਮਰਜੀ ਵਿਰੋਧ ਹੋ ਰਿਹਾ ਹੋਵੇ, ਬੀਜੇਪੀ ਮਹਿਲਾ ਮੋਰਚਾ ਦੀ ਹਰ ਮਹਿਲਾ ਇਸ ਦਾ ਡਟ ਕੇ ਸਾਹਮਣਾ ਕਰਨਗੀਆਂ ਤੇ ਨਾ ਡਰੀਆਂ ਨੇ ਨਾ ਡਰਨਗੀਆਂ। 

ਪ੍ਰਧਾਨ ਤਜਿੰਦਰ ਕੌਰ ਨੇ ਅੱਗੇ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਵੱਧ ਤੋਂ ਵੱਧ ਮਹਿਲਾਵਾਂ ਨੇ ਹਿੱਸਾ ਲਿਆ ਅਤੇ ਭਵਿੱਖ ਵਿੱਚ ਵੀ ਸਾਰੀਆਂ ਮਹਿਲਾਵਾਂ ਹਰ ਮੀਟਿੰਗ, ਹਰ ਤਿਉਹਾਰ  ਮਨਾਉਣਗੀਆ। ਇਸ ਮੌਕੇ ਸੂਬਾ ਸਕੱਤਰ ਅਤੇ ਜਿਲਾ ਪਰਭਾਰੀ ਸ੍ਰੀਮਤੀ ਅਲਕਾ ਕੁਮਾਰ ਵਿਸ਼ੇਸ਼ ਤੌਰ ਤੇ ਪੁੱਜੇ। 

ਇਸ ਮੌਕੇ ਜਿਲਾ ਪ੍ਰਧਾਨ ਸੁਸ਼ੀਲ ਰਾਣਾ ਜੀ ਤੇ ਜਿਲਾ ਜਨਰਲ ਸਕੱਤਰ ਰਾਜੀਵ ਸ਼ਰਮਾ ਵੀ ਮਹਿਲਾਵਾਂ ਦਾ ਹੌਸਲਾ  ਵਧਾਉਣ ਲਈ ਇਸ ਪ੍ਰੋਗਰਾਮ ਦਾ ਹਿੱਸਾ ਬਣੇ। ਖਰੜ ਮੰਡਲ ਦੇ ਪ੍ਰਧਾਨ ਸ੍ਰੀ ਪਵਨ ਮਨੋਚਾ ਨੇ ਵੀ ਬਿਨਾਂ ਕਿਸੇ ਝਿਜਕ ਕਿਸਾਨਾਂ ਦੇ ਲਗਾਤਾਰ ਵਿਰੋਧ ਦੇ ਬਾਵਜੂਦ ਬੀਜੇਪੀ ਦਫ਼ਤਰ ਖਰੜ ਵਿਚ ਇਹ ਤਿਉਹਾਰ ਮਨਾਉਣ ਵਿਚ ਮਹਿਲਾਵਾਂ ਦਾ ਦਿਲ ਤੋਂ ਸਾਥ ਦਿਤਾ। ਇਸ ਮੌਕੇ ਜਿਲੇ ਦੀ ਹਰ ਮੰਡਲ ਪ੍ਰਧਾਨ ਤੇ ਉਹਨਾਂ ਦੀਆ ਜਨਰਲ ਸਕੱਤਰ ਤੇ ਜਿਲੇ ਦੀਆਂ ਮਹਿਲਾਵਾਂ ਨੇ ਇਸ ਸਮਾਗਮ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ।

ਇਹ ਵੀ ਜ਼ਰੂਰ ਪੜ੍ਹੋ:










ਏ.ਡੀ.ਸੀ ਵੱਲੋਂ ਕਾਨਟੀਨੈਂਟਲ ਫਰਮ ਦਾ ਲਾਇਸੰਸ ਰੱਦ

Saturday 23rd March 2024 at 7:14 PM ਲਾਇਸੈਂਸ ਦੀ ਮਿਆਦ 14 ਨਵੰਬਰ 2022 ਨੂੰ ਖਤਮ ਹੋ ਗਈ ਸੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ : 23 ਮਾਰਚ  2024 : ( ਕਾਰਤਿਕਾ ਕਲਿਆਣ...