27 January 2022

ਕੌਮਾਂਤਰੀ ਹਵਾਈ ਅੱਡਾ, ਮੋਹਾਲੀ ਵਿਖੇ ਗਣਤੰਤਰ ਦਿਵਸ ਮਨਾਇਆ

 27th January 2022 at 6:03 PM

ਸ੍ਰੀ ਰਾਕੇਸ਼ ਦੇਂਬਲੌਨ ਨੇ ਰਾਸ਼ਟਰੀ ਝੰਡਾ ਲਹਿਰਾਇਆ


ਐਸ.ਏ.ਐਸ. ਨਗਰ
: 27 ਜਨਵਰੀ 2022: (ਪੁਸ਼ਪਿੰਦਰ ਕੌਰ// ਮੋਹਾਲੀ ਸਕਰੀਨ):: 

ਗਣਤੰਤਰ ਦਿਵਸ ਹਰ ਪਾਸੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਕੌਮਾਂਤਰੀ ਹਵਾਈ ਅੱਡੇ ਤੇ ਵੀ ਗਣਤੰਤਰ ਦਿਵਸ ਦੇ ਸਮਾਗਮ ਹੋਏ। ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡਾ, ਮੋਹਾਲੀ ਵਿਖੇ ਆਯੋਜਿਤ 73ਵੇਂ ਗਣਤੰਤਰ ਦਿਵਸ ਮੌਕੇ ਸੀ.ਈ.ਓ. (ਸੀ.ਐਚ. ਆਈ.ਏ.ਐਲ.) (ਚੈਲ) ਸ੍ਰੀ ਰਾਕੇਸ਼ ਦੇਂਬਲੌਨ ਨੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਉਹ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ। ਇਸ ਮੌਕੇ ਇੰਸਪੈਕਟਰ ਪਰਵੀਨ ਕੁਮਾਰ ਦੀ ਅਗਵਾਈ ਵਿੱਚ ਸੀ.ਆਈ.ਐਸ.ਐਫ. ਦੀ ਟੁਕੜੀ ਤੋਂ ਸਲਾਮੀ ਲਈ। ਇਸ ਦੌਰਾਨ ਸੀ.ਆਈ.ਐਸ.ਐਫ. ਦੇ ਕਮਾਡੋਜ਼ ਨੇ ਖੁਬਸੂਰਤ ਕਰਤੱਵ ਪੇਸ਼ ਕੀਤੇ ਗਏ। ਇਸ ਤੋ ਇਲਾਵਾ ਜੁਗਨੀ ਸਭਿਆਚਾਰ ਅਤੇ ਯੂਵਾ ਭਲਾਈ ਕਲੱਬ, ਮੋਹਾਲੀ ਨੇ ਭਰਪੂਰ ਰੰਗ ਬੰਨਿਆ। ਇਸ ਮੌਕੇ ਤੇ ਕਲੱਬ ਦੇ ਆਗੂ ਦਵਿੰਦਰ ਸਿੰਘ ਦੀ ਅਗਵਾਈ ਹੇਠ ਭੰਗੜ੍ਹੇ ਤੋ ਇਲਾਵਾ ਵੱਖ ਵੱਖ ਸਭਿਆਚਾਰਕ ਆਈਟਮਾਂ ਪੇਸ਼ ਕੀਤੀਆ ਗਈਆ, ਜਿਨ੍ਹਾਂ ਦਾ ਮੌਜੂਦ ਸਰੋਤਿਆ ਵੱਲੋਂ ਖੂਬ ਆਨੰਦ ਮਾਣਿਆ ਗਿਆ।

ਮੁੱਖ ਮਹਿਮਾਨ ਵੱਲੋਂ ਇਸ ਮੌਕੇ ਤੇ ਆਪਣੇ ਭਾਸ਼ਣ ਵਿੱਚ ਜਿਥੇ ਕੌਮ ਦੇ ਸ਼ਹੀਦਾ ਨੂੰ ਸਰਧਾਂਜ਼ਲੀ ਪੇਸ਼ ਕੀਤੀ ਗਈ, ਉਥੇ ਸੰਵਿਧਾਨ ਦੀ ਮਹੱਤਤਾ ਤੇ ਵੀ ਚਾਨਣਾ ਪਾਇਆ ਗਿਆ। ਇਸ ਪੂਰੇ ਮੌਕੇ ਤੇ ਸੀ.ਆਈ.ਐਸ.ਐਫ. ਦੇ ਸਬ-ਇੰਸਪੈਕਟਰ ਸ੍ਰੀ ਅਮਰੀਸ਼ ਕੁਮਾਰ ਅਤੇ ਲੇਡੀ ਸਬ-ਇੰਸਪੈਕਟਰ ਅਨੀਤਾ ਵੱਲੋਂ ਖੁਬਸੂਰਤ ਢੰਗ ਨਾਲ ਪ੍ਰੋਗਰਾਮ ਨੂੰ ਹੋਰ ਨਿਖਾਰਿਆ । ਇਸ ਮੌਕੇ ਤੇ ਸੀ.ਆਈ.ਐਸ.ਐਫ. ਵੱਲੋਂ ਹਥਿਆਰਾਂ ਨਾਲ ਸਬੰਧਤ ਕਰਤੱਵ ਵੀ ਪੇਸ਼ ਕੀਤੇ ਗਏ,ਜਿਨ੍ਹਾਂ ਨੂੰ ਵੇਖਕੇ ਦਰਸ਼ਕ ਹੈਰਾਨ ਰਹਿ ਗਏ ਅਤੇ ਮੁੱਖ ਮਹਿਮਾਨ ਵੱਲੋਂ ਸੀ.ਆਈ.ਐਸ.ਐਫ., ਪੰਜਾਬ ਪੁਲਿਸ, ਇਮੀਗਰੇਸ਼ਨ ਤੇ ਕਸਟਮ ਸਟਾਫ, ਹਾਊਸਕਿਪਿੰਗ ਸਟਾਫ, ਏਅਰਪੋਰਟ ਅਥਾਰਟੀ ਦੇ ਸਟਾਫ ਅਤੇ ਸਾਰੀਆਂ ਏਅਰਲਾਈਨਾਂ ਦੇ ਸਟਾਫ ਦਾ ਉਥੇ ਪਹੁੰਚਣ ਤੇ ਧੰਨਵਾਦ ਕੀਤਾ ਗਿਆ।

