27 July 2021

ਮੋਹਾਲੀ ਵਿੱਚ ਪ੍ਰੈੱਸ ਕਲੱਬ ਲਈ ਜ਼ਮੀਨ ਦੇਣ ਦਾ ਮਾਮਲਾ...

27th July 2021 at 5:21 PM

ਸਿਹਤ ਮੰਤਰੀ ਨੇ ਬੁਲਾਈ ਕਲੱਬਾਂ ਦੀ ਸਾਂਝੀ ਮੀਟਿੰਗ 


ਮੋਹਾਲੀ
: 27 ਜੁਲਾਈ 2021: (ਗੁਰਜੀਤ ਬਿੱਲਾ//ਮੋਹਾਲੀ ਸਕਰੀਨ)::

ਕੋਲਕਾਤਾ ਦਾ ਪ੍ਰੈਸ ਕਲੱਬ 1945 ਵਿਚ ਸਥਾਪਿਤ ਹੋ ਗਿਆ ਸੀ ਜਦਕਿ ਇਸਨੂੰ ਬਣਾਉਣ ਦੀਆਂ ਕੋਸ਼ਿਸ਼ਾਂ ਵੀ  ਚੱਲੀਆਂ। ਕੇਰਲਾ ਦੀ ਰਾਜਧਾਨੀ ਥਿਰੁਵਨੰਤਪੁਰਮ ਦਾ ਪ੍ਰੈਸ ਕਲੱਬ ਸਿਰਫ 20 ਮੈਂਬਰਾਂ ਨਾਲ 1965 ਵਿੱਚ ਸ਼ੁਰੂ ਹੋ ਗਿਆ ਸੀ। ਇਸਦਾ  ਨੀਂਹਪੱਥਰ  ਕਾਮਰੇਡ ਈ ਐਮ ਐਸ ਨੰਬੂਦਰੀ ਰੱਖਿਆ। ਇਸ  ਥਾਂਵਾਂ ਤੇ ਵੀ ਪ੍ਰੈਸ ਕਲੱਬ ਬਣਦੇ ਗਏ। ਅੱਜਕਲ੍ਹ ਦੇ ਯੁਗ ਵਿੱਚ ਪ੍ਰੈਸ ਕਲੱਬ ਦਾ ਹੋਣਾ ਹੈ ਵੀ ਬਹੁਤ। ਮੋਹਾਲੀ ਵਾਲਾ ਪ੍ਰੈਸ ਕਲੱਬ ਵੀ ਸੰਘਰਸ਼ਾਂ ਦੀ ਦੇਣ ਹੈ। ਇਸਦੀ ਸਥਾਪਨਾ ਫਰਵਰੀ 1999 ਵਿੱਚ ਹੋ ਗਈ ਸੀ। ਮੋਹਾਲੀ ਪ੍ਰੈਸ ਕਲੱਬ ਨੇ ਆਪਣੀ ਸਾਂਝ ਹੋਰਨਾਂ ਸੂਬਿਆਂ ਅਤੇ ਗੁਆਂਢੀ ਮੁਲਕਾਂ ਦੇ ਪ੍ਰੈਸ ਕਲੱਬਾਬ ਨਾਲ ਵੀ ਪਾਈ। ਇਸ ਦੇ ਪੱਧਰ ਨੂੰ ਹੋਰ ਉੱਚੀਆਂ ਚੁੱਕਣ ਦੇ ਜਤਨ ਲਗਾਤਾਰ ਜਾਰੀ ਹਨ। ਹੁਹਨ ਇਸ ਨੂੰ ਥਾਂ ਮਿਲਣ ਦਾ ਰਸਤਾ ਵੀ ਖੁੱਲ੍ਹ ਗਿਆ ਹੈ। 

ਮੋਹਾਲੀ ਸ਼ਹਿਰ ਵਿੱਚ ਪ੍ਰੈੱਸ ਕਲੱਬਾਂ ਨੂੰ ਜ਼ਮੀਨ ਦੇਣ ਲਈ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਰੇੜਕਾ ਅੱਜ ਉਸ ਸਮੇਂ ਖ਼ਤਮ ਹੋ ਗਿਆ ਜਦੋਂ ਅੱਜ ਸਿਹਤ ਅਤੇ ਕਿਰਤ ਭਲਾਈ ਮੰਤਰੀ ਪੰਜਾਬ ਸ੍ਰ. ਬਲਬੀਰ ਸਿੰਘ ਸਿੱਧੂ ਨੇ ਇਸੇ ਹਫ਼ਤੇ ਤਿੰਨੋਂ ਪ੍ਰੈੱਸ ਕਲੱਬਾਂ ਨੂੰ ਇੱਕ ਪਲੇਟਫਾਰਮ ਉਤੇ ਇਕੱਠੇ ਕਰਨ ਦੇ ਲਈ ਕਲੱਬਾਂ ਦੇ ਅਹੁਦੇਦਾਰਾਂ ਦੀ ਇੱਕ ਸਾਂਝੀ ਮੀਟਿੰਗ ਬੁਲਾ ਕੇ ਮਸਲਾ ਹੱਲ ਕਰਨ ਅਤੇ ਕਿਸੇ ਢੁਕਵੀਂ ਥਾਂ ਉਤੇ ਜ਼ਮੀਨ ਦੇਣ ਦੀ ਗੱਲ ਆਖੀ। ਸਿਹਤ ਮੰਤਰੀ ਸ੍ਰ. ਸਿੱਧੂ ਅੱਜ ਇੱਥੇ ਮੋਹਾਲੀ ਪ੍ਰੈੱਸ ਕਲੱਬ ਦੇ ਸੈਕਟਰ 71 ਸਥਿਤ ਪ੍ਰਾਚੀਨ ਕਲਾ ਕੇਂਦਰ ਵਿਖੇ ਕਰਵਾਏ ਗਏ ‘ਤਾਜ਼ਪੋਸ਼ੀ ਸਮਾਗਮ’ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਲਈ ਆਏ ਸਨ।  

ਕੈਬਨਿਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਸ਼ਹਿਰ ਨਾਲ ਸਬੰਧਿਤ ਤਿੰਨੋਂ ਪ੍ਰੈੱਸ ਕਲੱਬਾਂ ਦੇ ਅਹੁਦੇਦਾਰਾਂ ਨੂੰ ਆਪਸੀ ਮੱਤਭੇਦ ਭੁਲਾ ਕੇ ਇੱਕਜੁਟ ਕਰਨ ਦੀ ਗੱਲ ਕਰਦਿਆਂ ਕਿਹਾ ਕਿ ਇੱਕ ਪਲੇਟਫਾਰਮ ਉਤੇ ਇਕੱਠੇ ਹੋਣ ਉਪਰੰਤ ਉਹ ਚੰਡੀਗਡ਼੍ਹ ਪ੍ਰੈੱਸ ਕਲੱਬ ਦੀ ਤਰਜ਼ ਉਤੇ ਮੋਹਾਲੀ ਵਿੱਚ ਪ੍ਰੈੱਸ ਕਲੱਬ ਲਈ ਜ਼ਮੀਨ ਦਾ ਮਸਲਾ ਹੱਲ ਕਰਵਾਉਣਗੇ। ਉਨ੍ਹਾਂ ਇਸ ਮੌਕੇ ਮੋਹਾਲੀ ਪ੍ਰੈੱਸ ਕਲੱਬ ਦੀ ਲੋਕਤੰਤਰਿਕ ਢੰਗ ਨਾਲ ਨਵੀਂ ਚੁਣੀ ਗਈ ਗਵਰਨਿੰਗ ਬਾਡੀ ਨੂੰ ਵਧਾਈ ਵੀ ਦਿੱਤੀ।

ਇਸ ਤੋਂ ਪਹਿਲਾਂ ਮੋਹਾਲੀ ਪ੍ਰੈੱਸ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਇਹ ਪ੍ਰੈੱਸ ਕਲੱਬ ਸੰਨ 1999 ਤੋਂ ਹੋਂਦ ਵਿੱਚ ਆਇਆ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਚੱਲ ਰਿਹਾ ਹੈ ਅਤੇ ਇਸ ਦੀ ਹਰ ਸਾਲ ਲੋਕਤੰਤਰਿਕ ਢੰਗ ਨਾਲ ਚੋਣ ਕਰਵਾਈ ਜਾਂਦੀ ਹੈ।

ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਨੇ ਮੁੱਖ ਮਹਿਮਾਨ ਨੂੰ ਦੱਸਿਆ ਕਿ ਮੋਹਾਲੀ ਪ੍ਰੈੱਸ ਕਲੱਬ ਅੱਜ ਵੀ ਆਪਣੇ ਉਸੇ ਇੱਕਜੁਟਤਾ ਲਈ ਤਿੰਨੋਂ ਪ੍ਰੈੱਸ ਕਲੱਬਾਂ ਦੇ ਅਹੁਦੇਦਾਰਾਂ ਦੀ ਹੋਣ ਵਾਲੀ ਸਾਂਝੀ ਮੀਟਿੰਗ ਲਈ ਕੀਤੇ ਵਾਅਦੇ ਉਤੇ ਅਡੋਲ ਖਡ਼੍ਹਾ ਹੈ।

