11 December 2021

ਮੋਹਾਲੀ ਵਿੱਚ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 4 ਗੈਂਗ ਮੈਬਰ ਗ੍ਰਿਫਤਾਰ

11th December 2021 at 7:44 PM

 30 ਮੋਬਾਇਲ ਫੋਨਾਂ ਸਮੇਤ ਕੀਤੇ ਕਾਬੂ 


ਐਸ.ਏ.ਐਸ ਨਗਰ: 11 ਦਸੰਬਰ 2021: (ਮੋਹਾਲੀ ਸਕਰੀਨ ਬਿਊਰੋ)       

ਸ਼੍ਰੀ ਨਵਜੋਤ ਸਿੰਘ ਮਾਹਲ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੋਟ ਰਾਹੀ ਦੱਸਿਆ ਕਿ ਮੋਹਾਲੀ ਪੁਲਿਸ ਵੱਲੋ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਅਤੇ ਪੰਜਾਬ ਰਾਜ ਵਿੱਚ ਮਾੜੇ ਅਨਸਰਾ ਖਿਲਾਫ ਵਿੱਢੀ ਮੁਹਿੰਮ ਨੂੰ ਮੁੱਖ ਰੱਖਦੇ ਹੋਏ ਸ਼੍ਰੀ ਵਜੀਰ ਸਿੰਘ ਖਹਿਰਾ, ਐਸ.ਪੀ (ਡੀ), ਐਸ.ਏ.ਐਸ ਨਗਰ, ਸ਼੍ਰੀ ਸੁਖਨਾਜ ਸਿੰਘ (ਡੀ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਇੰਸਪੈਕਟਰ ਬਲਜਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਵੱਲੋ ਜ਼ਿਲ੍ਹਾ ਐਸ.ਏ.ਐਸ. ਨਗਰ ਵਿੱਚ ਚੋਰੀ ਅਤੇ ਲੁੱਟਾ ਖੋਹਾ ਕਰਨ ਵਾਲੇ ਗਿਰੋਹ ਦੇ 4 ਗੈਂਗ ਮੈਬਰਾ ਨੂੰ ਸਮੇਤ 30 ਮੋਬਾਇਲ ਫੋਨ ਵੱਖ ਵੱਖ ਮਾਰਕਾ ਦੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