ਸਭਿਆਚਾਰਕ ਆਈਟਮਾਂ ਵਿੱਚ ਕਾਂਸਟੇਬਲ ਬਿਲਾਲ ਸਿੱਦਕੀ, ਕਾਂਸਟੇਬਲ ਆਰ.ਕੇ.ਰਾਮ, ਅਨਿਲ ਸਾਂਡਿਲ ਅਤੇ ਲਖਵੀਰ ਸਿੰਘ ਵੱਲੋਂ ਦੇਸ਼ਭਗਤੀ ਗੀਤ ਪੇਸ਼ ਕੀਤਾ ਗਿਆ। ਸਬ-ਇੰਸਪੈਕਟਰ ਐਸ.ਪੀ. ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਹਥਿਆਰਬੰਦ ਸੀ.ਆਈ.ਐਸ.ਐਫ. ਦੇ ਜਵਾਨਾਂ ਦੇ ਭਰਪੂਰ ਦਲੇਰਾਨਾਂ ਜੌਹਰ ਵਿਖਾਏ। ਇਸ ਤੋ ਇਲਾਵਾ ਫੱਗੂ ਰਾਮ ਵੱਲੋਂ ਢੁੱਲਕ ਰਾਹੀਂ ਰੰਗ ਬੰਨਿਆ ਗਿਆ। ਭੰਗੜ੍ਹੇ ਦੀ ਸ਼ਾਨਦਾਰ ਆਈਟਮ ਜੋ ਕਿ ਸ੍ਰੀ ਦਵਿੰਦਰ ਸਿੰਘ ਦੀ ਅਗਵਾਈ ਵਿੱਚ ਪੇਸ਼ ਕੀਤੀ ਗਈ ਭੰਗੜ੍ਹੇ ਦੀ ਆਈਟਮ ਵਿੱਚ ਸੁਖਵੀਰ ਸਿੰਘ, ਅਵਤਾਰ ਸਿੰਘ, ਸ਼ਮੀਮ ਖਾਨ, ਨਿਰਮਲ ਸਿੰਘ, ਸੋਨੂ ਅਤੇ ਮਨਦੀਪ ਸਿੰਘ ਸ਼ਾਮਿਲ ਸਨ। ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਦੇ ਸਿਰ ਤੇ ਪੱਗ ਸਜ਼ਾ ਕੇ ਭੰਗੜ੍ਹਾ ਕਰਵਾਇਆ ਗਿਆ।


ਕਮਾਂਡੋ ਕੰਪਲੈਕਸ ਵਿਖੇ ਮਨਾਇਆ ਗਿਆ ਗਣਤੰਤਰ ਦਿਵਸ

27th January 2022 at 2:59 PM

 ਆਜ਼ਾਦੀ ਘੁਲਾਟੀਆਂ ਅਤੇ ਫੋਜੀਆਂ ਦੀਆਂ ਕੁਰਬਾਨੀਆਂ ਨੂੰ ਕੀਤਾ ਯਾਦ 


ਐਸ.ਏ.ਐਸ ਨਗਰ: 27 ਜਨਵਰੀ 2022: (ਪੁਸ਼ਪਿੰਦਰ ਕੌਰ//ਮੋਹਾਲੀ ਸਕਰੀਨ):: 

ਗਣਤੰਤਰ ਦਿਵਸ ਮੌਕੇ ਹਰ ਪਾਸੇ ਰੌਣਕਾਂ ਰਹੀਆਂ। ਲੋਕਾਂ ਨੇ ਇਸ ਕੌਮੀ ਤਿਓਹਾਰ ਨੂੰ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ।  ਮੋਹਾਲੀ ਵਿਚ ਵੀ ਸਮਾਗਮ ਹੋਏ। ਕਮਾਂਡੋ ਕੰਪਲੈਕਸ ਫੇਜ਼ 11 ਐਸ.ਏ.ਐਸ ਨਗਰ ਵਿਖੇ ਕਮਾਂਡੈਂਟ ਸ੍ਰੀ ਰਾਕੇਸ਼ ਕੌਸ਼ਲ ਆਈ.ਪੀ.ਐਸ ਤੀਜੀ ਕਮਾਂਡੋ ਬਟਾਲੀਅਨ ਅਤੇ ਕਮਾਂਡੈਂਟ ਗੁਰਸ਼ਰਨਦੀਪ ਸਿੰਘ ਗਰੇਵਾਲ ਪੀ.ਪੀ.ਐਸ ਚੌਥੀ ਕਮਾਂਡੋ ਬਟਾਲੀਅਨ  ਦੀ ਰਹਿਨੁਮਾਈ ਹੇਠ ਦੇਸ਼ ਦਾ 73ਵਾਂ ਗਣਤੰਤਰ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। 

ਇਹ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਮੌਕੇ ਤਿਰੰਗਾ ਲਹਿਰਾਉਣ ਦੀ ਰਸਮ ਡੀ.ਐਸ.ਪੀ ਰਮਨਦੀਪ ਸਿੰਘ ਪੀ.ਪੀ.ਐਸ ਚੌਥੀ ਕਮਾਂਡੋ ਬਟਾਲੀਅਨ ਅਤੇ ਡੀ.ਐਸ.ਪੀ ਅਤੁਲ ਸੋਨੀ ਪੀ.ਪੀ.ਐਸ ਤੀਜੀ ਕਮਾਂਡੋ ਬਟਾਲੀਅਨ ਵਲੋਂ ਸਾਂਝੇ ਤੌਰ ਤੇ ਅਦਾ ਕੀਤੀ ਗਈ ਅਤੇ ਪੰਜਾਬ ਪੁਲਿਸ ਕਮਾਂਡੋ ਦੇ ਜਵਾਨਾਂ ਦੀ ਗਾਰਦ ਦੀ ਇੱਕ ਟੁੱਕੜੀ ਵਲੋਂ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਗਈ ਅਤੇ ਰਾਸ਼ਟਰੀ ਗੀਤ ਗਾਇਆ ਗਿਆ। 

ਇਸ ਮੌਕੇ ਉਹਨਾਂ ਸਾਰਿਆਂ ਨੂੰ ਗਣਤੰਤਰ ਦਿਵਸ ਦੀ ਵਧਾਈ  ਦਿੰਦਿਆਂ ਅਜਾਦੀ ਘੁਲਾਟੀਆਂ ਅਤੇ ਫੋਜੀਆਂ  ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਅਤੇ ਭਾਰਤੀ ਸਵਿਧਾਨ ਦੇ ਨਿਰਮਾਤਾਵਾਂ ਦਾ ਧੰਨਵਾਦ ਕੀਤਾ ਜਿਹਨਾਂ ਦੀ ਬਦੋਲਤ ਹੀ ਅਸੀਂ ਅੱਜ ਵਿਸਵ ਦੇ ਸਭ ਤੋਂ ਵੱਡੇ ਲੋਕਤੰਤਰ ਅਤੇ ਗਣਤੰਤਰ ਵਜੋਂ ਉਭਰੇ ਹਾ। ਇਸ ਖੁਸ਼ੀ ਦੇ ਅਵਸਰ ਤੇ ਲੱਡੂ ਵੀ ਵੰਡੇ ਗਏ।

09 January 2022

ਮੇਅਰ ਅਮਰਜੀਤ ਜੀਤੀ ਸਿੱਧੂ ਵੱਲੋਂ ਸਾਥੀ ਕੌਂਸਲਰਾਂ ਨਾਲ ਮੀਟਿੰਗ

Sunday 9th January 2022 at 6:45 PM 

ਕੋਵਿਡ ਪ੍ਰੋਟੋਕਾਲ ਦੀ ਇੰਨ ਬਿੰਨ ਪਾਲਣਾ ਕਰਦਿਆਂ ਸਿੱਧੂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਪ੍ਰੇਰਿਆ