ਇਸ ਮੌਕੇ ਕਲੱਬ ਦੀ ਗਵਰਨਿੰਗ ਬਾਡੀ ਵੱਲੋਂ ਮੁੱਖ ਮਹਿਮਾਨ ਸ੍ਰ. ਬਲਬੀਰ ਸਿੰਘ ਸਿੱਧੂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ। ਸਵਾਗਤੀ ਕਮੇਟੀ ਵਿੱਚ ਸ਼ਾਮਿਲ ਮਹਿਲਾ ਪੱਤਰਕਾਰ ਨੀਲਮ ਠਾਕੁਰ ਅਤੇ ਨੇਹਾ ਵਰਮਾ ਨੇ ਮੁੱਖ ਮਹਿਮਾਨ ਦਾ ਫੁੱਲਾਂ ਦੇ ਬੁੱਕਿਆਂ ਨਾਲ ਮੁੱਖ ਮਹਿਮਾਨ ਦਾ ਸਵਾਗਤ ਕੀਤਾ।

ਤਾਜ਼ਪੋਸ਼ੀ ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਨਰਿੰਦਰ ਸਿੰਘ ਸ਼ੇਰਗਿੱਲ, ਗੁਰਤੇਜ ਸਿੰਘ ਪੰਨੂ, ਕਾਂਗਰਸੀ ਆਗੂ ਨੌਨਿਹਾਲ ਸਿੰਘ ਸੋਢੀ, ਭੁਪਿੰਦਰ ਸਿੰਘ ਵਾਲੀਆ, ਸਾਹਿਬਜ਼ਾਦਾ ਟਿੰਬਰ ਤੋਂ ਐਨ.ਐਸ. ਸੰਧੂ, ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਗੁਰਸ਼ਰਨ ਸਿੰਘ ਰਿਆਡ਼, ਕਾਂਗਰਸੀ ਆਗੂ ਘੱਟ ਗਿਣਤੀਆਂ ਚੇਅਰਮੈਨ ਡਾ. ਅਨਵਰ ਹੁਸੈਨ, ਪ੍ਰਾਚੀਨ ਕਲਾ ਕੇਂਦਰ ਦੇ ਡਾਇਰੈਕਟਰ ਸ਼ੋਭਾ ਕੌਸਰ ਆਦਿ ਨੇ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋ ਕੇ ਨਵੀਂ ਚੁਣੀ ਗਈ ਟੀਮ ਨੂੰ ਵਧਾਈ ਦਿੱਤੀ।

ਇਸ ਮੌਕੇ ਪ੍ਰੈੱਸ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ, ਰਾਜੀਵ ਤਨੇਜਾ ਮੀਤ ਪ੍ਰਧਾਨ, ਮਨਜੀਤ ਸਿੰਘ ਚਾਨਾ ਮੀਤ ਪ੍ਰਧਾਨ, ਗੁਰਮੀਤ ਸਿੰਘ ਸ਼ਾਹੀ ਜਨਰਲ ਸਕੱਤਰ, ਬਲਜੀਤ ਸਿੰਘ ਮਰਵਾਹਾ ਆਰਗੇਨਾਈਜ਼ਿੰਗ ਸੈਕਟਰੀ, ਨਾਹਰ ਸਿੰਘ ਧਾਲੀਵਾਲ ਜੁਆਇੰਟ ਸਕੱਤਰ, ਵਿਜੇ ਕੁਮਾਰ ਜੁਆਇੰਟ ਸਕੱਤਰ, ਰਾਜ ਕੁਮਾਰ ਅਰੋਡ਼ਾ ਕੈਸ਼ੀਅਰ ਸਮੇਤ ਸਾਬਕਾ ਪ੍ਰਧਾਨ ਗੁਰਜੀਤ ਸਿੰਘ ਬਿੱਲਾ, ਸਾਬਕਾ ਜਨਰਲ ਸਕੱਤਰ ਹਰਬੰਸ ਸਿੰਘ ਬਾਗੜੀ ਆਦਿ ਸਮੇਤ ਬਹੁਤ ਸਾਰੇ ਪੱਤਰਕਾਰ ਅਤੇ ਪਤਵੰਤੇ ਹਾਜ਼ਰ ਸਨ। ਮੰਚ ਸੰਚਾਲਕ ਦੀ ਭੂਮਿਕਾ ਬਲਜੀਤ ਸਿੰਘ ਮਰਵਾਹਾ ਆਰਗੇਨਾਈਜ਼ਿੰਗ ਸੈਕਟਰੀ ਵੱਲੋਂ ਬਾਖੂਬੀ ਨਿਭਾਈ ਗਈ।

ਕਿੰਨਾ ਚੰਗਾ ਹੋਵੇ ਜੇ ਉਹਨਾਂ ਸਾਰੀਆਂ ਥਾਂਵਾਂ ਦੇ ਪੱਤਰਕਾਰ ਮੋਹਾਲੀ ਪ੍ਰੈਸ ਕਲੱਬ ਤੋਂ ਸੇਧ ਲੈਣ ਜਿੱਥੇ ਜਿੱਥੇ ਵੀ ਇੱਕ ਤੋਂ ਵੱਧ ਧਿਰਾਂ ਪ੍ਰੈਸ ਕਲੱਬ ਦੀ ਮੰਗ ਕਰ ਰਹੀਆਂ ਹਨ ਅਤੇ ਰੇੜਕਾ ਮੁੱਕਣ ਵਿੱਚ ਨਹੀਂ ਆ ਰਿਹਾ। ਮੋਹਾਲੀ ਪ੍ਰੈਸ ਕਲੱਬ ਦਾ ਸੁਨੇਹਾ ਏਕਤਾ ਦਾ ਸੁਨੇਹਾ। ਹਰ ਥਾਂ ਪਹੁੰਚੇ ਤੇ ਏਕਤਾ ਕਰਾਵੇ।  

25 July 2021

ਪੇਅ-ਕਮਿਸ਼ਨ ਦੀ ਰਿਪੋਰਟ ਵਿੱਚ ਤਰੁੱਟੀਆਂ ਦੂਰ ਹੋਣ

 25th July 2021 at  6:01 PM

ਪੰਜਾਬ ਸਰਕਾਰ ਡਰਾਈਵਰ ਅਤੇ ਟੈਕਨੀਕਲ ਇੰਪਲਾਈਜ਼ ਯੂਨੀਅਨ ਦੀ ਮੀਟਿੰਗ ਹੋਈ


ਮੋਹਾਲੀ
: 25 ਜੁਲਾਈ  2021: (ਗੁਰਜੀਤ ਬਿੱਲਾ//ਮੋਹਾਲੀ ਸਕਰੀਨ)::

ਪੰਜਾਬ ਸਰਕਾਰ ਡਰਾਈਵਰ ਅਤੇ ਟੈਕਨੀਕਲ ਇੰਪਲਾਈਜ਼ ਯੂਨੀਅਨ ਪੰਜਾਬ ਦੀ ਇੱਕ ਸੂਬਾ ਪੱਧਰੀ ਮੀਟਿੰਗ ਪ੍ਰਧਾਨ ਗੁਰਤੇਜ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸੂਬੇ ਦੇ ਚੁਣੇ ਹੋਏ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਹਾਜ਼ਰ ਹੋਏ।

ਮੀਟਿੰਗ ਵਿੱਚ ਪੇਅ-ਕਮਿਸ਼ਨ ਦੀ ਰਿਪੋਰਟ ਵਿੱਚ ਡਰਾਈਵਰਾਂ ਦੀਆਂ ਮੰਗਾਂ ਸਬੰਧੀ ਤਰੁੱਟੀਆਂ ਨੂੰ ਦੂਰ ਕਰਨ ਲਈ ਸ੍ਰ. ਗੁਰਦੀਪ ਸਿੰਘ ਜਨਰਲ ਸਕੱਤਰ ਪੰਜਾਬ ਨੂੰ ਰੂਪਰੇਖਾ ਤਿਆਰ ਕਰਨ ਲਈ ਨਾਮਜ਼ਦ ਕੀਤਾ ਗਿਆ ਹੈ।

ਰਿਪੋਰਟ ਤਿਆਰ ਕਰਕੇ ਗੁਰਦੀਪ ਸਿੰਘ ਪੇਅ-ਕਮਿਸ਼ਨ ਸਬੰਧਿਤ ਕਮੇਟੀ ਨਾਲ ਗੱਲਬਾਤ ਕਰਨ ਲਈ ਸਮਾਂ ਲੈਣਗੇ ਅਤੇ ਆਪਣੀ ਰਿਪੋਰਟ ਕਮੇਟੀ ਅੱਗੇ ਪੇਸ਼ ਕਰਨਗੇ।

ਮੀਟਿੰਗ ਵਿੱਚ ਵਿਚਾਰ ਕੀਤਾ ਗਿਆ ਕਿ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਵਿੱਚ ਠੇਕੇਦਾਰੀ ਸਿਸਟਮ ਨਾਲ ਗੱਡੀਆਂ ਹਾਇਰ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਯੂਨੀਅਨ ਪੁਰਜ਼ੋਰ ਵਿਰੋਧ ਕਰਦੀ ਹੈ ਅਤੇ ਸੂਬਾ ਕਮੇਟੀ ਪੰਜਾਬ ਸਰਕਾਰ ਵਿੱਚ ਕੱਚੇ ਡਰਾਈਵਰਾਂ ਨੂੰ ਪੱਕੇ ਕਰਨ ਅਤੇ ਸਾਲ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ ਸਕੀਮ ਅਧੀਨ ਲਿਆਉਣ ਦੀ ਮੰਗ ਕਰਦੀ ਹੈ।

ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਸੰਜੀਵ ਕੁਮਾਰ, ਮੀਤ ਪ੍ਰਘਾਨ ਸਰਬਜੀਤ ਸਿੰਘ, ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ, ਪ੍ਰਾਪੇਗੰਡਾ ਸਕੱਤਰ ਪਰਮਜੀਤ ਦਾਸ, ਜੁਆਇੰਟ ਸਕੱਤਰ ਬਲਕਾਰ ਸਿੰਘ, ਕੈਸ਼ੀਅਰ ਬਲਵਿੰਦਰ ਸਿੰਘ ਮੂਨਕ ਅਤੇ ਅਨਿਲ ਕੁਮਾਰ, ਸਕੱਤਰ ਲਖਵਿੰਦਰ ਸਿੰਘ ਲੱਖਾ, ਕਨਵੀਨਰ ਰਵੀ ਸੋਨੀ, ਮੋਹਾਲੀ ਤੋਂ ਕਨਵੀਨਰ ਕ੍ਰਿਸ਼ਨ ਸਿੰਘ ਅਤੇ ਮਨਜਿੰਦਰ ਸਿੰਘ ਆਦਿ ਵੀ ਹਾਜ਼ਰ ਹੋਏ।

13 July 2021

ਐਰੋਸਿਟੀ ਵੈਲਫੇਅਰ ਸੁਸਾਇਟੀ ਨੇ ਉਠਾਈਆਂ ਸਿਹਤ ਸਮੱਸਿਆਵਾਂ

Tuesday: 13th July 2021 at 9:41 PM

 ਸਿਹਤ ਮੰਤਰੀ ਨੇ ਦਿੱਤਾ ਸਮੱਸਿਆਵਾਂ ਨੂੰ ਛੇਤੀ ਹੱਲ ਕਰਨ ਦਾ ਭਰੋਸਾ 


ਮੋਹਾਲੀ
: 13 ਜੁਲਾਈ 2021: (ਗੁਰਜੀਤ ਬਿੱਲਾ//ਮੋਹਾਲੀ ਸਕਰੀਨ)::

ਐਰੋਸਿਟੀ ਬਲਾਕ-ਸੀ ਵੈਲਫੇਅਰ ਸੁਸਾਇਟੀ, ਮੋਹਾਲੀ ਵਲੋਂ ਪ੍ਰਧਾਨ ਸ਼ਿਆਮ ਕੁਮਾਰ ਅਤੇ ਚੇਅਰਮੈਨ ਭਰਤ ਭੂਸ਼ਨ ਦੀ ਅਗਵਾਈ ਵਿਚ ਅੱਜ ਇਕ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਵਿਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। 

ਇਸ ਦੌਰਾਨ ਐਰੋਸਿਟੀ ਬਲਾਕ-ਸੀ ਵੈਲਫੇਅਰ ਸੁਸਾਇਟੀ, ਮੋਹਾਲੀ ਦੇ ਅਹੁਦੇਦਾਰਾਂ ਵਲੋਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅੱਗੇ ਇਲਾਕਾ ਵਾਸੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਜਿਨਾਂ ਵਿਚ ਬਿਜਲੀ, ਪਾਣੀ, ਸਿਹਤ ਸਹੂਲਤਾਂ ਆਦਿ ਸਬੰਧੀ ਜਾਣੂੰ ਕਰਵਾਇਆ ਗਿਆ। ਸ. ਸਿੱਧੂ ਨੇ ਇਹਨਾਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਦਿਆਂ ਇਹਨਾਂ ਦੇ ਜਲਦ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ।
ਇਸ ਦੌਰਾਨ ਸ. ਸਿੱਧੂ ਨੇ ਸਮੂਹ ਹਾਜ਼ਰ ਪਤਵੰਤਿਆਂ ਅਤ ਲੋਕਾਂ ਨੂੰ ਕੋਵਿਡ ਟੀਕਾਕਰਨ ਮੁਹਿੰਮ ਤਹਿਤ ਕੋਰੋਨਾ ਵੈਕਸੀਨ ਦੀ ਡੋਜ਼ ਲਗਵਾਉਣ ਦੀ ਅਪੀਲ ਕੀਤੀ। ਇਸ ਦੌਰਾਨ ਸਿਹਤ ਵਿਭਾਗ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਸਮਾਜਿਕ ਦੂਰੀ ਅਤੇ ਹੋਰ ਕੋਵਿਡ ਨਿਯਮਾਂ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ। ਉਹਨਾਂ ਗੱਲਬਾਤ ਕਰਦਿਆਂ ਦੱਸਿਆ ਕਿ ਕੋਵਿਡ-19 ਦੀ ਤੀਜੀ ਲਹਿਰ ਪਹਿਲਾਂ ਨਾਲੋਂ ਵੱਧ ਤੇਜ਼ੀ ਨਾਲ ਫੈਲਣ ਦੀ ਸੰਭਾਵਨਾ ਹੈ, ਇਸ ਲਈ ਸਾਨੂੰ ਇਸ ਪ੍ਰਤੀ ਹੋਰ ਅਵੇਸਲੇ ਹੋਣ ਦੀ ਲੋੜ ਨਹੀਂ ਹੈ ਅਤੇ ਸਾਨੂੰ ਟੀਕਾ ਲਗਾਉਣ ਉਪਰੰਤ ਵੀ ਸਾਵਧਾਨੀਆਂ ਵਰਤਣੀਆਂ ਬਹੁਤ ਹੀ ਜ਼ਰੂਰੀ ਹਨ, ਜਿਸ ਤਰਾਂ ਆਪਣੇ ਮੂੰਹ ਤੇ ਨੱਕ ’ਤੇ ਮਾਸਕ ਲਗਾ ਕੇ ਰੱਖਣਾ, ਦੋ ਗਜ਼ ਦੀ ਦੂਰੀ ਬਣਾ ਕੇ ਰੱਖਣਾ ਅਤੇ ਅਪਣੇ ਹੱਥਾਂ ਨੂੰ ਵਾਰ ਵਾਰ ਸਾਬੁਣ ਨਾਲ ਧੋਣੇ ਚਾਹੀਦਾ ਹੈ। 
ਇਸ ਮੌਕੇ ਪ੍ਰਧਾਨ  ਸ਼ਿਆਮ ਕੁਮਾਰ ਅਤੇ ਚੇਅਰਮੈਨ ਭਰਤ ਭੂਸ਼ਨ ਤੋਂ ਇਲਾਵਾ ਜਨਰਲ ਸਕੱਤਰ ਰਾਜਵਿੰਦਰ ਸਿੰਘ ਭਾਟੀਆ, ਸੀ. ਮੀਤ ਪ੍ਰਧਾਨ ਸ੍ਰੀਮਤੀ ਰਮਿੰਦਰ ਕੌਰ, ਰਾਜਿੰਦਰ ਕੁਮਾਰ, ਸੁਰਜੀਤ ਪੰਨੂ, ਸਚਿਨ ਗੁਪਤਾ, ਨਿਸ਼ਾਂਤ, ਆਰ.ਐਨ. ਸ਼ਰਮਾ, ਰਵਿੰਦਰ ਤੂਰ, ਗਗਨਦੀਪ ਕੌਰ, ਬਲਕਾਰ ਸਿੰਘ ਔਲਖ, ਰਣਜੀਤ ਸਿੰਘ ਰਾਣਾ, ਬਰਿੰਦਰ ਸਿੰਘ, ਕਿਰਨਦੀਪ ਕੌਰ, ਸਤਪਾਲ ਸਿੱਧੂ ਆਦਿ ਨੇ ਸਮਾਗਮ ਨੂੰ ਸਫ਼ਲ ਬਣਾਉਣ ਵਿਚ ਭਰਪੂਰ ਸਹਿਯੋਗ ਦਿੱਤਾ।

11 July 2021

ਇੰਟਕ ਨੇਤਾ ਨੇ ਕੀਤਾ ਮਮਤਾ ਬੈਨਰਜੀ ਦੀ ਸਪਿਰਟ ਨੂੰ ਸਲੂਟ

Sunday: 11th July 2021 at  4:28 pm

 ਦੇਸ਼ ਦੀ ਗੱਡੀ ਸਹੀ ਚਲਾਉਣ ਲਈ ਡੱਬੇ ਨਹੀਂ, ਇੰਜਣ ਬਦਲੋ:ਸੁੰਦਰਿਆਲ 

ਇੰਟਕ ਦੇ ਕੌਮੀ ਪ੍ਰਧਾਨ ਦਿਨੇਸ਼ ਸ਼ਰਮਾ ਸੁੰਦਰਿਆਲ ਮੀਡੀਆ ਨੂੰ  ਸੰਬੋਧਨ ਕਰਦੇ ਹੋਏ

ਮੋਹਾਲੀ: 11 ਜੁਲਾਈ 2021: (ਗੁਰਜੀਤ ਬਿੱਲਾ//ਇਨਪੁਟ:ਮੋਹਾਲੀ ਸਕਰੀਨ ਡੈਸਕ)::