ਐਸ.ਐਸ.ਪੀ ਮੋਹਾਲੀ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੱਲ ਮਿਤੀ 10-11-2021 ਨੂੰ ਸੀ.ਆਈ.ਏ ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਨੂੰ ਇੱਕ ਖੂਫੀਆ ਇਤਲਾਹ ਮਿਲੀ ਸੀ ਕਿ ਲੁੱਟਾ ਖੋਹਾ ਅਤੇ ਚੋਰੀ ਕਰਨ ਵਾਲੇ ਗਿਰੋਹ ਦੇ 4 ਮੈਂਬਰ (ਮੋਨੂ ਖਾਨ ਉੱਰਫ ਸੋਨੂੰ, ਖੁਸ ਕੁਮਾਰ ਉੱਰਫ ਛੋਟੂ, ਰੋਹਿਤ ਮਹਿਤੋ ਅਤੇ ਸੰਜੂ ਕੁਮਾਰ) ਸਿੰਘ ਸ਼ਹੀਦਾ ਗੁਰੂਦੁਆਰਾ ਸੋਹਾਣਾ ਚੋਂਕ ਵਿੱਚ ਖੜੇ ਚੋਰੀ ਅਤੇ ਝਪਟ ਮਾਰ ਕੇ ਖੋਹ ਕੀਤੇ ਮੋਬਾਇਲ ਫੋਨਾ ਨੂੰ ਵੇਚਣ ਦੀ ਤਿਆਰੀ ਕਰ ਰਹੇ ਹਨ।ਜਿਸ ਤੇ ਸੀ.ਆਈ.ਏ ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਨੇ ਸਿੰਘ ਸ਼ਹੀਦਾ ਗੁਰੂਦੁਆਰਾ ਸੋਹਾਣਾ ਚੋਂਕ ਤੋ 4 ਨੋਜਵਾਨ (1) ਮੋਨੂ ਖਾਨ ਉੱਰਫ ਸੋਨੂੰ ਪੁੱਤਰ ਸ਼ੋਕੀਨ ਖਾਨ ਵਾਸੀ ਨੇੜੇ ਮੋਰਨੀ ਵਾਲਾ ਖੂਹ ਸੋਹਾਣਾ, (2) ਖੁਸ਼ ਕੁਮਾਰ ਉੱਰਫ ਛੋਟੂ ਪੁੱਤਰ ਚਲਾਈ ਪਟੇਲ ਵਾਸੀ ਮੋਰਨੀ ਵਾਲਾ ਖੂਹ ਸੋਹਾਣਾ ਉਮਰ ਕਰੀਬ 22 ਸਾਲ,    (3) ਰੋਹਿਤ ਮਹਿਤੋ ਪੁੱਤਰ ਦੁਲਾਰ ਚੰਦ ਮਹਿਤੋ ਵਾਸੀ ਪਿੰਡ ਸੰਭਾਲਕੀ ਥਾਣਾ ਸੋਹਾਣਾ ਉਮਰ ਕਰੀਬ 23 ਸਾਲ ਅਤੇ (4) ਸੰਜੂ ਕੁਮਾਰ ਪੁੱਤਰ ਸਮੇਰੀ ਲਾਲ ਵਾਸੀ # 1054, ਸੈਕਟਰ 77 ਸੋਹਾਣਾ ਉਮਰ ਕਰੀਬ 24 ਸਾਲ ਨੂੰ ਸਮੇਤ ਚੋਰੀ ਅਤੇ ਝਪਟ ਮਾਰ ਕੇ ਖੋਹ ਕੀਤੇ 30 ਮੋਬਾਇਲ ਫੋਨ ਵੱਖ ਵੱਖ ਮਾਰਕਾ ਬ੍ਰਾਮਦ ਹੋਣ ਤੇ ਇਹਨਾ ਵਿਰੁੱਧ ਮੁਕੱਦਮਾ ਨੰਬਰ 438 ਮਿਤੀ 10-12-2021 ਅ/ਧ 379,379ਬੀ,411,34 ਆਈ.ਪੀ.ਸੀ ਥਾਣਾ ਸੋਹਾਣਾ ਵਿੱਚ ਦਰਜ ਰਜਿਸਟਰ ਕਰਵਾ ਕੇ ਉਕਤਾਨ 4 ਗੈਂਗ ਮੈਬਰਾ ਨੂੰ ਗ੍ਰਿਫਤਾਰ ਕੀਤਾ ਹੈ।ਦੋਰਾਨੇ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਕਿ ਉਕਤ ਦੋਸ਼ੀਆਨ ਕਾਫੀ ਲੰਮੇ ਸਮੇ ਤੋ ਜ਼ਿਲ੍ਹਾ ਐਸ.ਏ.ਐਸ ਨਗਰ ਵਿੱਚ ਮੋਬਾਇਲ ਫੋਨਾ ਦੀ ਚੋਰੀ ਅਤੇ ਲੁੱਟ ਖੋਹਾ ਦੀਆ ਵਾਰਦਾਤਾ ਨੂੰ ਅੰਜਾਮ ਦਿੰਦੇ ਆ ਰਹੇ ਸਨ ਅਤੇ ਉਕਤ ਸਾਰੇ ਦੋਸ਼ੀ ਨਸ਼ਾ ਕਰਨ ਦੇ ਆਦੀ ਹਨ।ਦੋਸ਼ੀ ਮੋਨੂ ਖਾਨ ਉੱਰਫ ਸੋਨੂੰ ਖਿਲਾਫ ਪਹਿਲਾ ਵੀ 2 ਮੁੱਕਦਮੇ ਚੋਰੀ ਅਤੇ ਲੁੱਟ ਖੋਹ ਅਤੇ ਦੋਸ਼ੀ ਖੁਸ਼ ਕੁਮਾਰ ਉੱਰਫ ਛੋਟੂ ਉਕਤ ਦੇ ਖਿਲਾਫ ਪਹਿਲਾ ਵੀ ਇੱਕ ਮੁੱਕਦਮਾ ਖੋਹ ਦਾ ਦਰਜ ਰਜਿਸਟਰ ਹੈ ਜੋ ਕਿ ਜਮਾਨਤ ਤੇ ਜੇਲ ਤੋ ਬਾਹਰ ਆ ਕੇ ਫਿਰ ਚੋਰੀ ਅਤੇ ਲੁੱਟ ਖੋਹ ਦੀਆ ਵਾਰਦਾਤਾ ਨੂੰ ਅੰਜਾਮ ਦੇ ਰਹੇ ਸਨ।ਦੋਸੀਆਨ ਉਕਤਾਨ ਪਾਸੋਂ ਡੂੰਘਾਈ ਨਾਲ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਵਾਰਦਾਤਾ ਵਿੱਚ ਇਹਨਾ ਤੋ ਇਲਾਵਾ ਇਹਨਾ ਦੇ ਹੋਰ ਸਾਥੀਆ ਬਾਰੇ ਵੀ ਪਤਾ ਕੀਤਾ ਜਾ ਰਿਹਾ ਹੈ ਅਤੇ ਉਹਨਾ ਦੀ ਜਲਦ ਹੀ ਭਾਲ ਅਤੇ ਗ੍ਰਿਫਤਾਰ ਕਰਕੇ ਜ਼ਿਲ੍ਹਾ ਵਿੱਚ ਹੋ ਰਹੀਆ ਵਾਰਦਾਤਾ ਨੂੰ ਰੋਕਿਆ ਜਾਵੇਗਾ।ਦੋਸੀਆਨ ਉਕਤਾਨ ਨੂੰ ਪੇਸ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।ਮੁੱਕਦਮਾ ਦੀ ਤਫਤੀਸ਼ ਜਾਰੀ ਹੈ।