ਮੋਹਾਲੀ ਨੂੰ ਤਰੱਕੀ ਦੀਆਂ ਲੀਹਾਂ 'ਤੇ ਲਗਾਤਾਰ ਤੋਰਨ ਲਈ ਸਿੱਧੂ ਨੂੰ ਰਿਕਾਰਡਤੋੜ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ
ਮੋਹਾਲੀ: 9 ਜਨਵਰੀ 2022: (ਗੁਰਜੀਤ ਬਿੱਲਾ//ਮੋਹਾਲੀ ਸਕਰੀਨ)::
ਆਨਲਾਈਨ ਮੀਟਿੰਗ ਕਰਦੇ ਹੋਏ
ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ
ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਸਾਥੀ ਕੌਂਸਲਰਾਂ ਨਾਲ ਆਨਲਾਈਨ ਮੀਟਿੰਗ ਕੀਤੀ ਜਿਸ ਵਿਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਿਸ਼ੇਸ਼ ਤੌਰ ਤੇ ਹਾਜਿਰ ਸਨ।
ਮੀਟਿੰਗ ਵਿਚ ਮੇਅਰ ਨੇ ਸਮੂਹ ਕੌਂਸਲਰਾਂ ਨੂੰ ਕਿਹਾ ਕਿ ਉਹ ਆਪੋ ਆਪਣੇ ਵਾਰਡਾਂ ਵਿਚ ਚੱਲ ਰਹੇ ਕੰਮਾਂ ਦੀ ਨਜਰਸਾਨੀ ਜਰੂਰ ਕਰਨ ਤਾਂ ਜੋ ਕੁਆਲਟੀ ਵਿਚ ਕਿਸੇ ਤਰ੍ਹਾਂ ਦਾ ਸਮਝੌਤਾ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਭਾਵੇਂ ਚੋਣ ਜਾਬਤਾ ਲਾਗੂ ਹੋ ਗਿਆ ਹੈ ਪਰ ਮੋਹਾਲੀ ਵਿਚ ਪਹਿਲਾਂ ਤੋਂ ਪਾਸ ਹੋਏ ਵਿਕਾਸ ਕਾਰਜ ਜਿਨ੍ਹਾਂ ਦੇ ਵਰਕ ਆਰਡਰ ਜਾਰੀ ਹਨ, ਚਾਲੂ ਰਹਿਣਗੇ। ਉਨ੍ਹਾਂ ਕਿਹਾ ਕਿ ਚੋਣਾਂ ਵਿਚ ਹਲਕਾ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਚੋਣ ਮੁਹਿੰਮ ਵਿਚ ਡਟ ਕੇ ਕੰਮ ਕਰਨ ਦੇ ਨਾਲ ਨਾਲ ਸਮੂਹ ਕੌਂਸਲਰ ਵਾਰਡਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਵੀ ਪੂਰੀ ਨਿਗਰਾਨੀ ਰੱਖਣ।
ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਕਮ ਜਿਲ੍ਹਾ ਮੈਜਿਸਟ੍ਰੇਟ ਕਮ ਜਿਲ੍ਹਾ ਚੋਣ ਅਫਸਰ ਵਲੋਂ ਜਾਰੀ ਕੀਤੇ ਗਏ ਕੋਵਿਡ ਪ੍ਰੋਟੋਕਾਲ ਦੇ ਹੁਕਮਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇ ਅਤੇ ਇਸਦੇ ਅਧੀਨ ਹੀ ਆਪੋ ਆਪਣੇ ਵਾਰਡਾਂ ਦੇ ਵੋਟਰਾਂ ਨਾਲ ਸੰਪਰਕ ਕਾਇਮ ਕਰਕੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਹਲਕਾ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਬਾਰੇ ਦੱਸਿਆ ਜਾਵੇ ਤਾਂ ਜੋ ਵੱਧ ਤੋਂ ਵੱਧ ਵੋਟਾਂ ਪੁਆ ਕੇ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਰਿਕਾਰਡਤੋੜ ਵੋਟਾਂ ਨਾਲ ਜਿਤਾ ਕੇ ਮੋਹਾਲੀ ਨੂੰ ਪਹਿਲਾਂ ਵਾਂਗ ਤਰੱਕੀ ਦੀਆਂ ਲੀਹਾਂ ਤੇ ਲਗਾਤਾਰ ਤੋਰਿਆ ਜਾ ਸਕੇ।

ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਮੋਹਾਲੀ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਉਂਦੀਆਂ ਵਿਧਾਨਸਭਾ ਚੋਣਾਂ ਵਿਚ ਹਲਕਾ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਪੰਜਾਬ ਦੀ ਵਿਧਾਨਸਭਾ ਵਿਚ ਭੇਜਣ।

03 January 2022

ਰੱਖਿਆ ਮੰਤਰੀ ਵੱਲੋਂ ‘ਕਲਪਨਾ ਚਾਵਲਾ ਸਪੇਸ ਸੈਂਟਰ’ ਦਾ ਉਦਘਾਟਨ

3rd January 2022 at 5:57 PM

ਉਦਘਾਟਨ ਕੀਤਾ ਕੇਂਦਰੀ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 

ਚੰਡੀਗੜ ਯੂਨੀਵਰਸਿਟੀ ਘੜੂੰਆਂ ਵੱਲੋਂ ਸੈਨਿਕਾਂ ਦੇ ਬੱਚਿਆਂ ਲਈ ਜਾਰੀ ਕੀਤੀ ਵਜ਼ੀਫ਼ਾ ਸਕੀਮ ਜਾਰੀ ਕਰਦੇ ਹੋਏ ਕੇਂਦਰੀ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਅਤੇ ਨਾਲ ਚੰਡੀਗੜ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਅਤੇ ਸੀ.ਜੀ.ਸੀ ਦੇ ਪ੍ਰੈਜੀਡੈਂਟ ਸ਼੍ਰੀ ਰਛਪਾਲ ਸਿੰਘ ਧਾਲੀਵਾਲ

ਮੋਹਾਲੀ: 3 ਜਨਵਰੀ 2022: (ਮੋਹਾਲੀ ਸਕਰੀਨ ਬਿਊਰੋ)::