ਦੇਸ਼ ਦੀ ਸਭ ਤੋਂ ਪੁਰਾਣੀ ਕਾਂਗਰਸ ਦੀਆਂ ਗੁਟਬੰਦਕ ਸਮੱਸਿਆਵਾਂ ਸਿਰਫ ਪੰਜਾਬ ਵਿੱਚ ਹੀ ਨਹੀਂ ਹਨ। ਕਾਂਗਰਸ ਦਾ ਮਜ਼ਦੂਰਾਂ ਵਾਲਾ ਟਰੇਡ ਯੂਨੀਅਨ ਵਿੰਗ "ਇੰਡਿਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ" ਅਰਥਾਤ ਇੰਟਕ ਵੀ ਬੁਰੀ ਤਰ੍ਹਾਂ ਵੰਡਿਆ ਹੋਇਆ ਸੰਗਠਨ ਹੈ ਜਿਸਦੇ ਤਿੰਨ ਰੂਪ ਕੰਮ ਕਰ ਰਹੇ ਹਨ। ਦਿਲਚਸਪ ਗੱਲ ਹੈ ਕਿ ਇਹ ਤਿੰਨੇ ਧੜੇ ਖੁਦ ਨੂੰ ਅਸਲੀ ਇੰਟਕ ਦੱਸਦੇ ਹਨ ਅਤੇ ਇਸੇ ਤਰ੍ਹਾਂ ਵਿਚਰਦੇ ਹਨ। ਅੱਜ ਇਹਨਾਂ ਵਿੱਚੋਂ ਹੀ ਇੱਕ "ਇੰਟਕ" ਦੇ "ਕੌਮੀ ਪ੍ਰਧਾਨ" ਕਾਮਰੇਡ ਦਿਨੇਸ਼ ਸੁੰਦਰਿਆਲ ਮੋਹਾਲੀ ਪ੍ਰੈਸ ਕਲੱਬ ਵਿੱਚ ਵੀ ਆਏ।  ਪੱਤਰਕਾਰਾਂ ਨਾਲ ਮੁਲਾਕਾਤ ਦੌਰਾਨ ਉਹਨਾਂ ਉਹੀ ਗੱਲ ਦੁਹਰਾਈ ਜਿਹੜੀ ਹਾਲ ਹੀ ਵਿੱਚ ਸੀਪੀਆਈ ਐਮ ਐਲ-(ਲਿਬਰੇਸ਼ਨ) ਦੇ ਜਨਰਲ ਸਕੱਤਰ ਕਾਮਰੇਡ ਦਿਪਾਂਕਾਰ ਭੱਟਾਚਾਰੀਆ ਨੇ ਆਖੀ ਸੀ ਕਿ ਜਦੋਂ ਇੰਜਣ ਹੀ ਫੇਲ੍ਹ ਹੈ ਤਾਂ ਡੱਬੇ ਬਦਲਣ ਦਾ ਕੀ ਅਰਥ?

ਉਹੀ ਗੱਲ ਇੰਟਕ ਆਗੂ ਦਿਨੇਸ਼ ਸੁੰਦਰਿਆਲ ਨੇ ਅੱਜ ਮੋਹਾਲੀ ਪ੍ਰੈਸ ਕਲੱਬ ਵਿੱਚ ਦੁਹਰਾਈ। ਉਹਨਾਂ ਕਿਹਾ ਦੇਸ਼ ਨੂੰ ਹੁਣ ਡੱਬੇ ਬਦਲਣ ਦੀ ਲੋੜ ਨਹੀਂ ਸਗੋਂ ਇੰਜਣ ਬਦਲਣ ਦੀ ਹੀ ਲੋੜ ਹੈ ਤਾਂ ਕਿ ਦੇਸ਼ ਦੀ ਗੱਡੀ ਸਹੀ ਢੰਗ ਨਾਲ ਪਟੜੀ ਉੱਪਰ ਚੜ੍ਹ ਸਕੇ। ਇਹ ਵਿਚਾਰ ਅੱਜ ਇੱਥੇ ਮੋਹਾਲੀ ਪ੍ਰੈਸ ਕਲੱਬ ਵਿੱਚ ਇਕ ਪੱਤਰਕਾਰ ਸੰਮੇਲਨ ਨੂੰ  ਸੰਬੋਧਨ ਕਰਦਿਆਂ ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ ਦੇ ਕੌਮੀ ਪ੍ਰਧਾਨ ਦਿਨੇਸ਼ ਸ਼ਰਮਾ ਸੁੰਦਰਿਆਲ ਨੇ ਪ੍ਰਗਟ ਕੀਤੇ। ਮੀਡੀਆ ਨਾਲ  ਉਹਨਾਂ ਕਿਹਾ ਕਿ ਭਾਜਪਾ ਹੁਣ ਕੇਂਦਰ 'ਚ 11 ਮੰਤਰੀ ਬਦਲ ਕੇ ਇਹ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਪਿਛਲੇ ਸਾਲਾਂ 'ਚ ਸਰਕਾਰ ਦੀਆਂ ਜੋ ਨਾਕਾਮੀਆਂ ਰਹਿ ਗਈਆਂ ਉਨ੍ਹਾਂ ਦੇ ਜ਼ਿੰਮੇਵਾਰਾਂ ਨੂੰ  ਹਟਾ ਕੇ ਭਾਜਪਾ ਨੇ ਸਭ ਠੀਕ ਕਰ ਲਿਆ ਹੈ ਜਦੋਂ ਕਿ ਕਰੋਨਾ ਕਾਰਨ ਇਕ ਕਰੋੜ ਦੇ ਕਰੀਬ ਲੋਕ ਮਰ ਗਏ ਹਨ, 23 ਕਰੋੜ ਦੇ ਕਰੀਬ ਬੇਰੁਜ਼ਗਾਰ ਹੋ ਗਏ ਹਨ, ਦੇਸ਼ ਹਰ ਫਰੰਟ ਉੱਪਰ ਫੇਲ੍ਹ ਰਿਹਾ ਹੈ ਜਿਸਦਾ ਜ਼ਿੰਮੇਵਾਰ ਪ੍ਰਧਾਨ ਮੰਤਰੀ ਹੈ ਜਿਸ ਨੂੰ  ਬਦਲਿਆ ਜਾਣਾ ਜ਼ਰੂਰੀ ਹੈ। ਕੁਝ ਮੰਤਰੀਆਂ ਦੀ ਬਲੀ ਨਾਲ ਪ੍ਰਧਾਨ ਮੰਤਰੀ ਹੁਣ ਲੋਕਾਂ ਦੇ ਅੱਖੀਂ ਘਟਾ ਨਹੀਂ ਪਾ ਸਕਦੇ ਕਿ ਹੁਣ ਦੇਸ਼ ਵਿੱਚ ਸਭ ਕੁੱਝ ਠੀਕ ਹੋ ਜਾਵੇਗਾ। 

ਉਨ੍ਹਾਂ ਅੱਗੇ ਕਿਹਾ ਕਿ ਕਰੋਨਾ ਦੇ ਪਰਦੇ ਹੇਠ ਪ੍ਰਧਾਨ ਮੰਤਰੀ ਨੇ ਕਿਸਾਨੀ ਕਾਨੂੰਨ ਲਿਆਂਦੇ, ਮਜ਼ਦੂਰਾਂ ਦੇ ਸੈਂਕੜੇ ਸਾਲਾਂ ਦੀ ਕਮਾਈ ਲੇਬਰ ਕੋਡ ਬਿਲ 2020 ਲਿਆ ਕੇ ਮਜ਼ਦੂਰਾਂ ਦੀ ਤਬਾਹੀ ਕਰ ਦਿੱਤੀ |  ਕਰੋਨਾ ਕਾਲ ਵਿੱਚ ਲੋਕਾਂ ਨੂੰ  ਰੁਜ਼ਗਾਰ, ਵਪਾਰੀ ਨੂੰ  ਵਪਾਰ ਚਾਹੀਦਾ ਸੀ, ਮੋਦੀ ਸਰਕਾਰ ਨੇ ਕਰੋਨਾ ਦੇ ਨਾਂ ਹੇਠ ਲੋਕਾਂ ਨੂੰ  ਬੇਰੁਜ਼ਾਗਰੀ ਦਿੱਤੀ, ਹਸਪਤਾਲਾਂ ਵਿੱਚ ਅੰਨ੍ਹੀ ਲੁੱਟ ਕੀਤੀ | ਹਸਪਤਾਲਾਂ ਵਿੱਚ ਬੈੱਡ, ਸਿਵਿਆਂ 'ਚ ਮੁਰਦੇ ਸਾੜਨ ਨੂੰ  ਥਾਂ ਨਹੀਂ ਮਿਲੀ | ਬਾਹਰਲੇ ਦੇਸ਼ਾਂ ਨੇ ਕੋਰੋਨਾ ਦੀ ਮਾਰ ਝੱਲ ਰਹੇ ਲੋਕਾਂ ਨੂੰ  ਘਰਾਂ 'ਚ ਪੈਸੇ ਭਿਜਵਾਏ ਪਰ ਮੋਦੀ ਨੇ ਲੋਕਾਂ ਤੋਂ ਕਰੋਨਾ ਦੇ ਇਲਾਜ ਦੇ ਬਹਾਨੇ ਘਰ ਵਿਕਵਾ ਦਿੱਤੇ | ਉਨ੍ਹਾਂ ਕਿਹਾ, 'ਦੇਸ਼ 'ਚ ਜੋ ਹਾਲਾਤ ਦਿਖਾਏ ਜਾ ਰਹੇ ਹਨ ਉਹ ਹੈ ਨਹੀਂ ਅਤੇ ਜੋ ਹਨ ਉਹ ਦਿਖਾਏ ਨਹੀਂ ਜਾ ਰਹੇ  |ਉਨ੍ਹਾਂ ਕਿਹਾ ਕਿ ਦੇਸ਼ ਦਾ ਗੋਦੀ ਮੀਡੀਆ ਇਹ ਸਭ ਕੁਝ ਨਹੀਂ ਦਿਖਾ ਰਿਹਾ। 