ਜਿਹਨਾਂ ਦੀ ਬ੍ਰਾਮਦਗੀ ਹੋਈ ਉਹਨਾਂ ਵਿੱਚ 30 ਮੋਬਾਇਲ ਫੋਨ ਸੈਟ ਸ਼ਾਮਲ ਹਨ। ਇਹਨਾਂ ਮੋਬਾਈਲ ਫੋਨਾਂ ਦੇ ਬ੍ਰਾਂਡ ਹਨ:

Samsung-6, Mi-5. Vivo-4. Huawei-2. LG-2. lava-2. intex-2, Oppo-1, Nokia-1, Lenovo-1, Motorola-1, HTC-1, gionee-1. Micromax-1 ਆਦਿ  .ਇਸ ਤਰ੍ਹਾਂ ਇਹਨਾਂ ਦੀ ਕੁਲ ਗਿਣਤੀ 30 ਬੰਦੀ ਹੈ। 


ਏ.ਡੀ.ਸੀ ਵੱਲੋਂ ਕਾਨਟੀਨੈਂਟਲ ਫਰਮ ਦਾ ਲਾਇਸੰਸ ਰੱਦ

Saturday 23rd March 2024 at 7:14 PM ਲਾਇਸੈਂਸ ਦੀ ਮਿਆਦ 14 ਨਵੰਬਰ 2022 ਨੂੰ ਖਤਮ ਹੋ ਗਈ ਸੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ : 23 ਮਾਰਚ  2024 : ( ਕਾਰਤਿਕਾ ਕਲਿਆਣ...