ਕੇਂਦਰੀ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਚੰਡੀਗੜ ਯੂਨੀਵਰਸਿਟੀ ਵਿਖੇ ਪੁਲਾੜ ਵਿਗਿਆਨ ਅਤੇ ਤਕਨਾਲੋਜੀ ਵਿੱਚ ਖੋਜ ਲਈ ‘ਕਲਪਨਾ ਚਾਵਲਾ ਸਪੇਸ ਸੈਂਟਰ’ ਦਾ ਕੀਤਾ ਉਦਘਾਟਨ ਕੀਤਾ ਹੈ ਜੋ ਕਿ ਪੂਰੇ ਪੰਜਾਬ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਇਸ ਮਕਸਦ ਲਈ ਮੋਹਾਲੀ ਦੇ ਘੜੂੰਆਂ ਪਿੰਡ ਵਿਚ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਨੂੰ ਚੁਣਿਆ ਗਿਆ। ਚੰਡੀਗੜ੍ਹ ਲੁਧਿਆਣਾ ਹਾਈਵੇ ਤੇ ਸਥਿਤ ਇਸ ਵਿਦਿਅਕ ਅਦਾਰੇ ਵਿੱਚ ਅਜਿਹੇ ਕੇਂਦਰ ਦੀ ਸ਼ੁਰੂਆਤ ਉਹਨਾਂ ਸਭਨਾਂ ਲਈ ਖੁਸ਼ੀ ਦੀ ਗੱਲ ਹੈ ਜਿਹਨਾਂ ਦੀ ਸੋਚ ਵਿਗਿਆਨਕ ਹੈ ਅਤੇ ਜਿਹੜੇ ਪੁਲਾੜ ਦੀਆਂ ਉਚਾਈਆਂ ਛੂਹਣਾ ਚਾਹੁੰਦੇ ਹਨ। ਇਸ ਖੋਜ ਦੌਰਾਨ ਹੀ ਆਪਣੀ ਕੁਰਬਾਨੀ ਦੇਣ ਵਾਲੀ ਕਲਪਨਾ ਚਾਵਲਾ ਅਸਲ ਵਿਚ ਇਸ ਖੋਜ ਮੁਹਿੰਮ ਦੀ ਸ਼ਹੀਦ ਹੈ। ਉਹ ਵਾਪਿਸ ਨਹੀਂ ਆ ਸਕੇਗੀ ਇਸਦਾ ਪਤਾ ਉਸਨੂੰ ਵੀ ਸੀ ਅਤੇ ਉਸਦੇ ਨਾਲ ਸਫ਼ਰ ਕਰਨ ਵਾਲਿਆਂ ਨੂੰ ਵੀ ਅਤੇ ਧਰਤੀ ਤੇ ਉਸਦੀ ਉਡੀਕ ਕਰਨਾ ਵਾਲਿਆ ਨੂੰ ਵੀ। ਇਸਦੇ ਬਾਵਜੂਦ ਸਾਰੇ ਚੜ੍ਹਦੀਕਲਾ ਵਿਚ ਰਹੇ। 

ਇਸ ਮੌਕੇ ਦੇਸ਼ ਦੇ ਸੈਨਿਕਾਂ ਵੱਲੋਂ ਦਿੱਤੀਆਂ  ਸੇਵਾਵਾਂ ਅਤੇ ਕੁਰਬਾਨੀਆਂ ਨੂੰ ਸਨਮਾਨ ਦਿੰਦੇ ਹੋਏ ਚੰਡੀਗੜ ਯੂਨੀਵਰਸਿਟੀ ਵੱਲੋਂ ਫ਼ੌਜੀਆਂ ਦੇ ਬੱਚਿਆਂ ਲਈ 10 ਕਰੋੜ ਦੀ ਵਜ਼ੀਫ਼ਾ ਸਕੀਮ ਵੀ ਜਾਰੀ ਕੀਤੀ ਗਈ ਹੈ। ਇਸ ਨਾਲ ਵਿਦਿਆ ਦੇ ਖੇਤਰ ਨੂੰ ਨਵੀਂ ਉਚਾਈ ਵੀ ਮਿਲ ਰਹੀ ਹੈ। 

ਕਲਪਣਾ ਚਾਵਲਾ ਦੇ ਨਾਮ ਹੇਠਾਂ ਖੁੱਲ੍ਹ ਰਹੇ ਇਸ ਕੇਂਦਰ ਨਾਲ ਪੁਲਾੜ ਦੀ ਖੋਜ ਬਾਰੇ ਨੀਂਵੇਂ ਖੋਜੀ ਵੀ ਤਿਆਰ ਹੋਣਗੇ। ਖਾਸ ਗੱਲ ਇਹ ਹੈ ਕਿ ਇਹ ਉੱਤਰ ਭਾਰਤ ਦਾ ਪਹਿਲਾ ਸਪੇਸ ਸੈਂਟਰ ਹੋਵੇਗਾ। ਇਸ ਕੇਂਦਰ ਵਿੱਚ 57 ਦੇਸ਼ਾਂ ਦੇ ਵਿਦਿਆਰਥੀਆਂ ਨੂੰ ਪੁਲਾੜ ਵਿਗਿਆਨ ਅਤੇ ਤਕਨਾਲੋਜੀ ’ਚ ਪ੍ਰਸਿਖਲਾਈ ਪ੍ਰਦਾਨ ਕੀਤੀ ਜਾਵੇਗੀ। 

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤ ਨੂੰ ਗਿਆਨ ਭਰਪੂਰ ਆਰਥਿਕਤਾ ਬਣਾਉਣ ਲਈ ਸਰਕਾਰੀ ਅਤੇ ਨਿੱਜੀ ਅਦਾਰਿਆਂ ਦੀ ਭਾਈਵਾਲੀ ਜ਼ਰੂਰੀ ਬਣਾ ਕੇ ਨਵੀਆਂ ਉਚਾਈਆਂ ਤੇ ਪਹੁੰਚਾਇਆ ਜਾ ਸਕਦਾ ਹੈ। ਜ਼ਾਹਿਰ ਹੈ ਕਿ ਰੱਖਿਆ ਮੰਤਰੀ ਦਾ ਇਸ਼ਾਰਾ ਵਿੱਦਿਆ ਨੂੰ ਹੋਰ ਉਚਾਈ ਤੇ ਲਾਇ ਜਾਵੇਗਾ। ਇਸ ਨਾਲ ਨਿਜੀ ਸਰਮਾਇਆ ਵੀ ਵਿੱਦਿਆ ਵਰਗੇ ਚੰਗੇ ਪਾਸੇ ਲੱਗ ਸਕੇਗਾ। 

