Showing posts with label Meeting. Show all posts
Showing posts with label Meeting. Show all posts

12 April 2022

ਸ੍ਰੀ ਅਮਿਤ ਤਲਵਾੜ ਵਲੋਂ ਵੱਖ ਵੱਖ ਵਿਭਾਗਾਂ ਦੇ ਕੰਮਾਂ ਦੀ ਸਮੀਖਿਆ

ਮਹੀਨਾਵਾਰ ਮੀਟਿੰਗ ਦੌਰਾਨ ਬਕਾਇਆ ਕੇਸਾਂ ਦੇ ਹੱਲ ਲਈ ਮਿੱਥੀ ਸਮਾਂ ਸੀਮਾ


ਐਸ.ਏ.ਐਸ. ਨਗਰ
: 12 ਅਪ੍ਰੈਲ 2022: (ਮੋਹਾਲੀ ਸਕਰੀਨ)::

ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਅੱਜ ਸਵੇਰੇ 9 ਵਜੇ ਤੋਂ ਸ਼ਾਮ ਤੱਕ ਚਲੀਆਂ ਮਹੀਨਾਵਾਰ ਮੀਟਿੰਗਾਂ ਦੌਰਾਨ ਵੱਖ ਵੱਖ ਵਿਭਾਗਾਂ ਦੇ ਚਲ ਰਹੇ ਕੰਮਾਂ ਦੀ ਸਮੀਖਿਆ ਕੀਤੀ ਗਈ ਜਿਸ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹ ਨਿਰਦੇਸ਼ ਦਿੱਤੇ ਕਿ  ਲੰਬਿਤ ਪਏ ਮਾਮਲਿਆਂ ਨੂੰ ਮਿੱਥੇ ਸਮੇਂ ਵਿੱਚ ਨੇਪਰੇ ਚਾੜਿਆ ਜਾਵੇ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਨੇ ਦੱਸਿਆ ਕਿ ਇਸ ਮਹੀਨਾਵਾਰ ਮੀਟਿੰਗ ਦੌਰਾਨ ਜ਼ਮੀਨਾਂ ਦੀਆਂ ਜਮਾਂਬੰਦੀਆਂ, ਇੰਤਕਾਲ, ਨਿਸ਼ਾਨਦੇਹੀਆਂ ,ਐਕਸਾਈਜ਼, ਜੀ.ਐਸ.ਟੀ ਵਿਭਾਗ, ਕੁਲੈਕਸ਼ਨ ਮੋਟਰਵਹੀਕਲ ਟੈਕਸਿਜ਼,ਸੋਸ਼ਲ    ਸਿਕਊਰਟੀ ਸਕੀਮਾਂ,ਰੋਡ ਸੇਫਟੀ, ਪੇਂਡੂ ਵਿਕਾਸ ਵਿਭਾਗ, ਸਹਿਰੀ ਵਿਕਾਸ ਵਿਭਾਗ, ਕਾਨੂੰਨ ਤੇ ਵਿਵਸਥਾ ਨਾਲ ਸਬੰਧਤ ਮਾਮਲਿਆਂ ਦੀ ਸਮੀਖਿਆ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੀਟਿੰਗ ਦਾ ਮਨੋਰਥ ਇਨ੍ਹਾਂ ਵਿਭਾਗਾਂ ਅਧੀਨ ਚਲ ਰਹੀਆਂ ਵਿਕਾਸ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਦੇ ਨਾਲ ਨਾਲ ਮਿਲੀਆਂ ਦਰਖਾਸਤਾਂ ਨੂੰ ਮਿੱਥੇ ਸਮੇਂ ਵਿਚ ਹੱਲ ਕਰਨ ਨੂੰ ਯਕੀਨੀ ਬਣਾਉਣਾ ਸੀ। 

