01 April 2022

ਜ਼ਮੀਨ ਤੋਂ ਅਸਮਾਨ ਤੱਕ ਕੁਲਦੀਪ ਸਿੰਘ ਜੱਸੋਵਾਲ

1st April 2022 at 4:31 PM

 ਸਿਰਫ ਆਪਣੀ ਮੇਹਨਤ ਆਸਰੇ ਤੈਅ ਕੀਤਾ ਸੰਘਰਸ਼ਾਂ ਵਾਲਾ ਲੰਮਾ ਸਫਰ 

   ਕੁਲਦੀਪ ਸਿੰਘ ਜੱਸੋਵਾਲ ਨੇ  ਡਾਇਰੈਕਟਰ ਡੇਅਰੀ ਵਿਕਾਸ ਵਿਭਾਗ,ਪੰਜਾਬ ਦਾ ਚਾਰਜ ਸੰਭਾਲਿਆ


ਐਸ.ਏ.ਐਸ ਨਗਰ: 1 ਅਪ੍ਰੈਲ 2022: (ਮੋਹਾਲੀ ਸਕਰੀਨ//ਪੰਜਾਬ ਸਕਰੀਨ ਬਿਊਰੋ):: 

ਸ਼੍ਰੀ ਕੁਲਦੀਪ ਸਿੰਘ ਜੱਸੋਵਾਲ ਵੱਲੋਂ ਅੱਜ ਬਤੌਰ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਦਾ ਚਾਰਜ ਸੰਭਾਲਿਆ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਸ੍ਰੀ ਜੱਸੋਵਾਲ ਨੇ ਕਿਹਾ ਕਿ ਡੇਅਰੀ ਫਾਰਮਰਾਂ ਅਤੇ ਕਿਸਾਨਾਂ ਦੀ ਭਲਾਈ ਲਈ ਬਣਾਈਆਂ ਗਈਆਂ ਸਕੀਮਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਿਆ ਜਾਵੇਗਾ। ਕੁਲਦੀਪ ਸਿੰਘ ਜੱਸੋਵਾਲ ਦਾ ਸਫਰ ਕਾਫੀ ਲੰਮਾ ਹੈਉ। ਸੰਨ 1987 ਵਿੱਚ ਉਹਨਾਂ ਡੇਅਰੀ ਇੰਸਪੈਕਟਰ ਵੱਜੋਂ ਡੇਅਰੀ ਵਿਕਾਸ ਵਿਭਾਗ ਨਾਲ ਕੰਮਕਾਜ ਦੀਆਂ ਜ਼ਿੰਮੇਵਾਰੀਆਂ ਤੇਜ਼ ਕੀਤੀਆਂ ਸਨ। ਸਿੱਖਣ ਦੀ ਇੱਛਾ ਅਤੇ ਤਨਦੇਹੀ ਵਾਲੀ ਹੱਡਭੰਨਵੀਂ ਮੇਹਨਤ ਨੇ ਜਲਦੀ ਹੀ ਉਹਨਾਂ ਨੂੰ ਹਰਮਨ ਪਿਆਰਾ ਬਣਾ ਦਿੱਤਾ। ਇਸਦੇ ਨਾਲ ਹੀ ਵਿਭਾਗ ਵੀ ਤਰੱਕੀਆਂ ਦੀ ਲੀਹੇ ਤੇਜ਼ੀ ਨਾਲ ਦੌੜਾਂ ਲੱਗ ਪਿਆ। ਵਿਭਾਗ ਲਾਇ ਕੰਮ ਕਰਦਿਆਂ ਉਹਨਾਂ ਕਿਸਾਨਾਂ ਲਈ ਬਹੁਤ ਫਾਇਦਿਆਂ ਵਾਲੇ ਕਦਮ ਚੁੱਕੇ। ਡੇਅਰੀ ਦੇ ਖੇਤਰ ਵਿਚ ਕਿਸਾਨਾਂ ਨੂੰ ਤਕਨੀਕ ਗਿਆਨ ਪੱਖੋਂ ਵੀ ਅਮੀਰ ਬਣਾਇਆ। ਡੇਅਰੀ ਦਾ ਧੰਦਾ ਇੱਕ ਮੁਨਾਫ਼ੇ ਵਾਲਾ ਕਾਰੋਬਾਰ ਬੰਦਾ ਚਲਾ ਗਿਆ। 

ਅੱਜ ਵੀ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹੂਲਤ ਵਿੱਚ ਵੀ ਪੂਰੀ ਪਾਰਦਰਸ਼ਤਾ ਲਿਆਂਦੀ ਜਾਵੇਗੀ ਅਤੇ ਸਰਕਾਰ ਵਲੋਂ ਮਿਥੇ ਗਏ ਉਦੇਸ਼ਾਂ ਨੂੰ ਪੂਰਾ ਕਰਨ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ। ਇਸ ਦੌਰਾਨ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਨਾਲ ਡੇਅਰੀ ਖੇਤਰ ਵਿੱਚ ਹੋਰ ਤਰੱਕੀ ਵੀ  ਹੋਵੇਗੀ।

ਇਸ ਮੌਕੇ ਸਾਬਕਾ ਡਾਇਰੈਕਟਰ ਸ਼੍ਰੀ ਕਰਨੈਲ ਸਿੰਘ, ਸ੍ਰੀ ਅਨਿਲ ਕੌੜਾ ਅਤੇ  ਸਾਬਕਾ ਸੰਯੁਕਤ ਸੀ.ਈ.ਓ ਸ੍ਰੀ ਜੇ.ਐਸ.ਮਾਨ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਉਮੀਦ ਹੈ ਕਿ ਛੇਤੀ ਹੀ ਡਾਇਰੀ ਵਿਕਾਸ ਦਾ ਇਹ ਵਿਭਾਗ ਤਰੱਕੀਆਂ ਦੀਆਂ ਨਵੀਆਂ ਸਿਖਰਾਂ  ਛੂਹੇਗਾ। 

ਪੰਜਾਬ ਸਕਰੀਨ ਵਿੱਚ ਵੀ ਦੇਖ ਸਕਦੇ ਹੋ ਇਹ ਖਬਰ 

No comments:

Post a Comment

ਏ.ਡੀ.ਸੀ ਵੱਲੋਂ ਕਾਨਟੀਨੈਂਟਲ ਫਰਮ ਦਾ ਲਾਇਸੰਸ ਰੱਦ

Saturday 23rd March 2024 at 7:14 PM ਲਾਇਸੈਂਸ ਦੀ ਮਿਆਦ 14 ਨਵੰਬਰ 2022 ਨੂੰ ਖਤਮ ਹੋ ਗਈ ਸੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ : 23 ਮਾਰਚ  2024 : ( ਕਾਰਤਿਕਾ ਕਲਿਆਣ...