ਰਾਸ਼ਟਰ ਦੇ ਸਰਵਪੱਖੀ ਵਿਕਾਸ ਲਈ ਨਿੱਜੀ ਖੇਤਰ ਨੂੰ ਮਜ਼ਬੂਤ ਕਰਨ ਲਈ ਕੇਂਦਰ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਕੇਂਦਰੀ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਿੱਖਿਆ ਅਤੇ ਵਿਗਿਆਨ ਦੇ ਖੇਤਰਾਂ ਨੂੰ ਵਿਸ਼ਵਪੱਧਰੀ ਬਣਾਉਣ ਲਈ ਸਰਗਰਮ ਅਤੇ ਲੰਬੀ ਮਿਆਦ ਵਾਲੀ ਜਨਤਕ ਅਤੇ ਨਿੱਜੀ ਭਾਈਵਾਲੀ ਬਹੁਤ ਮਹੱਤਵਪੂਰਨ ਹੈ ਤਾਂ ਜੋ ਭਾਰਤ ਦੁਨੀਆਂ ਭਰ ’ਚ ਭਾਰਤ ਨੂੰ ਗਿਆਨ ਭਰਪੂਰ ਆਰਥਿਕਤਾ ਬਣਾਇਆ ਜਾ ਸਕੇ। ਇਸ ਮੌਕੇ ਉਹ ਚੰਡੀਗੜ ਯੂਨੀਵਰਸਿਟੀ ਘੜੂੰਆਂ ਵਿਖੇ ਉੱਤਰ ਭਾਰਤ ’ਚ ਪਹਿਲੀ ਵਾਰ ਸਥਾਪਿਤ ਹੋਏ ‘ਕਲਪਨਾ ਚਾਵਲਾ ਸਪੇਸ ਸੈਂਟਰ’ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਦੇਸ਼ ਦੇ ਸੈਨਿਕਾਂ ਵੱਲੋਂ ਦਿੱਤੀਆਂ ਸੇਵਾਵਾਂ ਅਤੇ ਕੁਰਬਾਨੀਆਂ ਨੂੰ ਸਨਮਾਨ ਦੇਣ ਦੇ ਉਦੇਸ਼ ਨਾਲ ਚੰਡੀਗੜ ਯੂਨੀਵਰਸਿਟੀ ਵੱਲੋਂ ਦੇਸ਼ ਦੇ ਜਾਬਾਜ਼ ਫ਼ੌਜੀਆਂ ਦੇ ਬੱਚਿਆਂ ਲਈ 10 ਕਰੋੜ ਦੀ ਵਿਸ਼ੇਸ਼ ਵਜ਼ੀਫ਼ਾ ਸਕੀਮ ਦਾ ਉਦਘਾਟਨ ਕੇਂਦਰੀ ਰੱਖਿਆ ਮੰਤਰੀ ਵੱਲੋਂ ਕੀਤਾ ਗਿਆ।

ਯੂਨੀਵਰਸਿਟੀ ਵਿੱਚ ਸਥਾਪਿਤ ਕੀਤੇ ਗਏ ਪੁਲਾੜ ਖੋਜ ਕੇਂਦਰ ਦਾ ਉਦੇਸ਼ ਵਿਦਿਆਰਥੀਆਂ ਨੂੰ ਪੁਲਾੜ ਵਿਗਿਆਨ ਅਤੇ ਉਪਗ੍ਰਹਿ ਨਿਰਮਾਣ ਵਿੱਚ ਸਿਖਲਾਈ ਦੇਣਾ ਹੈ। ਇਹ ਪੁਲਾੜ ਕੇਂਦਰ ਅਗਲੇ 6 ਮਹੀਨਿਆਂ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਇੱਕ ਬਹੁਮੰਤਵੀ ਅਧਾਰਤ ਨੈਨੋ-ਸੈਟੇਲਾਈਟ ਨੂੰ ਵਿਕਸਤ ਕਰਨ ਅਤੇ ਡਿਜ਼ਾਈਨ ਕਰਨ ਲਈ ਇੱਕ ਪਲੇਟਫਾਰਮ ਵਜੋਂ ਕੰਮ ਕਰੇਗਾ, ਜਿਸ ਨੂੰ ਇਸਰੋ ਦੁਆਰਾ ਸਾਲ 2022 ਵਿੱਚ ਲਾਂਚ ਕੀਤਾ ਜਾਵੇਗਾ। 

ਚੰਡੀਗੜ ਯੂਨੀਵਰਸਿਟੀ ਦੇ ਸਟੂਡੈਂਟ ਸੈਟੇਲਾਈਟ ਦੇ ਲਾਂਚ ਹੋਣ ਨਾਲ, ਪੰਜਾਬ ਪੁਲਾੜ ਵਿੱਚ ਆਪਣਾ ਸੈਟੇਲਾਈਟ ਸਥਾਪਿਤ ਕਰਨ ਵਾਲਾ ਭਾਰਤ ਦਾ ਪਹਿਲਾ ਸਰਹੱਦੀ ਸੂਬਾ ਬਣ ਜਾਵੇਗਾ। ਉਦਘਾਟਨੀ ਸਮਾਗਮ ਦੌਰਾਨ ਚੰਡੀਗੜ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ, ਚੰਡੀਗੜ ਯੂਨੀਵਰਸਿਟੀ ਦੇ ਸੀਨੀਅਰ ਵਾਈਸ ਪ੍ਰੈਜੀਡੈਂਟ ਪ੍ਰੋ. ਹਿਮਾਨੀ ਸੂਦ ਅਤੇ ਚੰਡੀਗੜ ਗਰੁੱਪ ਆਫ਼ ਕਾਲਿਜਜ਼ ਦੇ ਪ੍ਰੈਜੀਡੈਂਟ ਸ਼੍ਰੀ ਰਛਪਾਲ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਵਿਸ਼ਵ ਦੀਆਂ ਚੋਟੀ ਦੀਆਂ ਬਹੁਰਾਸ਼ਟਰੀ ਕੰਪਨੀਆਂ ਵਿੱਚ ਪਲੇਸਮੈਂਟ ਹਾਸਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸ਼੍ਰੀ ਰਾਜਨਾਥ ਸਿੰਘ ਵੱਲੋਂ ਆਫ਼ਰ ਲੈਟਰ ਵੀ ਪ੍ਰਦਾਨ ਕੀਤੇ ਗਏ।

ਚੰਡੀਗੜ ਯੂਨੀਵਰਸਿਟੀ ਵਿਖੇ ਸਥਾਪਿਤ ਕੀਤੇ ਕਲਪਨਾ ਚਾਵਲਾ ਰਿਸਰਚ ਸੈਂਟਰ ਦੀ ਸ਼ਾਲਾਘਾ ਕਰਦਿਆਂ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਸ ਤਰਾਂ ਦੇ ਯਤਨਾਂ ਨਾਲ ਹੀ ਭਾਰਤ ਭਵਿੱਖ ਦੀਆਂ ਤਕਨਾਲੋਜੀਆਂ ਵਿੱਚ ਮੋਹਰੀ ਦੇਸ਼ ਬਣਕੇ ਉਭਰ ਸਕਦਾ ਹੈ।ਖੋਜ ਕੇਂਦ ਦੀ ਤੁਲਨਾ ਭਾਰਤ ਦੇ ਮਾਣ ਕਲਪਨਾ ਚਾਵਲਾ ਨਾਲ ਕਰਦੇ ਹੋਏ, ਰੱਖਿਆ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਇਹ ਖੋਜ ਸਹੂਲਤ ਸਫ਼ਲਤਾ ਦੀਆਂ ਨਵੀਆਂ ਉਚਾਈਆਂ ਨੂੰ ਛੂਹ ਲਵੇਗੀ, ਜਿਵੇਂ ਭਾਰਤ ਦੇ ਮਰਹੂਮ ਪੁਲਾੜ ਯਾਤਰੀਆਂ ਨੇ ਆਪਣੀਆਂ ਸ਼ਾਨਦਾਰ ਪ੍ਰਾਪਤੀਆਂ ਨਾਲ ਆਪਣੇ ਮੂਲ ਦੇਸ਼ ਨੂੰ ਵਿਸ਼ਵਵਿਆਪੀ ਮਾਨਤਾ ਪ੍ਰਦਾਨ ਕਰਵਾਈ ਹੈ।