ਉਨ੍ਹਾਂ ਅੱਗੇ ਕਿਹਾ ਕਿ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਜਪਾ ਸਰਕਾਰ ਤੇ ਪਾਰਟੀ ਨੂੰ  ਅਜਿਹਾ ਸੀਸ਼ਾ ਦਿਖਾਇਆ ਹੈ ਜੋ ਭਾਰਤ ਦੀਆਂ ਸਾਰੀਆਂ ਪਾਰਟੀਆਂ ਨੂੰ  ਭਾਜਪਾ ਨੂੰ  ਦਿਖਾਉਣਾ ਚਾਹੀਦਾ ਹੈ, ਪਰ ਜਦੋਂ ਉਨ੍ਹਾਂ ਨੂੰ  ਪੁੱਛਿਆ ਗਿਆ ਕਿ ਕਾਂਗਰਸ ਪਾਰਟੀ ਭਾਜਪਾ ਵਿਰੋਧੀ ਫਰੰਟ ਲਈ ਮਮਤਾ ਨੂੰ  ਅੱਗੇ ਕਿਉਂ ਨਹੀਂ ਲਾਉਂਦੀ ਤਾਂ ਉਨ੍ਹਾਂ ਕਿਹਾ ਕਿ ਅਜੇ ਸਮਾਂ ਆਉਣ ਉਤੇ ਇਹ ਵਿਚਾਰ ਕੀਤਾ ਜਾਵੇਗਾ। ਕਾਂਗਰਸ ਸਾਰੇ ਦੇਸ਼ ਵਿੱਚ ਮਮਤਾ ਦੀ ਤਰਜ਼ 'ਤੇ ਵਿਰੋਧ ਕਿਉਂ ਨਹੀਂ ਕਰ ਰਹੀ,ਦੇ ਜਵਾਬ ਵਿੱਚ, ਸ੍ਰੀ ਸੁੰਦਰਿਆਲ ਨੇ ਕਿਹਾ ਕਿ ਜੇ ਸਰਕਾਰ ਕੁਝ ਕਰਨ ਦੇਵੇਗੀ, ਤਾਂ ਹੀ ਕਰਾਂਗੇ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਸਾਡੇ ਲੀਡਰਾਂ 'ਤੇ ਸੀਬੀਆਈ, ਈਡੀ ਤੇ ਹੋਰ ਸਭ ਤਰ੍ਹਾਂ ਦੇ ਢੰਗ ਵਰਤ ਕੇ ਦਬਾਅ ਪਾ ਰਹੀ ਹੈ। 

ਜਦੋਂ ਉਨ੍ਹਾਂ ਨੂੰ  ਪੁੱਛਿਆ ਗਿਆ ਕਿ ਕੇਂਦਰ ਸਰਕਾਰ ਤੇ ਭਾਜਪਾ ਨੂੰ  ਪੁੱਠਾ ਗੇੜਾ ਦੇਣ ਵਾਲੀ ਮਮਤਾ ਨੂੰ  ਭਾਰਤ ਪੱਧਰ ਉਤੇ ਸਾਂਝੇ ਮੋਰਚੇ ਦੀ ਲੀਡਰ ਮੰਨਣ 'ਤੇ ਕਾਂਗਰਸ ਕਿਉਂ ਚੁੱਪ ਹੈ ਤੇ ਕਾਂਗਰਸ ਦੇਸ਼ ਪੱਧਰ ਉਤੇ ਭਾਜਪਾ ਦਾ ਮੁਕਾਬਲਾ ਕਰਨ 'ਚ ਫੇਲ੍ਹ ਹੋ ਰਹੀ ਹੈ ਤਾਂ ਉਨ੍ਹਾਂ ਕਿਹਾ ਕਿ ਕਾਂਗਰਸ ਇਸ ਬਾਰੇ ਕਿਉਂ ਚੁੱਪ ਹੈ ਇਹ ਦੇਖਣ ਵਾਲੀ ਗੱਲ ਹੈ, ਪਰ ਉਹ ਮਮਤਾ ਨੂੰ  ਸਲੂਟ ਕਰਦੇ ਹਨ ਜਿਸ ਨੇ ਭਾਜਪਾ ਦੀ ਚੜਤ ਨੂੰ  ਰੋਕ ਕੇ ਦੇਸ਼ ਲਈ ਮਿਸਾਲ ਪੈਦਾ ਕੀਤੀ ਹੈ। 

ਉਨ੍ਹਾਂ ਕਿਹਾ ਕਿ ਕਾਂਗਰਸ ਕੁੱਝ ਸਮੇਂ ਬਾਅਦ ਇਸ ਮਾਮਲੇ ਨੂੰ  ਜ਼ਰੂਰ ਵਿਚਾਰੇਗੀ ਕਿਉਂਕਿ ਅਜੇ ਠੀਕ ਸਮਾਂ ਨਹੀਂ ਹੈ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਇੰਟਕ ਦੇ ਪ੍ਰਧਾਨ ਚੌਧਰੀ ਗੁਰਮੇਲ ਸਿੰਘ ਦਾਊਂ, ਸੀਨੀਅਰ ਮੀਤ ਪ੍ਰਧਾਨ ਪੰਜਾਬ-ਅਰੁਣ ਮਲਹੋਤਰਾ, ਇੰਟਕ ਪੰਜਾਬ ਪ੍ਰਧਾਨ ਦੇ ਸਲਾਹਕਾਰ-ਜਸਪਾਲ ਸਿੰਘ, ਅਜਮੇਰ ਸਿੰਘ ਸਰਪੰਚ ਦਾਊਂ, ਲੰਬਰਦਾਰ ਹਰਬੰਸ ਸਿੰਘ, ਜਨਰਲ ਸਕੱਤਰ ਇੰਟਕ ਪੰਜਾਬ, ਸ੍ਰੀਮਤੀ ਪੂਨਮ ਸਿੰਘ ਮਹਿਲਾ ਪ੍ਰਧਾਨ ਇੰਟਕ ਜ਼ਿਲ੍ਹਾ ਮੋਹਾਲੀ ਤੇ ਜਨਰਲ ਸਕੱਤਰ ਹਰਜਿੰਦਰ ਕੌਰ ਮੋਹਾਲੀ ਵੀ ਹਾਜ਼ਰ ਸਨ। 

ਇੰਟਕ ਮੁਖੀ ਦਿਨੇਸ਼ ਸੁੰਦਰਿਆਲ ਵੱਲੋਂ ਮਮਤਾ ਬੈਨਰਜੀ ਦੀ ਸਪਿਰਿਟ ਨੂੰ ਸਲਾਮ ਕਰਨ ਤੋਂ ਬਾਅਦ ਇੰਟਕ ਨਾਲ ਸਬੰਧਤ ਹਲਕਿਆਂ ਵਿਚ ਚਰਚਾ ਹੈ ਕਿ ਕੀ ਹੁਣ ਕਿਧਰੇ ਉਹਨਾਂ ਦੀ ਅਗਵਾਈ ਵਾਲੀ ਇੰਟਕ ਮਮਤਾ ਬੈਨਰਜੀ ਵਾਲੀ ਤਰਿਣਮੂਲ ਕਾਂਗਰਸ ਦਾ ਮਜ਼ਦੂਰ ਵਿੰਗ ਬਣਨ ਦੀ ਤਿਆਰੀ ਵਿਚ ਤਾਂ ਨਹੀਂ?

ਇਹ ਵੀ ਜ਼ਰੂਰ ਪੜ੍ਹੋ:











03 July 2021

ਭਲਕੇ ਰਿਲੀਜ਼ ਹੋਵੇਗਾ ਸੈਬੀ ਵਾਲੀਆ ਦਾ ਗੀਤ ' ਤਾਰਿਆਂ ਦੇ ਥੱਲੇ'

Saturday: 3rd July 2021 at 8:31 PM Via WhatsApp

ਡਾਇਰੈਕਟਰ ਅਤੂਲ ਧਵਨ ਅਤੇ ਪ੍ਰੋਜੈਕਟ ਮੁੱਖੀ ਸ਼ੁਭਮ ਵਾਲੀਆ 

ਮੋਹਾਲੀ: 3 ਜੁਲਾਈ 2021:(ਗੁਰਜੀਤ ਬਿੱਲਾ//ਮੋਹਾਲੀ ਸਕਰੀਨ)::

ਪੰਜਾਬੀ ਗਾਇਕੀ  ਵਿੱਚ ਅਪਣੇ ਪਹਿਲੇ ਟਰੈਕ ‘ਪਹਿਚਾਣ’ ਨਾਲ ਅਪਣੀ ਗਾਇਕੀ ਦੀ ਅਮਿਟ ਛਾਪ ਛੱਡਣ ਵਾਲੇ ਗਾਇਕ ਸੈਬੀ ਵਾਲੀਆ ਦੇ ਨਵੇਂ ਟਰੈਕ ‘ਤਾਰਿਆਂ ਦੇ ਥੱਲੇ ’ ਦਾ ਪੋਸਟਰ ਅੱਜ ਪੰਜਾਬੀ ਹਾਸ ਰੱਸ  ਤੇ ਫਿਲਮੀ ਕਲਾਕਾਰ ਗੁਰਪ੍ਰੀਤ ਘੁਗੀ ਨੇ ਰਲੀਜ਼ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਘੁੱਗੀ ਨੇ  ਸੈਬੀ ਵਾਲੀਆ ਨੂੰ ਸ਼ੁੱਭ ਕਾਮਨਾਵਾਂ ਦੇਂਦਿਆਂ ਕਿਹਾ ਕਿ ਸੈਬੀ ਨੇ ਪਹਿਲੇ ਟਰੈਕ ਪਹਿਚਾਣ ਨਾਲ ਸਰੋਤਿਆਂ ਦੇ ਮਨਾਂ ਵਿੱਚ ਅਪਣੀ ਗਾਇਕੀ ਰਾਹੀਂ ਵਿਸ਼ੇਸ ਥਾਂ ਬਣਾਈ ਹੈ। ਉਨਾਂ ਆਸ ਪ੍ਰਗਟਾਈ ਉਨੇ ਦੇ ਇਸ ਦੂਜੇ ਟਰੈਕ ‘ ਤਾਰਿਆਂ ਦੇ ਥੱਲੇ ’ ਨੂੰ ਸਰੋਤਿਆਂ ਵੱਲੋਂ ਮਣਾਂ ਮਣਾਂ ਪਿਆਰ ਮਿਲੇਗਾ । 