ਇਸ ਮੌਕੇ ਉਨਾਂ ਜ਼ਿਲ੍ਹੇ  ਨਾਲ ਸਬੰਧਤ ਐਸ.ਡੀ.ਐਮਜ, ਤਹਿਸੀਲਦਾਰ , ਨਾਇਬ ਤਹਿਸੀਲਦਾਰਾਂ ਅਤੇ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਪੈਂਡਿੰਗ ਪਏ ਕੇਸਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕਰਕੇ ਬਣਦੇ ਮਾਮਲਿਆਂ ਵਿਚ ਰਿਕਵਰੀ ਵਸੂਲ ਕੀਤੀ ਜਾਵੇ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਇਹ ਨਿਰਦੇਸ਼ ਦਿੱਤੇ ਕਿ ਅਗਲੀ ਮਹੀਨਾਵਾਰ ਮੀਟਿੰਗ ਤੋਂ ਪਹਿਲਾ ਸਾਰੇ ਬਕਾਇਆ ਪਏ ਕੇਸਾਂ ਦਾ ਨਿਪਟਾਰਾ ਲਾਜ਼ਮੀ ਤੌਰ ਤੇ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰੀ ਦਫਤਰਾਂ ਵਿੱਚ ਕੰਮ ਕਰਵਾਉਣ ਲਈ ਆਉਣ ਵਾਲੇ ਨਾਗਰਿਕਾਂ ਨਾਲ ਸਲੀਕੇ ਨਾਲ ਪੇਸ਼ ਆਇਆ ਜਾਵੇ। ਇਸ ਉਪਰੰਤ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਤਲਵਾੜ ਵਲੋਂ ਰੋਡ ਸੇਫਟੀ ਸਬੰਧੀ ਵੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ । ਇਸ ਮੀਟਿੰਗ ਵਿਚ ਉਨ੍ਹਾਂ ਨੇ ਸੜਕਾਂ ਤੇ ਖਤਰਨਾਕ ਮੋੜਾਂ ਅਤੇ ਕਰਾਸਿੰਗ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਰੋਡ ਸੇਫਟੀ ਐਕਟ ਤਹਿਤ ਠੀਕ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਸੜ੍ਹਕ ਸੁਰੱਖਿਆ ਕੀਤੇ ਜਾ ਰਹੇ ਕੰਮਾਂ ਨੂੰ ਪੂਰੀ ਸੰਜੀਦਗੀ ਨਾਲ ਨੇਪਰੇ ਚਾੜਿਆ ਜਾਵੇ ਤਾਂ ਜੋ  ਸੜ੍ਹਕ ਸੁਰੱਖਿਆ  ਸਹੀ ਅਰਥਾਂ ਵਿੱਚ ਯਕੀਨੀ ਬਣਾਇਆ ਜਾ ਸਕੇ। 

ਉਨ੍ਹਾਂ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਕਿਸੇ ਤਰ੍ਰਾਂ ਦੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਾਂ ਸਟਾਫ ਜਾਂ ਬੁਨਿਆਦੀ ਢਾਚੇ ਸਬੰਧੀ ਕੋਈ ਜ਼ਰੂਰਤ ਹੈ ਤਾਂ ਇਸ ਸਬੰਧੀ ਲਿਖਤੀ ਰੂਪ ਵਿੱਚ ਮੰਗ ਰੱਖੀ ਜਾਵੇ।  ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅਗਲੀ ਮਹੀਨਾਵਾਰ ਰੀਵਿਊ ਮੀਟਿੰਗ ਤੋਂ ਪਹਿਲਾ ਜ਼ਿਲ੍ਹੇ ਨਾਲ ਸਬੰਧਿਤ ਸਾਰੇ ਪੈਡਿੰਗ ਕੇਸ ਹੱਲ ਕੀਤੇ ਜਾਣ । ਉਨ੍ਹਾਂ ਕਿਹਾ ਕਿ ਕੰਮਾਂ ਲਈ ਆਨਲਾਈਨ ਸਾਫਟਵੇਅਰ ਵਿਧੀ ਦੀ ਵਰਤੋਂ ਕੀਤੀ ਜਾਵੇ ਇਸ ਨਾਲ ਸਮੇਂ ਦੀ ਬੱਚਤ ਹੁੰਦੀ ਹੈ ਅਤੇ ਪੈਡਿੰਗ ਕੇਸ ਵੀ ਛੇਤੀ ਹੱਲ ਕੀਤੇ ਜਾ ਸਕਦੇ ਹਨ। 