ਸ਼੍ਰੀ ਰਾਜਨਾਥ ਸਿੰਘ ਨੇ ਪਿਛਲੇ ਕੁਝ ਸਾਲਾਂ ਵਿੱਚ ਖੋਜ਼ ਅਤੇ ਨਵੀਨਤਾ, ਪਲੇਸਮੈਂਟ ਅਤੇ ਵਿਸ਼ਵਵਿਆਪੀ ਰੈਂਕਿੰਗਾਂ ਵਿੱਚ ਵੱਡੀਆਂ ਪ੍ਰਾਪਤੀਆਂ ਦਰਜ ਕਰਵਾਉਣ ਲਈ ਚੰਡੀਗੜ ਯੂਨੀਵਰਸਿਟੀ ਦੀ ਸਾਲਾਘਾ ਕੀਤੀ। ਉਨਾਂ ’ਵਰਸਿਟੀਆਂ ਦੀਆਂ ਪ੍ਰਾਪਤੀਆਂ ਨੂੰ ਸਿੱਖਿਆ ਦੇ ਖੇਤਰ ਵਿੱਚ ਨਿੱਜੀ ਖੇਤਰ ਦੀ ਵੱਧ ਰਹੀ ਗੁਣਵੱਤਾਪੂਰਨ ਸ਼ਮੂਲੀਅਤ ਦਾ ਪ੍ਰਤੀਕ ਦੱਸਿਆ। ਉਨਾਂ ਕਿਹਾ ਕਿ ਚੰਡੀਗੜ ਯੂਨੀਵਰਸਿਟੀ ਦੀਆਂ ਉਪਰੋਕਤ ਸਾਰੀਆਂ ਪ੍ਰਾਪਤੀਆਂ ਸਾਡੇ ਦੇਸ਼ ਦੇ ਸਿੱਖਿਆ ਖੇਤਰ ਵਿੱਚ ਨਿੱਜੀ ਖੇਤਰ ਦੀ ਵੱਧਦੀ ਮਹੱਤਤਾ ਦੀਆਂ ਉਦਾਹਰਣਾ ਹਨ।ਉਨਾਂ ਕਿਹਾ ਕਿ ਜੇਕਰ ਦੇਸ਼ ਦੀ ਸਿੱਖਿਆ ਅਤੇ ਵਿਗਿਆਨ ਨੂੰ ਵਿਸ਼ਵ ਪੱਧਰ ’ਤੇ ਪਹੁੰਚਾਉਣਾ ਹੈ ਤਾਂ ਦੇਸ਼ ਦੇ ਜਨਤਕ ਅਤੇ ਨਿੱਜੀ ਖੇਤਰ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ ਅਤੇ ਇਸ ਦਿਸ਼ਾ ਵਿੱਚ ਅਸੀਂ ਤੇਜ਼ੀ ਨਾਲ ਅੱਗੇ ਵੱਧ ਰਹੇ ਹਾਂ।

ਉਨਾਂ ਕਿਹਾ ਕਿ ਸਪੇਸ ਤਕਨਾਲੋਜੀ ਰਾਸ਼ਟਰੀ ਵਿਕਾਸ ਤੋਂ ਲੈ ਕੇ ਰਾਸ਼ਟਰੀ ਸੁਰੱਖਿਆ ਤੱਕ ਸਾਡੇ ਜੀਵਨ ਨਾਲ ਡੂੰਘਾਈ ਨਾਲ ਜੁੜਿਆ ਹੈ।ਉਨਾਂ ਕਿਹਾ ਕਿ ਕੇਂਦਰ ਸਰਕਾਰ ਸਪੇਸ ਦੀ ਸਮਰੱਥਾ ਨੂੰ ਸਮਝਦੀ ਹੈ।ਇਸ ਨੂੰ ਨਵੀਆਂ ਉਚਾਈਆਂ ’ਤੇ ਲਿਜਾਦ ਅਤੇ ਦੇਸ਼ ਦੀ ਤਰੱਕੀ ਨੂੰ ਨਵੀਂ ਦਿਸ਼ਾ ਦੇਣ ਲਈ ਵਚਨਬੱਧ ਹੈ।ਦੇਸ਼ ਦੀ ਮਰਹੂਮ ਪੁਲਾੜ ਯਾਤਰੀ ਕਲਪਨਾ ਚਾਵਲਾ ਨੂੰ ਯਾਦ ਕਰਦਿਆਂ ਰੱਖਿਆ ਮੰਤਰੀ ਨੇ ਉਨਾਂ ਨੂੰ ਮਹਿਲਾ ਸਸ਼ਕਤੀਕਰਨ ਦਾ ਪ੍ਰਤੀਕ ਦੱਸਿਆ। ਚੰਡੀਗੜ ਯੂਨੀਵਰਸਿਟੀ ਦੇ ਮੰਚ ਤੋਂ ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਧੀਆਂ ਨੂੰ ਅੱਗੇ ਵਧਣ ਦਾ ਮੌਕਾ ਦਿੰਦਿਆਂ ਬੇਅੰਤ ਉਚਾਈਆਂ ਨੂੰ ਛੂਹਣ ਲਈ ਪ੍ਰੇਰਿਤ ਕਰਨ, ਜੋ ਸਾਰੇ ਖੇਤਰਾਂ ਵਿੱਚ ਮਹਿਲਾਵਾਂ ਦੀ ਸ਼ਮੂਲੀਅਤ ਵਧਾਉਣ ਦੇ ਸਰਕਾਰ ਦੇ ਦਿ੍ਰਸ਼ਟੀਕੋਣ ਨੂੰ ਦਰਸਾਉਂਦਾ ਹੈ।ਉਨਾਂ ਕਿਹਾ ਕਿ ਕਿਸੇ ਵਿਦਿਅਕ ਸੰਸਥਾ ਦਾ ਆਪਣਾ ਪੁਲਾੜ ਖੋਜ਼ ਕੇਂਦਰ ਅਤੇ ਸੈਟੇਲਾਈਟ ਹੋਣਾ ਆਸਾਧਾਰਨ ਕਦਮ ਹੈ।ਖੋਜ ਕੇਂਦਰ ਦੀ ਸਥਾਪਨਾ ਨੂੰ ਨਿਵੇਕਲਾ ਕਾਰਜ ਦੱਸਦਿਆਂ ਉਨਾਂ ਉਮੀਦ ਜਾਹਿਰ ਕੀਤੀ ਕਿ ਆਰੀਆਭੱਟ, ਵਿਕਰਮ ਸਾਰਾਭਾਈ, ਸਤੀਸ਼ ਧਵਨ ਅਤੇ ਕਲਪਨਾ ਚਾਵਲਾ ਵਰਗੇ ਹਰ ਭਾਰਤੀ ਤੁਹਾਡੇ ਵਿੱਚੋਂ ਉਭਰ ਦੇ ਸਾਹਮਣੇ ਆਉਣਗੇ, ਜੇਕਰ ਤੁਸੀਂ ਜਨੂੰਨ ਅਤੇ ਮਿਹਨਤ ਨਾਲ ਗ੍ਰਹਿਆਂ ਅਤੇ ਤਾਰਾਮੰਡਲਾਂ ਨੂੰ ਵੇਖਦੇ ਹੋ।