ਇਸ ਮੌਕੇ ਗੱਲ ਕਰਦਿਆਂ ਸੈਬੀ  ਨੇ ਕਿਹਾ ਕਿ ਉਨਾਂ ਦੇ ਪਹਿਲੇ ਟਰੈਕ ‘ਪਹਿਚਾਣ ’ ਨੂੰ ਦੇਸ਼ ਵਿਦੇਸ ’ਚ ਵਸਦੇ ਪੰਜਾਬੀਆਂ ਨੇ ਬਹੁਤ ਪਸੰਦ ਕੀਤਾ ਸੀ। ਉਨਾਂ ਨੂੰ ਆਸ ਹੈ ਕਿ ਇਸ ਦੇ ਦੂਜੇ ਟਰੈਕ ‘ਤਾਰਿਆਂ ਦੇ ਥੱਲੇ' ਨੂੰ ਵੀ ਪਹਿਲਾਂ ਨਾਲੋਂ ਵੀ ਵੱਧ ਸਰੋਤੇ ਪਿਆਰ ਦੇਣਗੇ। ਉਨਾਂ ਦੱਸਿਆ ਕਿ ਉਨਾਂ ਨੂੰ ਸੰਗੀਤ ਤੇ ਗਾਇਕੀ ਨਾਲ ਸਕੂਲ ਟਾਇਮ ਤੋਂ ਮੋਹ ਹੋ ਗਿਆ ਸੀ। ਉਨਾਂ ਦੀਆਂ ਗਾਇਕੀ ਦੀਆਂ ਗਰਾਰੀਆਂ ਅਤੇ ਸੰਗੀਤ ਦੀਆਂ ਧੁੰਨਾਂ ਨੂੰ ਉਸਤਾਦ ਬਲਦੇਵ ਕਾਕੜੀ ਨੇ ਤਰਾਸਿਆ ਹੈ। 

ਉਨਾਂ ਦੱਸਿਆ ਕਿ ਇਸ ਗੀਤ ਦੇ ਬੋਲ ਪ੍ਰੀਅਮ ਸਿਆਹੀ ਦੇ ਹਨ, ਇਸ ਟਰੈਕ ਨੂੰ ਸਾਇਆ ਫਿਲਮ ਕੰਪਨੀ ਨੇ ਫਿਲਮਾਇਆ ਹੈ। ਇਸ ਦਾ ਸੰਗੀਤ ਉਘੇ ਸੰਗੀਤਕਾਰ ਬਲੈਕ ਡੈਮੋਨੋਜ਼ ਨੇ ਤਿਆਰ ਕੀਤਾ ਹੈ । ਇਸ ਦੇ ਡਾਇਰੈਕਟਰ ਅਤੂਲ ਧਵਨ ਅਤੇ ਇਸ ਪ੍ਰੋਜੈਕਟ ਦੇ ਮੁੱਖੀ ਸ਼ੁਭਮ ਵਾਲੀਆ ਹਨ। 

ਇਥੇ ਜ਼ਿਕਰਯੋਗ ਹੈ ਕਿ ਸੈਬੀ ਵਾਲੀਆ ਦੇ ਪਿਤਾ ਮਨਿੰਦਰ ਸਿੰਘ ਵਾਲੀਆ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਗੈਸਟ ਹਾਊਸ ਵਿੱਚ ਬਤੌਰ ਮੈਨੇਜਰ ਰਹਿ ਚੁੱਕੇ ਹਨ ।

3 ਜੁਲਾਈ ਨੂੰ ਲੱਗ ਰਹੇ ਹਨ ਕੋਵਿਡ ਮੈਗਾ ਟੀਕਾਕਰਨ ਕੈਂਪ

 ਜ਼ਿਲ੍ਹੇ ਵਿਚ ਕੀਤੇ ਗਏ ਹਨ ਪੂਰੇ ਪ੍ਰਬੰਧ--ਡਾ. ਵਿਕਰਾਂਤ ਨਾਗਰਾ


ਮੋਹਾਲੀ
: 2 ਜੁਲਾਈ 2021: (ਮੋਹਾਲੀ ਸਕਰੀਨ ਬਿਊਰੋ)::
ਜ਼ਿਲ੍ਹਾ ਐਸ.ਏ.ਐਸ. ਨਗਰ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ 3 ਜੁਲਾਈ ਨੂੰ ਕੋਵਿਡ ਮੈਗਾ ਟੀਕਾਕਰਨ ਕੈਂਪ ਲਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਕਾਰਜਕਾਰੀ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵਿਕਰਾਂਤ ਨਾਗਰਾ ਨੇ ਦਸਿਆ ਕਿ ਇਸ ਵਿਸ਼ੇਸ਼ ਮੁਹਿੰਮ ਦਾ ਮੰਤਵ ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਨ ਕਰਨਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੋਵਿਡ ਮਹਾਂਮਾਰੀ ਤੋਂ ਬਚਾਅ ਲਈ ਟੀਕਾਕਰਨ ਜ਼ਰੂਰ ਕਰਵਾਉਣ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਕੋਵਿਡ-ਰੋਕੂ ਦਵਾਈ ਦੀ ਕੋਈ ਘਾਟ ਨਹੀਂ ਅਤੇ ਇਸ ਵੇਲੇ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦਾ ਟੀਕਾਕਰਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਚ ਕੋਵਿਡ ਟੀਕਾਕਰਨ ਬਿਲਕੁਲ ਮੁਫ਼ਤ ਹੋ ਰਿਹਾ ਹੈ ਅਤੇ ਲੋਕਾਂ ਨੂੰ ਇਸ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਜਿਨ੍ਹਾਂ ਲੋਕਾਂ ਨੇ ਹਾਲੇ ਤਕ ਟੀਕਾ ਨਹੀਂ ਲਗਵਾਇਆ, ਉਨ੍ਹਾਂ ਨੂੰ ਇਨ੍ਹਾਂ ਵਿਸ਼ੇਸ਼ ਕੈਂਪਾਂ ਦਾ ਲਾਭ ਲੈਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਕੋਵਿਡ ਮਹਾਂਮਾਰੀ ਤੋਂ ਬਚਾਅ ਲਈ ਟੀਕਾਕਰਨ ਬਹੁਤ ਜ਼ਰੂਰੀ ਹੈ। ਜਿਥੇ ਮਾਸਕ ਪਾਉਣਾ, ਵਾਰ-ਵਾਰ ਹੱਥ ਧੋਣੇ ਅਤੇ ਦੋ ਗਜ਼ ਦੀ ਦੂਰੀ ਰਖਣਾ ਬਹੁਤ ਜ਼ਰੂਰੀ ਹੈ, ਉਥੇ ਕੋਵਿਡ ਟੀਕਾਕਰਨ ਕਰਵਾਉਣ ਨਾਲ ਇਸ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ ਕਿਉਂਕਿ ਇਹ ਦਵਾਈ ਕੋਵਿਡ ਮਹਾਂਮਾਰੀ ਨਾਲ ਲੜਨ ਦੀ ਤਾਕਤ ਦਿੰਦੀ ਹੈ। ਉਨ੍ਹਾਂ ਕਿਹਾ ਕਿ ਇਸ ਦਵਾਈ ਦਾ ਕੋਈ ਮਾੜਾ ਅਸਰ ਨਹੀਂ ਪੈਂਦਾ ਅਤੇ ਇਹ ਬਿਲਕੁਲ ਸੁਰੱਖਿਅਤ ਹੈ। ਕਿਸੇ ਵੀ ਜਾਣਕਾਰੀ ਜਾਂ ਸਿਹਤ ਸਮੱਸਿਆ ਸਬੰਧੀ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

