Saturday: 3rd July 2021 at 8:31 PM Via WhatsApp
ਡਾਇਰੈਕਟਰ ਅਤੂਲ ਧਵਨ ਅਤੇ ਪ੍ਰੋਜੈਕਟ ਮੁੱਖੀ ਸ਼ੁਭਮ ਵਾਲੀਆ
ਮੋਹਾਲੀ: 3 ਜੁਲਾਈ 2021:(ਗੁਰਜੀਤ ਬਿੱਲਾ//ਮੋਹਾਲੀ ਸਕਰੀਨ)::
ਇਸ ਮੌਕੇ ਗੱਲ ਕਰਦਿਆਂ ਸੈਬੀ ਨੇ ਕਿਹਾ ਕਿ ਉਨਾਂ ਦੇ ਪਹਿਲੇ ਟਰੈਕ ‘ਪਹਿਚਾਣ ’ ਨੂੰ ਦੇਸ਼ ਵਿਦੇਸ ’ਚ ਵਸਦੇ ਪੰਜਾਬੀਆਂ ਨੇ ਬਹੁਤ ਪਸੰਦ ਕੀਤਾ ਸੀ। ਉਨਾਂ ਨੂੰ ਆਸ ਹੈ ਕਿ ਇਸ ਦੇ ਦੂਜੇ ਟਰੈਕ ‘ਤਾਰਿਆਂ ਦੇ ਥੱਲੇ' ਨੂੰ ਵੀ ਪਹਿਲਾਂ ਨਾਲੋਂ ਵੀ ਵੱਧ ਸਰੋਤੇ ਪਿਆਰ ਦੇਣਗੇ। ਉਨਾਂ ਦੱਸਿਆ ਕਿ ਉਨਾਂ ਨੂੰ ਸੰਗੀਤ ਤੇ ਗਾਇਕੀ ਨਾਲ ਸਕੂਲ ਟਾਇਮ ਤੋਂ ਮੋਹ ਹੋ ਗਿਆ ਸੀ। ਉਨਾਂ ਦੀਆਂ ਗਾਇਕੀ ਦੀਆਂ ਗਰਾਰੀਆਂ ਅਤੇ ਸੰਗੀਤ ਦੀਆਂ ਧੁੰਨਾਂ ਨੂੰ ਉਸਤਾਦ ਬਲਦੇਵ ਕਾਕੜੀ ਨੇ ਤਰਾਸਿਆ ਹੈ।
ਉਨਾਂ ਦੱਸਿਆ ਕਿ ਇਸ ਗੀਤ ਦੇ ਬੋਲ ਪ੍ਰੀਅਮ ਸਿਆਹੀ ਦੇ ਹਨ, ਇਸ ਟਰੈਕ ਨੂੰ ਸਾਇਆ ਫਿਲਮ ਕੰਪਨੀ ਨੇ ਫਿਲਮਾਇਆ ਹੈ। ਇਸ ਦਾ ਸੰਗੀਤ ਉਘੇ ਸੰਗੀਤਕਾਰ ਬਲੈਕ ਡੈਮੋਨੋਜ਼ ਨੇ ਤਿਆਰ ਕੀਤਾ ਹੈ । ਇਸ ਦੇ ਡਾਇਰੈਕਟਰ ਅਤੂਲ ਧਵਨ ਅਤੇ ਇਸ ਪ੍ਰੋਜੈਕਟ ਦੇ ਮੁੱਖੀ ਸ਼ੁਭਮ ਵਾਲੀਆ ਹਨ।
ਇਥੇ ਜ਼ਿਕਰਯੋਗ ਹੈ ਕਿ ਸੈਬੀ ਵਾਲੀਆ ਦੇ ਪਿਤਾ ਮਨਿੰਦਰ ਸਿੰਘ ਵਾਲੀਆ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਗੈਸਟ ਹਾਊਸ ਵਿੱਚ ਬਤੌਰ ਮੈਨੇਜਰ ਰਹਿ ਚੁੱਕੇ ਹਨ ।
No comments:
Post a Comment