ਪੁਲਾੜ ਸ਼ਕਤੀ ਦੀ ਮਹੱਤਤਾ ’ਤੇ ਬੋਲਦਿਆਂ ਉਨਾਂ ਕਿਹਾ ਕਿ ਜਿਸ ਸਮੇਂ ਸਾਡੀ ਪੁਲਾੜ ਏਜੰਸੀ ਇਸਰੋ ਤਿਆਰ ਹੋ ਰਹੀ ਸੀ, ਉਸ ਸਮੇਂ ਅਮਰੀਕਾ ਅਤੇ ਯੂ.ਐਸ.ਐਸ.ਆਰ ਵਰਗੇ ਦੇਸ਼ ਦੁਨੀਆਂ ਵਿੱਚ ਪੁਲਾੜ ਖੇਤਰ ਵਿੱਚ ਬੇਮਿਸਾਲ ਤਰੱਕੀ ਕਰ ਚੁੱਕੇ ਸਨ, ਯਾਨੀ ਦੁਨੀਆਂ ਵਿੱਚ ਸਾਡੇ ਲਈ ਥਾਂ ਬਣਾਉਣਾ ਬਹੁਤ ਔਖਾ ਅਤੇ ਚੁਣੌਤੀਪੂਰਨ ਸੀ। ਇਸ ਦੇ ਬਾਵਜੂਦ ਇਸਰੋ ਦੀ ਅਗਵਾਈ ਵਿੱਚ ਸਾਡੇ ਵਿਦਿਆਰਥੀਆਂ ਦੀ ਦਿਨ-ਰਾਤ ਦੀ ਮਿਹਨਤ ਅਤੇ ਸਮਰਪਣ ਨੇ ਪੰਜ ਦਹਾਕਿਆਂ ਵਿੱਚ ਭਾਰਤ ਨੂੰ ਚੋਟੀ ਦੀਆਂ ਪੁਲਾੜ ਸ਼ਕਤੀਆਂ ਦੀ ਕਤਾਰ ਵਿੱਚ ਖੜਾ ਕਰ ਦਿੱਤਾ।

ਚੰਡੀਗੜ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੁਆਰਾ ਡਿਜ਼ਾਇਨ ਅਤੇ ਵਿਕਸਤ ਕੀਤਾ ਗਿਆ ਉਪਗ੍ਰਹਿ, 75ਵੇਂ ਸੁਤੰਤਰਤਾ ਦਿਵਸ 2022 ਦੀ ਪੂਰਵ ਸੰਧਿਆ ’ਤੇ ਪੁਲਾੜ ਵਿੱਚ ਲਾਂਚ ਕੀਤੇ ਜਾ ਰਹੇ 75 ਵਿਦਿਆਰਥੀਆਂ ਦੁਆਰਾ ਬਣਾਏ ਗਏ ਉਪਗ੍ਰਹਿਾਂ ਵਿੱਚੋਂ ਇੱਕ ਹੋਵੇਗਾ। ਇਸ ਤੋਂ ਇਲਾਵਾ ਚੰਡੀਗੜ ਯੂਨੀਵਰਸਿਟੀ, ਆਈਆਈਟੀ ਕਾਨਪੁਰ, ਆਈ.ਆਈ.ਟੀ ਬੰਬੇ ਵਰਗੇ 13 ਇੰਸਟੀਚਿਊਟਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਈ ਹੈ, ਜੋ ਕਿ ਆਪਣਾ ਸੈਟੇਲਾਈਟ ਡਿਜ਼ਾਈਨ ਕਰਨ ਅਤੇ ਵਿਕਸਤ ਕਰਨ ਵਾਲੀ ਉੱਤਰੀ ਭਾਰਤ ਦੀ ਪਹਿਲੀ ਯੂਨੀਵਰਸਿਟੀ ਬਣ ਗਈ ਹੈ।ਦੁਨੀਆ ਭਰ ਵਿੱਚ, ਚੰਡੀਗੜ ਯੂਨੀਵਰਸਿਟੀ ਸੈਟੇਲਾਈਟ ਨੂੰ ਲਗਭਗ 380 ਸਰਗਰਮ ਗ੍ਰਾਊਂਡ ਸਟੇਸ਼ਨਾਂ ਦੁਆਰਾ ਟਰੈਕ ਕੀਤਾ ਜਾਵੇਗਾ। ਇਸ ਤੋਂ ਇਲਾਵਾ 75 ਸਟੂਡੈਂਟ ਸੈਟੇਲਾਈਟ ਮਿਸ਼ਨ ਤੋਂ ਪ੍ਰੇਰਿਤ ਹੋ ਕੇ ਚੰਡੀਗੜ ਯੂਨੀਵਰਸਿਟੀ ਵੱਲੋਂ ਚੰਡੀਗੜ ਯੂਨੀਵਰਸਿਟੀ ਸਟੂਡੈਂਟ ਸੈਟੇਲਾਈਟ ਪ੍ਰੋਜੈਕਟ ਤਹਿਤ 75 ਵਿਦਿਆਰਥੀਆਂ ਨੂੰ ਉੱਘੇ ਭਾਰਤੀ ਵਿਗਿਆਨੀਆਂ ਨੂੰ ਪਦਮ ਸ਼੍ਰੀ ਪ੍ਰੋ. ਆਰ.ਐਮ. ਵਾਸਗਮ, ਪਦਮ ਸ਼੍ਰੀ ਡਾ. ਮਾਈਲਾਸਵਾਮੀ ਅੰਨਾਦੁਰਾਈ, ਪਦਮ ਸ਼੍ਰੀ ਵਾਈ.ਐਸ. ਰਾਜਨ, ਪਦਮ ਭੂਸ਼ਣ ਡਾ. ਬੀ.ਐਨ. ਸੁਰੇਸ਼ ਅਤੇ ਪਦਮ ਸ਼੍ਰੀ ਡਾ. ਬੀ.ਐਨ. ਦੱਤਗੁਰੂ ਆਦਿ ਦੀ ਅਗਵਾਈ ਹੇਠ ਸਿਖਲਾਈ ਦਿੱਤੀ ਜਾ ਰਹੀ ਹੈ।