02 July 2021

ਜ਼ੀਰਕਪੁਰ ਪੁਲਿਸ ਨੇ ਮੋਟਰਸਾਈਕਲ ਚੋਰ ਗਿਰੋਹ ਨੂੰ ਕੀਤਾ ਕਾਬੂ

07 ਮੋਟਰਸਾਇਕਲ ਵੀ ਬ੍ਰਾਮਦ-ਕਾਰ ਚੋਂ ਸਮਾਨ ਚੋਰੀ ਕਰਨ ਵਾਲਾ ਵੀ ਕਾਬੂ

ਜੁਰਮਾਂ ਦੇ ਖਿਲਾਫ ਜਾਰੀ ਹੈ ਜੰਗ 

ਐਸ ਏ ਐਸ ਨਗਰ
/ਜ਼ੀਰਕਪੁਰ: 2 ਜੁਲਾਈ 2021:(ਮੋਹਾਲੀ ਸਕਰੀਨ ਬਿਊਰੋ)::
ਇਸਨੂੰ ਕਲਿਯੁਗ ਕਿਹਾ ਜਾਏ ਜਾਂ ਜੁਰਮਾਂ ਵਿੱਚ ਲਗਾਤਾਰ ਹੋ ਰਿਹਾ ਤੇਜ਼ ਰਫਤਾਰ ਵਾਧਾ ਕਿ ਪੁਲਿਸ ਦੇ ਬਹੁਤ ਸਾਰੇ ਐਕਸ਼ਨਾਂ ਦੇ ਬਾਵਜੂਦ ਵਾਰਦਾਤਾਂ ਘੱਟ ਹੋਣ ਦਾ ਨਾਂਅ ਹੀ ਨਹੀਂ ਲੈਂਦੀਆਂ। ਹੁਣ ਹਾਲ ਹੀ ਵਿੱਚ ਜਿਹੜਾ ਖਤਰਨਾਕ ਗਿਰੋਹ ਕਾਬੂ ਕੀਤਾ ਗਿਆ ਹੈ ਉਸ ਦੇ ਇੱਕ ਮੈਂਬਰ ਦੀ ਉਮਰ ਤਾਂ ਸਿਰਫ 18 ਸਾਲ ਹੈ। ਇਸ ਪੜ੍ਹਨ ਲਿਖ ਅਤੇ ਕੁਝ ਬਣਨ ਦੀ ਉਮਰੇ ਉਹ ਕਿਹਨਾਂ ਸਮਾਜਵਿਰੋਧੀ ਅਨਸਰਾਂ ਦੇ ਹੱਥੇ ਚੜ੍ਹ ਗਿਆ ਕਿ ਸਾਰੀ ਉਮਰ, ਸਾਰਾ ਕੈਰੀਅਰ ਹੀ ਦਾਅ ਤੇ ਦਿੱਤਾ। ਜੁਰਮਾਂ ਦੀ ਹਨੇਰੀ ਅਤੇ ਤੰਗ ਦੁਨੀਆ ਵਿੱਚ ਦਾਖਲ ਹੋਏ ਇਹਨਾਂ ਕੁਝ ਲੋਕਾਂ ਦੀ ਕਹਾਣੀ ਜਿਸਨੂੰ ਮੀਡੀਆ ਦੇ ਸਾਹਮਣੇ ਰੱਖਿਆ ਪੁਲਿਸ ਵਿਭਾਗ ਨੇ।
ਥਾਣਾ ਜ਼ੀਰਕਪੁਰ ਦੀ ਪੁਲਿਸ ਵੱਲੋਂ ਮੋਟਰਸਾਈਕਲ ਚੋਰ ਗਿਰੋਹ ਨੂੰ ਕਾਬੂ ਕਰਨ ਵਾਲੀ ਇਸ ਪ੍ਰਾਪਤੀ ਨੂੰ ਪੁਲਿਸ ਦੀ ਵੱਡੀ ਸਫਲਤਾ ਵੱਜੋਂ ਗਿਣਿਆ ਜਾ ਰਿਹਾ ਹੈ। ਜਿਹਨਾਂ ਦੇ ਵਾਹਨ ਲਗਾਤਾਰ ਚੋਰੀ ਹੋਏ ਸਨ ਉਹਨਾਂ ਨੇ ਵੀ ਸੁੱਖ ਦਾ ਸਾਹ ਲਿਆ ਹੈ।
ਇਸ ਸਬੰਧੀ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦੇ ਹੋਏ ਐਸ.ਪੀ ਦਿਹਾਤੀ ਡਾ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਥਾਣਾ ਜੀਰਕਪੁਰ ਪੁਲਿਸ ਨੇ ਮੋਟਰਸਾਇਕਲ ਚੋਰੀ ਕਰਨ ਵਾਲੇ ਇਕ ਗਿਰੋਹ ਨੂੰ ਕਾਬੂ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਡਾ. ਗਰੇਵਾਲ ਨੇ ਦੱਸਿਆ ਕਿ ਮਿਤੀ 29 ਨੂੰ ਸੇਰ ਸਿੰਘ ਵਾਸੀ ਖੁਸ਼ਹਾਲ ਇੰਨਕਲੇਵ ਜੀਰਕਪੁਰ ਨੇ ਇਤਲਾਹ ਦਿੱਤੀ ਕਿ 28 ਜੂਨ ਨੂੰ ਉਸਦੇ ਭਰਾ ਸਮਸੇਰ ਸਿੰਘ ਨੇ ਮੋਟਰਸਾਇਕਲ ਨੰਬਰ CH - 01 - B5-8434 ਮਾਰਕਾ ਸਪਲੈਂਡਰ ਰੰਗ ਕਾਲਾ ਆਪਣੇ ਘਰ ਦੇ ਬਾਹਰ ਗਲੀ ਵਿਚ ਖੜਾ ਕੀਤਾ ਸੀ ਜੋ ਚੋਰੀ ਹੋ ਗਿਆ ਸੀ । ਸ਼ੇਰ ਸਿੰਘ ਦੇ ਬਿਆਨ ਤੇ ਤੁਰੰਤ ਮੁਕੱਦਮਾ ਦਰਜ ਕੀਤਾ ਗਿਆ ਅਤੇ ਇਸੇ ਤਰ੍ਹਾਂ ਇਕ ਹੋਰ ਮੁਕੱਦਮਾ ਮਹਾਵੀਰ ਸਿੰਘ ਵਾਸੀ ਗੋਬਿੰਦ ਵਿਹਾਰ ਬਲਟਾਣਾ ਦੇ ਬਿਆਨਾਂ ਤੇ ਉਸਦਾ ਮੋਟਰਸਾਇਕਲ ਚੋਰੀ ਹੋਣ ਸਬੰਧੀ ਬਲਟਾਣਾ ਚੌਂਕੀ ਅਧੀਨ ਦਰਜ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 29 ਜੂਨ ਨੂੰ ਸਿਧਾਰਥ ਪੁੱਤਰ ਸ੍ਰੀ ਪ੍ਰਕਾਸ ਚੰਦ ਵਾਸੀ ਫਲੈਟ ਨੰਬਰ ਬੀ 501 ਸੁਸਮਾ ਜੋਆਨੈਸਟ, ਛੱਤ ਬੀੜ ਰੋਡ ਜ਼ੀਰਕਪੁਰ ਆਪਣੀ ਘਰਵਾਲੀ ਨਾਲ ਘਰੇਲੂ ਸਮਾਨ ਖਰੀਦਣ ਲਈ ਆਪਣੀ ਕਾਰ ਵਿੱਚ ਡੀ-ਮਾਰਟ ਜ਼ੀਰਕਪੁਰ ਗਿਆ ਸੀ ਤੇ ਕੁਝ ਸਮੇਂ ਬਾਅਦ ਉਸਨੇ ਵੇਖਿਆ ਕਿ ਇਕ ਵਿਅਕਤੀ ਉਸ ਦੀ ਕਾਰ ਨੂੰ ਚਾਬੀ ਨਾਲ ਖੋਲ੍ਹਣ ਦੀ ਕੋਸ਼ਿਸ਼ ਕਰਦਿਆਂ ਕਾਰ ਵਿਚਲਾ ਸਮਾਨ ਚੋਰੀ ਕਰਨ ਦੀ ਕੋਸ਼ਿਸ ਕਰ ਰਿਹਾ ਸੀ ਤੇ ਉਸਨੂੰ ਆਉਂਦਾ ਵੇਖ ਕੇ ਉਹ ਵਿਅਕਤੀ ਚਾਬੀਆ ਦਾ ਗੁੱਛਾ ਕਾਰ ਦੇ ਨਜ਼ਦੀਕ ਸੁੱਟ ਕੇ ਭੱਜ ਗਿਆ। ਜਿਸਨੇ ਇਸ ਸਬੰਧੀ ਜਾਣਕਾਰੀ ਮਿਤੀ 30 ਜੂਨ ਨੂੰ ਪੁਲਿਸ ਨੂੰ ਦਿੱਤੀ। ਸਿਧਾਰਥ ਦੇ ਬਿਆਨਾਂ ਤੇ ਤੁਰੰਤ ਮੁਕੱਦਮਾ ਦਰਜ ਕੀਤਾ ਕਰ ਉਕਤ ਮਾਮਲਿਆਂ ਦੀ ਪੜਤਾਲ ਆਰੰਭ ਦਿੱਤੀ ਗਈ। ਐਸ ਪੀ ਡਾ. ਗਰੇਵਾਲ ਨੇ ਦੱਸਿਆ ਕਿ ਐਸ ਐਸ ਪੀ ਮੋਹਾਲੀ ਸਤਿੰਦਰ ਸਿੰਘ ਨੇ ਉਕਤਾਨ ਮਸਲਿਆਂ ਨੂੰ ਗੰਭੀਰਤਾ ਨਾਲ ਲੈਦਿਆ ਹੋਇਆ ਤੁਰੰਤ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਪੁਲਿਸ ਵੱਲੋਂ ਦੋਸ਼ੀਆਂ ਨੂੰ ਲੱਭਣ ਲਈ ਯਤਨ ਸ਼ੁਰੂ ਕਰਵਾਏ ਗਏ। ਪੁਲਿਸ ਵੱਲੋਂ ਤਕਨੀਕੀ ਸਾਧਨਾ ਅਤੇ ਰਿਵਾਇਤੀ ਤਫਤੀਸ਼ ਦੀ ਮਦਦ ਨਾਲ ਇਹ ਮੁਕੱਦਮੇ ਕੁੱਝ ਹੀ ਘੰਟੇ ਵਿਚ ਹੀ ਟਰੇਸ ਕਰ ਲਏ ਗਏ। ਇੰਸਪੈਕਟਰ ਉਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਜੀਰਕਪੁਰ , ਐਸ.ਆਈ ਅਜੀਤ ਸਿੰਘ ਥਾਣਾ ਜ਼ੀਰਕਪੁਰ ਸਮੇਤ ਪੁਲਿਸ ਪਾਰਟੀ ਨੇ ਮੋਟਰਸਾਇਕਲ ਚੋਰੀ ਕਰਨ ਵਾਲੇ ਦੋਸ਼ੀਆਂ ਨੂੰ ਵੱਖ ਵੱਖ ਜਗਾ ਤੋਂ ਵੱਖ ਵੱਖ ਸਮੇ ਗ੍ਰਿਫਤਾਰ ਕਰ ਲਿਆ ਅਤੇ ਉਨ੍ਹਾਂ ਕੋਲੋ ਵੱਖ ਵੱਖ ਜਗ੍ਹਾ ਤੋ 07 ਮੋਟਰਸਾਇਕਲ ਬ੍ਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਕਾਰ ਚੋਰੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀ ਨੂੰ ਵੀ ਕੱਲ ਸ਼ਾਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਿਨ੍ਹਾਂ ਦੀ ਪਹਿਚਾਣ ਪਰਮਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਨੰਗਲ ਛੜਬੜ ਥਾਣਾ ਬਨੂੰੜ ਜਿਲ੍ਹਾ ਮੋਹਾਲੀ ਉਮਰ 18 ਸਾਲ, ਅਮ੍ਰਿਤਪਾਲ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਨੰਗਲ ਛੜਬੜ ਥਾਣਾ ਬਨੂੰੜ ਜਿਲ੍ਹਾ ਮੋਹਾਲੀ ਉਮਰ 21 ਸਾਲ, ਪਰਮਜੀਤ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਪਿੰਡ ਮਨੋਲੀ ਸੂਰਤ ਥਾਣਾ ਬਨੂੰੜ ਜਿਲ੍ਹਾ ਮੋਹਾਲੀ ਉਮਰ 21 ਸਾਲ, ਮੁਹੰਮਦ ਨਾਜੀਮ ਪੁੱਤਰ ਅਲੀ ਜਾਨ ਵਾਸੀ ਫਲੈਟ ਨੰਬਰ 159/2 ਸਮਾਲ ਫਲੈਟ ਮਲੋਆ ਚੰਡੀਗੜ੍ਹ ਉਮਰ ਕਰੀਬ 21 ਸਾਲ, ਫਰਮਾਨ ਖਾਨ ਪੁੱਤਰ ਅਲਾਉਦੀਨ ਵਾਸੀ ਫਲੈਟ ਨੰਬਰ 233/2 ਸਮਾਲ ਫਲੈਟ ਮਲੋਆ ਚੰਡੀਗੜ੍ਹ ਉਮਰ ਕਰੀਬ 21 ਸਾਲ ਵਜੋਂ ਹੋਈ ਹੈ। ਜਿਨ੍ਹਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਤਫਤੀਸ਼ ਦੌਰਾਨ ਹੋਰ ਵੀ ਵਾਰਦਾਤਾ ਟਰੇਸ ਹੋਣ ਦੀ ਉਮੀਦ ਹੈ।
ਡਾ. ਗਰੇਵਾਲ ਨੇ ਦੱਸਿਆ ਕਿ ਥਾਣਾ ਜੀਰਕਪੁਰ ਪੁਲਿਸ ਦੀ ਮਿਹਨਤ ਨਾਲ ਜਿੱਥੇ ਇਨ੍ਹਾਂ ਦੋਸ਼ੀਆਂ ਦੇ ਕਾਬੂ ਆਉਣ ਨਾਲ ਮੌਜੂਦਾ ਮੁਕੱਦਮੇ ਟਰੇਸ ਹੋਏ ਹਨ ਉਥੇ ਇਨ੍ਹਾਂ ਦੋਸ਼ੀਆਂ ਵੱਲੋਂ ਭਵਿੱਖ ਵਿਚ ਕੀਤੇ ਜਾਣ ਵਾਲੇ ਜੁਰਮਾਂ ਨੂੰ ਵੀ ਰੋਕ ਲਿਆ ਗਿਆ ਹੈ।