ਮੀਟਿੰਗ ਵਿੱਚ ਸ੍ਰੀਮਤੀ ਕੋਮਲ ਮਿੱਤਲ ਵਧੀਕ ਡਿਪਟੀ ਕਮਿਸ਼ਨਰ (ਜ), ਸ੍ਰੀ ਹਰਬੰਸ ਸਿੰਘ ਐਸਡੀਐਮ ਮੋਹਾਲੀ, ਸ਼੍ਰੀ ਅਬਿਕੇਸ਼ ਗੁਪਤਾ ਐੱਸ ਡੀ ਐੱਮ ਖਰੜ ਤੋਂ ਇਲਾਵਾ ਜ਼ਿਲ੍ਹੇ ਦੇ ਸਮੂਹ ਵਿਭਾਗੀ ਮੁਖੀ ਵੀ ਹਾਜ਼ਰ ਸਨl

25 July 2021

ਪੇਅ-ਕਮਿਸ਼ਨ ਦੀ ਰਿਪੋਰਟ ਵਿੱਚ ਤਰੁੱਟੀਆਂ ਦੂਰ ਹੋਣ

 25th July 2021 at  6:01 PM

ਪੰਜਾਬ ਸਰਕਾਰ ਡਰਾਈਵਰ ਅਤੇ ਟੈਕਨੀਕਲ ਇੰਪਲਾਈਜ਼ ਯੂਨੀਅਨ ਦੀ ਮੀਟਿੰਗ ਹੋਈ


ਮੋਹਾਲੀ
: 25 ਜੁਲਾਈ  2021: (ਗੁਰਜੀਤ ਬਿੱਲਾ//ਮੋਹਾਲੀ ਸਕਰੀਨ)::

ਪੰਜਾਬ ਸਰਕਾਰ ਡਰਾਈਵਰ ਅਤੇ ਟੈਕਨੀਕਲ ਇੰਪਲਾਈਜ਼ ਯੂਨੀਅਨ ਪੰਜਾਬ ਦੀ ਇੱਕ ਸੂਬਾ ਪੱਧਰੀ ਮੀਟਿੰਗ ਪ੍ਰਧਾਨ ਗੁਰਤੇਜ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸੂਬੇ ਦੇ ਚੁਣੇ ਹੋਏ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਹਾਜ਼ਰ ਹੋਏ।

ਮੀਟਿੰਗ ਵਿੱਚ ਪੇਅ-ਕਮਿਸ਼ਨ ਦੀ ਰਿਪੋਰਟ ਵਿੱਚ ਡਰਾਈਵਰਾਂ ਦੀਆਂ ਮੰਗਾਂ ਸਬੰਧੀ ਤਰੁੱਟੀਆਂ ਨੂੰ ਦੂਰ ਕਰਨ ਲਈ ਸ੍ਰ. ਗੁਰਦੀਪ ਸਿੰਘ ਜਨਰਲ ਸਕੱਤਰ ਪੰਜਾਬ ਨੂੰ ਰੂਪਰੇਖਾ ਤਿਆਰ ਕਰਨ ਲਈ ਨਾਮਜ਼ਦ ਕੀਤਾ ਗਿਆ ਹੈ।

ਰਿਪੋਰਟ ਤਿਆਰ ਕਰਕੇ ਗੁਰਦੀਪ ਸਿੰਘ ਪੇਅ-ਕਮਿਸ਼ਨ ਸਬੰਧਿਤ ਕਮੇਟੀ ਨਾਲ ਗੱਲਬਾਤ ਕਰਨ ਲਈ ਸਮਾਂ ਲੈਣਗੇ ਅਤੇ ਆਪਣੀ ਰਿਪੋਰਟ ਕਮੇਟੀ ਅੱਗੇ ਪੇਸ਼ ਕਰਨਗੇ।

ਮੀਟਿੰਗ ਵਿੱਚ ਵਿਚਾਰ ਕੀਤਾ ਗਿਆ ਕਿ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਵਿੱਚ ਠੇਕੇਦਾਰੀ ਸਿਸਟਮ ਨਾਲ ਗੱਡੀਆਂ ਹਾਇਰ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਯੂਨੀਅਨ ਪੁਰਜ਼ੋਰ ਵਿਰੋਧ ਕਰਦੀ ਹੈ ਅਤੇ ਸੂਬਾ ਕਮੇਟੀ ਪੰਜਾਬ ਸਰਕਾਰ ਵਿੱਚ ਕੱਚੇ ਡਰਾਈਵਰਾਂ ਨੂੰ ਪੱਕੇ ਕਰਨ ਅਤੇ ਸਾਲ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ ਸਕੀਮ ਅਧੀਨ ਲਿਆਉਣ ਦੀ ਮੰਗ ਕਰਦੀ ਹੈ।

ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਸੰਜੀਵ ਕੁਮਾਰ, ਮੀਤ ਪ੍ਰਘਾਨ ਸਰਬਜੀਤ ਸਿੰਘ, ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ, ਪ੍ਰਾਪੇਗੰਡਾ ਸਕੱਤਰ ਪਰਮਜੀਤ ਦਾਸ, ਜੁਆਇੰਟ ਸਕੱਤਰ ਬਲਕਾਰ ਸਿੰਘ, ਕੈਸ਼ੀਅਰ ਬਲਵਿੰਦਰ ਸਿੰਘ ਮੂਨਕ ਅਤੇ ਅਨਿਲ ਕੁਮਾਰ, ਸਕੱਤਰ ਲਖਵਿੰਦਰ ਸਿੰਘ ਲੱਖਾ, ਕਨਵੀਨਰ ਰਵੀ ਸੋਨੀ, ਮੋਹਾਲੀ ਤੋਂ ਕਨਵੀਨਰ ਕ੍ਰਿਸ਼ਨ ਸਿੰਘ ਅਤੇ ਮਨਜਿੰਦਰ ਸਿੰਘ ਆਦਿ ਵੀ ਹਾਜ਼ਰ ਹੋਏ।

27 June 2021

ਹਰ ਬੂਥ ਤੱਕ ਹੀ ਨਹੀਂ ਹਰ ਘਰ ਅਤੇ ਹਰ ਦਿੱਲ ਤੱਕ ਪਹੁੰਚਣਾ ਹੈ-BSP

ਰਾਜਿੰਦਰ ਸਿੰਘ ਰਾਜਾ ਨਨਹੇੜੀਆਂ ਅਤੇ  ਹਰਦੀਪ ਸਿੰਘ ਨੱਗਲ ਗੜ੍ਹੀਆਂ ਹੋਏ ਸਰਗਰਮ 


ਮੋਹਾਲੀ: 27 ਜੂਨ 2021: (ਮੋਹਾਲੀ ਸਕਰੀਨ ਬਿਊਰੋ)::

ਬਹੁਜਨ ਸਮਾਜ ਪਾਰਟੀ ਵੀ ਆਪਣਾ ਜਲਵਾ ਦਿਖਾਉਣ ਲਈ ਪੂਰੀ ਤਰ੍ਹਾਂ ਸਰਗਰਮ ਹੋ ਗਈ ਹੈ। ਆਪਣੇ ਰਵਾਇਤੀ ਸਿਸਸੀ ਦੁਸ਼ਮਣਾਂ ਦੇ ਨਾਲ ਨਾਲ ਬਾਕੀਆਂ ਕੋਲੋਂ ਵੀ ਬਸਪਾ ਵਾਲੇ ਲੋਹਾਂ ਮਨਵਾਉਣ ਲਈ ਜਤਨਸ਼ੀਲ ਹਨ। ਇਸ ਲਈ  ਪਿੰਡਾਂ ਦੇ ਨਾਲ ਨਾਲ ਸੈਕਟਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਜਾ ਰਹੀਆਂ ਹਨ। ਰਾਜਿੰਦਰ ਸਿੰਘ ਰਾਜਾ ਨਨਹੇੜੀਆਂ ਅਤੇ  ਹਰਦੀਪ ਸਿੰਘ ਨੱਗਲ ਗੜ੍ਹੀਆਂ ਇਸ ਮੁਹਿੰਮ ਲਈ ਵਿਸ਼ੇਸ਼ ਤੌਰ ਤੇ ਸਰਗਰਮ ਹਨ। 