ਯੂਨੀਵਰਸਿਟੀ ਵੱਲੋਂ ਨੈਨੋ-ਸੈਟੇਲਾਈਟ ਲਾਂਚ ਕਰਨਾ ਦੇਸ਼ ਲਈ ਇੱਕ ਮਹੱਤਵਪੂਰਨ ਕਦਮ ਸਾਬਤ ਹੋਵੇਗਾ ਕਿਉਂਕਿ ਇਹ ਸਰਹੱਦੀ ਘੁਸਪੈਠ ਦਾ ਪਤਾ ਲਗਾਉਣ, ਖੇਤੀਬਾੜੀ, ਮੌਸਮ ਦੀ ਭਵਿੱਖਬਾਣੀ, ਕੁਦਰਤੀ ਆਫ਼ਤ ਦੀ ਭਵਿੱਖਬਾਣੀ ਨਾਲ ਸਬੰਧਤ ਡਾਟਾ ਇਕੱਠਾ ਕਰੇਗਾ, ਜੋ ਵੱਖ-ਵੱਖ ਸਮੱਸਿਆਵਾਂ ਦੇ ਖੋਜ ਅਤੇ ਅਧਿਐਨ ਵਿੱਚ ਮਦਦਗਾਰ ਹੋਵੇਗਾ। ਮਹੱਤਵਪੂਰਨ ਗੱਲ ਇਹ ਹੈ ਕਿ ਚੰਡੀਗੜ ਯੂਨੀਵਰਸਿਟੀ ਆਈਓਟੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਿਤ ਸੈਟੇਲਾਈਟ ਲਾਂਚ ਕਰਨ ਵਾਲੀ ਭਾਰਤ ਦੀ ਪਹਿਲੀ ਯੂਨੀਵਰਸਿਟੀ ਹੋਵੇਗੀ। ਇਸ ਤੋਂ ਇਲਾਵਾ, ਯੂਨੀਵਰਸਿਟੀ ਕੈਂਪਸ ਵਿੱਚ ਸਥਾਪਿਤ ਗਰਾਊਂਡ ਕੰਟਰੋਲ ਸਟੇਸ਼ਨ ਸੈਟੇਲਾਈਟ ਖੋਜ ਸੁਵਿਧਾਵਾਂ ਨੂੰ ਵਿਕਸਤ ਕਰਨ ਅਤੇ ਉਨਾਂ ਦੇਸ਼ਾਂ ਵਿੱਚ ਸੈਟੇਲਾਈਟ ਲਾਂਚ ਕਰਨ ਵਿੱਚ ਮਦਦ ਕਰੇਗਾ ਜਿਨਾਂ ਕੋਲ ਸੈਟੇਲਾਈਟ ਤਕਨਾਲੋਜੀ ਵਿਕਸਤ ਨਹੀਂ ਹੈ।

ਇਸ ਮੌਕੇ ਬੋਲਦਿਆਂ ਚੰਡੀਗੜ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਸਾਡਾ ਮੁੱਢਲਾ ਉਦੇਸ਼ ਵਿਦਿਆਰਥੀਆਂ ਨੂੰ ਮਿਆਰੀ, ਨਵੀਨਤਾਕਾਰੀ ਅਤੇ ਹੁਨਰਮੰਦ ਸਿੱਖਿਆ ਪ੍ਰਦਾਨ ਕਰਨਾ ਹੈ, ਤਾਂ ਜੋ ਉਹ ਭਵਿੱਖ ਦੇ ਦ੍ਰਿਸ਼ਟੀਕੋਣ ਅਨੁਸਾਰ ਆਪਣੇ ਹੁਨਰ ਅਤੇ ਕਾਬਲੀਅਤਾਂ ਨੂੰ ਗ੍ਰਹਿਣ ਕਰਕੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇਬਾਜ਼ ਬਣ ਸਕਣ। ਉਨਾਂ ਕਿਹਾ ਕਿ ਇਸ ਦੇ ਮੱਦੇਨਜ਼ਰ ਨੌਜਵਾਨ ਵਿਦਿਆਰਥੀਆਂ ਨੂੰ ਖੋਜ ਅਤੇ ਨਵੀਨਤਾ ਦੇ ਖੇਤਰ ਵਿੱਚ ਉਤਸ਼ਾਹਿਤ ਕਰਨ ਲਈ ਚੰਡੀਗੜ ਯੂਨੀਵਰਸਿਟੀ ਨੇ ਸੀਯੂ ਸੈਟੇਲਾਈਟ ਪ੍ਰੋਗਰਾਮ ਸ਼ੁਰੂ ਕੀਤਾ ਹੈ, ਜਿਸ ਤਹਿਤ ਵਿਦਿਆਰਥੀਆਂ ਨੂੰ ਪੁਲਾੜ ਤਕਨਾਲੋਜੀ ਦੇ ਖੇਤਰ ਵਿੱਚ ਪ੍ਰੈਕਟੀਕਲ ਤਕਨੀਕੀ ਸਿਖਲਾਈ ਅਤੇ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ 3.5 ਕਰੋੜ ਦੀ ਲਾਗਤ ਨਾਲ ਸਥਾਪਿਤ ਕੀਤੇ ਪੁਲਾੜ ਕੇਂਦਰ ਰਾਹੀਂ ਚੰਡੀਗੜ ਯੂਨੀਵਰਸਿਟੀ ਸਰਬੀਆ, ਬ੍ਰਾਜ਼ੀਲ, ਮਿਸਰ, ਕੋਲੰਬੀਆ, ਤੁਰਕੀ ਸਮੇਤ 57 ਦੇਸ਼ਾਂ ਵਿੱਚ ਸੈਟੇਲਾਈਟ ਖੋਜ ਸਹੂਲਤਾਂ ਵਿਕਸਤ ਕਰਨ ਦੇ ਨਾਲ-ਨਾਲ ਵਿਦੇਸ਼ੀ ਵਿਦਿਆਰਥੀਆਂ ਨੂੰ ਸੈਟੇਲਾਈਟ ਡਿਜ਼ਾਈਨ ਲਈ ਸਿਖਲਾਈ ਦੇਣ ਵਿੱਚ ਮਦਦ ਕਰੇਗੀ।ਸ. ਸੰਧੂ ਨੇ ਦੱਸਿਆ ਕਿ ਯੂਨੀਵਰਸਿਟੀ ਕੈਂਪਸ ਵਿੱਚ ਸਥਾਪਿਤ ਪੁਲਾੜ ਖੋਜ ਕੇਂਦਰ ਸੈਟੇਲਾਈਟ ਲਈ ਇੱਕ ਗਰਾਊਂਡ ਕੰਟਰੋਲ ਸਟੇਸ਼ਨ ਵਜੋਂ ਕੰਮ ਕਰੇਗਾ ਅਤੇ 28 ਦੇਸ਼ਾਂ ਨਾਲ ਸੰਚਾਰ ਕਾਇਮ ਕਰੇਗਾ ਜੋ ਸੈਟੇਲਾਈਟ ਨੈੱਟਵਰਕ ਓਪਨ ਗਰਾਊਂਡ ਸਟੇਸ਼ਨ ਦਾ ਹਿੱਸਾ ਹਨ। 

ਏ.ਡੀ.ਸੀ ਵੱਲੋਂ ਕਾਨਟੀਨੈਂਟਲ ਫਰਮ ਦਾ ਲਾਇਸੰਸ ਰੱਦ

Saturday 23rd March 2024 at 7:14 PM ਲਾਇਸੈਂਸ ਦੀ ਮਿਆਦ 14 ਨਵੰਬਰ 2022 ਨੂੰ ਖਤਮ ਹੋ ਗਈ ਸੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ : 23 ਮਾਰਚ  2024 : ( ਕਾਰਤਿਕਾ ਕਲਿਆਣ...