01 July 2021

ਲੋਕ ਸੰਪਰਕ ਵਿਭਾਗ ਮੋਹਾਲੀ ਵਿੱਚ ਸੇਵਾ ਮੁਕਤੀ

Thursday 1st July 2021 at 5:33 pm

 ਸੀ.ਓ.ਗੁਰਬਚਨ ਸਿੰਘ ਤੇ ਸੇਵਾਦਾਰ ਰਾਣੀ ਨੂੰ ਦਿੱਤੀ ਵਿਦਾਇਗੀ 


ਐਸ.ਏ.ਐਸ. ਨਗਰ
: 01 ਜੁਲਾਈ 2021: (ਗੁਰਜੀਤ ਬਿੱਲਾ//ਮੋਹਾਲੀ ਸਕਰੀਨ)::

ਲੋਕ ਸੰਪਰਕ ਵਿਭਾਗ ਵਿੱਚ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਸਿਨੇਮਾ ਅਪਰੇਟਰ (ਸੀ. ਓ.) ਸ. ਗੁਰਬਚਨ ਸਿੰਘ (32 ਸਾਲ ਸੇਵਾਕਾਲ) ਤੇ ਸੇਵਾਦਾਰ ਰਾਣੀ (29 ਸਾਲ ਸੇਵਾ ਕਾਲ) ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਐਸ ਏ ਐਸ ਨਗਰ ਤੋਂ ਸੇਵਾ ਮੁਕਤ ਹੋ ਗਏ। 

ਇਹਨਾਂ ਦੋਹਾਂ ਕਰਮਚਾਰੀਆਂ ਨੂੰ ਵਿਦਾਇਗੀ ਦੇਣ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫਸਰ, ਸ਼੍ਰੀਮਤੀ ਰੁਚੀ ਕਾਲੜਾ ਨੇ ਕਿਹਾ ਕਿ ਜਿਸ ਸਮਰਪਣ ਦੀ ਭਾਵਨਾ ਨਾਲ ਇਹਨਾਂ ਦੋਵੇਂ ਕਰਮਚਾਰੀਆਂ ਨੇ ਕੰਮ ਕੀਤਾ ਹੈ, ਉਹ ਹੋਰਨਾਂ ਲਈ ਮਿਸਾਲ ਹੈ। 

ਉਹਨਾਂ ਨੇ ਇਹਨਾਂ ਦੋਹਾਂ ਕਰਮਚਾਰੀਆਂ ਦੀ ਲੰਮੀ ਉਮਰ ਤੇ ਸਿਹਤਯਾਬੀ ਦੀ ਕਾਮਨਾ ਕੀਤੀ ਤੇ ਆਸ ਪ੍ਰਗਟਾਈ ਕਿ ਇਹ ਦੋਵੇਂ ਕਰਮਚਾਰੀ ਸਮਾਜ ਦੀ ਬਿਹਤਰੀ ਲਈ ਯੋਗਦਾਨ ਪਾਉਂਦੇ ਰਹਿਣਗੇ। 

ਇਸ ਮੌਕੇ ਸ. ਗੁਰਬਚਨ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਲੰਮੇ ਸੇਵਾ ਕਾਲ ਦੌਰਾਨ ਵੱਡੀ ਗਿਣਤੀ ਅਧਿਕਾਰੀਆਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਜਿਨ੍ਹਾਂ ਤੋਂ ਉਹਨਾਂ ਨੇ ਬਹੁਤ ਕੁਝ ਸਿੱਖਿਆ ਤੇ ਉਹ ਤਜਰਬਾ ਉਹਨਾਂ ਵੱਲੋਂ ਤਨਦੇਹੀ ਨਾਲ ਸੇਵਾਵਾਂ ਨਿਭਾਉਣ ਵਿੱਚ ਸਹਾਈ ਹੋਇਆ। 

ਉਹਨਾਂ ਕਿਹਾ ਕਿ ਉਹ ਆਪਣੇ ਨਾਲ ਯਾਦਾਂ ਦਾ ਵੱਡਾ ਖ਼ਜ਼ਾਨਾ ਲੈਕੇ ਜਾ ਰਹੇ ਹਨ ਤੇ ਸਮਾਜ ਲਈ ਕੰਮ ਕਰਨ ਦੀ ਜਿਹੜੀ ਪ੍ਰੇਰਨਾ ਉਹਨਾਂ ਨੂੰ ਵਿਭਾਗ ਵਿੱਚ ਕੰਮ ਕਰ ਕੇ ਮਿਲੀ ਹੈ, ਉਸ ਭਾਵਨਾ ਨਾਲ ਉਹ ਸਦਾ ਸਮਾਜ ਸੇਵਾ ਲਈ ਤਤਪਰ ਰਹਿਣਗੇ। 

ਇਸ ਮੌਕੇ ਸੇਵਾਦਾਰ ਰਾਣੀ ਨੇ ਕਿਹਾ ਕਿ ਵਿਭਾਗ ਵਿੱਚ ਸੇਵਾਕਾਲ ਦੌਰਾਨ ਉਹਨਾਂ ਨੇ ਕਈ ਕਿਸਮ ਦੇ ਉਤਰਾਅ ਚੜ੍ਹਾਅ ਦੇਖੇ ਪਰ ਉਹਨਾਂ ਨੇ ਲਗਨ ਤੇ ਇਮਾਨਦਾਰੀ ਨਾਲ ਕੰਮ ਕਰਨ ਦਾ ਪੱਲਾ ਨਹੀਂ ਛੱਡਿਆ। ਉਹਨਾਂ ਨੇ ਵਿਭਾਗ ਦੇ ਸਮੂਹ ਮੁਲਾਜ਼ਮਾਂ ਤੇ ਅਧਿਕਾਰੀਆਂ ਵੱਲੋਂ ਮਿਲੇ ਸਹਿਯੋਗ ਲਈ ਉਹਨਾਂ ਦਾ ਧੰਨਵਾਦ ਕੀਤਾ।

ਏ.ਡੀ.ਸੀ ਵੱਲੋਂ ਕਾਨਟੀਨੈਂਟਲ ਫਰਮ ਦਾ ਲਾਇਸੰਸ ਰੱਦ

Saturday 23rd March 2024 at 7:14 PM ਲਾਇਸੈਂਸ ਦੀ ਮਿਆਦ 14 ਨਵੰਬਰ 2022 ਨੂੰ ਖਤਮ ਹੋ ਗਈ ਸੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ : 23 ਮਾਰਚ  2024 : ( ਕਾਰਤਿਕਾ ਕਲਿਆਣ...