27 January 2022

ਕਮਾਂਡੋ ਕੰਪਲੈਕਸ ਵਿਖੇ ਮਨਾਇਆ ਗਿਆ ਗਣਤੰਤਰ ਦਿਵਸ

27th January 2022 at 2:59 PM

 ਆਜ਼ਾਦੀ ਘੁਲਾਟੀਆਂ ਅਤੇ ਫੋਜੀਆਂ ਦੀਆਂ ਕੁਰਬਾਨੀਆਂ ਨੂੰ ਕੀਤਾ ਯਾਦ 


ਐਸ.ਏ.ਐਸ ਨਗਰ: 27 ਜਨਵਰੀ 2022: (ਪੁਸ਼ਪਿੰਦਰ ਕੌਰ//ਮੋਹਾਲੀ ਸਕਰੀਨ):: 

ਗਣਤੰਤਰ ਦਿਵਸ ਮੌਕੇ ਹਰ ਪਾਸੇ ਰੌਣਕਾਂ ਰਹੀਆਂ। ਲੋਕਾਂ ਨੇ ਇਸ ਕੌਮੀ ਤਿਓਹਾਰ ਨੂੰ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ।  ਮੋਹਾਲੀ ਵਿਚ ਵੀ ਸਮਾਗਮ ਹੋਏ। ਕਮਾਂਡੋ ਕੰਪਲੈਕਸ ਫੇਜ਼ 11 ਐਸ.ਏ.ਐਸ ਨਗਰ ਵਿਖੇ ਕਮਾਂਡੈਂਟ ਸ੍ਰੀ ਰਾਕੇਸ਼ ਕੌਸ਼ਲ ਆਈ.ਪੀ.ਐਸ ਤੀਜੀ ਕਮਾਂਡੋ ਬਟਾਲੀਅਨ ਅਤੇ ਕਮਾਂਡੈਂਟ ਗੁਰਸ਼ਰਨਦੀਪ ਸਿੰਘ ਗਰੇਵਾਲ ਪੀ.ਪੀ.ਐਸ ਚੌਥੀ ਕਮਾਂਡੋ ਬਟਾਲੀਅਨ  ਦੀ ਰਹਿਨੁਮਾਈ ਹੇਠ ਦੇਸ਼ ਦਾ 73ਵਾਂ ਗਣਤੰਤਰ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। 

ਇਹ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਮੌਕੇ ਤਿਰੰਗਾ ਲਹਿਰਾਉਣ ਦੀ ਰਸਮ ਡੀ.ਐਸ.ਪੀ ਰਮਨਦੀਪ ਸਿੰਘ ਪੀ.ਪੀ.ਐਸ ਚੌਥੀ ਕਮਾਂਡੋ ਬਟਾਲੀਅਨ ਅਤੇ ਡੀ.ਐਸ.ਪੀ ਅਤੁਲ ਸੋਨੀ ਪੀ.ਪੀ.ਐਸ ਤੀਜੀ ਕਮਾਂਡੋ ਬਟਾਲੀਅਨ ਵਲੋਂ ਸਾਂਝੇ ਤੌਰ ਤੇ ਅਦਾ ਕੀਤੀ ਗਈ ਅਤੇ ਪੰਜਾਬ ਪੁਲਿਸ ਕਮਾਂਡੋ ਦੇ ਜਵਾਨਾਂ ਦੀ ਗਾਰਦ ਦੀ ਇੱਕ ਟੁੱਕੜੀ ਵਲੋਂ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਗਈ ਅਤੇ ਰਾਸ਼ਟਰੀ ਗੀਤ ਗਾਇਆ ਗਿਆ। 

ਇਸ ਮੌਕੇ ਉਹਨਾਂ ਸਾਰਿਆਂ ਨੂੰ ਗਣਤੰਤਰ ਦਿਵਸ ਦੀ ਵਧਾਈ  ਦਿੰਦਿਆਂ ਅਜਾਦੀ ਘੁਲਾਟੀਆਂ ਅਤੇ ਫੋਜੀਆਂ  ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਅਤੇ ਭਾਰਤੀ ਸਵਿਧਾਨ ਦੇ ਨਿਰਮਾਤਾਵਾਂ ਦਾ ਧੰਨਵਾਦ ਕੀਤਾ ਜਿਹਨਾਂ ਦੀ ਬਦੋਲਤ ਹੀ ਅਸੀਂ ਅੱਜ ਵਿਸਵ ਦੇ ਸਭ ਤੋਂ ਵੱਡੇ ਲੋਕਤੰਤਰ ਅਤੇ ਗਣਤੰਤਰ ਵਜੋਂ ਉਭਰੇ ਹਾ। ਇਸ ਖੁਸ਼ੀ ਦੇ ਅਵਸਰ ਤੇ ਲੱਡੂ ਵੀ ਵੰਡੇ ਗਏ।

No comments:

Post a Comment

ਜੁਰਮ ਅਤੇ ਮੁਜਰਮਾਂ 'ਤੇ ਪੁਲਿਸ ਦਾ ਇੱਕ ਹੋਰ ਵਾਰ//ਦੋ ਪਿਸਤੌਲ ਬਰਾਮਦ

Emailed From IPRO Mohali on Wednesday 12th November 2025 at 7:54 PM Regarding A Crime News  ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਕਾਰਕੁਨ ਸੰਖੇਪ ਗੋਲੀਬਾਰੀ ...