ਅੱਜ ਬਹੁਜਨ ਸਮਾਜ ਪਾਰਟੀ ਨੇ ਪਿੰਡ ਦਾਊਂ ਪਾਰਟੀ ਦਫਤਰ ਵਿੱਚ ਵਿਸ਼ੇਸ਼ ਤੌਰ ਤੇ ਮੀਟਿੰਗ ਕੀਤੀ ਜੋ ਕਿ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸ ਜਸਬੀਰ ਸਿੰਘ ਗੜ੍ਹੀ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਇਸ ਵਾਰ ਬਹੁਜਨ ਸਮਾਜ ਪਾਰਟੀ ਪਿੰਡਾਂ ਦੇ ਅੰਦਰ ਹਰ ਇੱਕ ਬੂਥ ਤਕ ਪਹੁੰਚ ਕਰੇਗੀ ਅਤੇ ਆਪਣੀ ਬਹੁਜਨ ਸਮਾਜ ਪਾਰਟੀ ਦੀ ਵਿਚਾਰਧਾਰਾ ਸਮਝਾਏਗੀ। ਇਸ ਮੌਕੇ ਤੇ ਅੱਜ ਵਿਸ਼ੇਸ਼ ਤੌਰ ਤੇ ਪਹੁੰਚੇ ਪੰਜਾਬ ਬਸਪਾ ਦੇ ਜਨਰਲ ਸਕੱਤਰ ਸਰਦਾਰ ਰਾਜਿੰਦਰ ਸਿੰਘ ਰਾਜਾ ਨਨਹੇੜੀਆਂ ਨੇ ਹਲਕਾ ਖਰੜ ਦੀਆਂ  ਸੈਕਟਰ ਕਮੇਟੀਆਂ ਅਤੇ ਬੂਥ ਕਮੇਟੀਆਂ ਨੂੰ  ਚੈੱਕ ਕੀਤਾ ਅਤੇ ਹਲਕਾ ਖਰੜ ਦੇ ਲੀਡਰਾਂ ਦੀਆਂ ਸੈਕਟਰ ਵਾਈਜ਼ ਡਿਊਟੀਆਂ ਲਗਾਈਆਂ। ਇਸ ਮੌਕੇ ਤੇ ਅਮਨਦੀਪ ਸਿੰਘ ਕੁਰਾਲੀ  ਸੁਖਦੇਵ ਸਿੰਘ ਚੱਪੜਚਿੜੀ ਨਛੱਤਰ  ਸਿੰਘ ਕੁਲਦੀਪ ਸਿੰਘ ਘੜੂੰਆਂ ਹਰਨੇਕ ਸਿੰਘ ਦੇਵਪੁਰੀ ਬਖਸ਼ੀਸ਼ ਸਿੰਘ ਗੰਗੜ ਨਛੱਤਰ ਸਿੰਘ ਸੋਹਾਲੀ ਹਰਨੇਕ ਸਿੰਘ ਖਰੜ ਗੁਰਦੀਪ ਸਿੰਘ  ਜਸਪਾਲ ਸਿੰਘ ਜਸਬੀਰ ਸਿੰਘ ਆਦਿ ਹਾਜ਼ਰ ਸਨ।  

ਇਸ ਵਾਰ ਬਸਪਾ ਆਪਣੀਆਂ ਪਿਛਲੀਆਂ ਕਮੀਆਂ  ਪੇਸ਼ੀਆਂ ਦੂਰ ਕਰਕੇ ਆਪਣੀ ਪਕੜ ਨੂੰ ਪੱਕੇ ਤੌਰ ਤੇ ਮਜ਼ਬੂਤ ਕਰਨ ਦੀ ਲੜਾਈ ਲੜ ਰਹੀ ਹੈ। ਇਸ ਵਾਰ ਬਸਪਾ ਦਾ ਮਕਸਦ ਹੈ ਹਰ ਬੂਥ ਤੱਕ ਹੀ ਨਹੀਂ ਹਰ ਘਰ ਅਤੇ ਹਰ ਦਿਲ ਤੱਕ ਪਹੁੰਚਣਾ ਹੈ। ਬਹੁਜਨ ਸਮਾਜ ਪਾਰਟੀ 2022 ਵਿਚ ਬੂਥ ਬੂਥ ਤੱਕ ਪਹੁੰਚੇਗੀ ਇਸ ਗੱਲ ਨੂੰ ਪੱਕੀਆਂ ਕਰ ਰਹੇ ਹਨ ਰਾਜਿੰਦਰ ਸਿੰਘ ਰਾਜਾ ਨਨਹੇੜੀਆਂ ਅਤੇ  ਹਰਦੀਪ ਸਿੰਘ ਨੱਗਲ ਗੜ੍ਹੀਆਂ ਆਪਣੀ ਟੀਮ ਦੇ ਨਾਲ। 

ਅੱਜ ਬਹੁਜਨ ਸਮਾਜ ਪਾਰਟੀ ਨੇ ਪਿੰਡ ਦਾਊਂ ਪਾਰਟੀ ਦਫਤਰ ਵਿੱਚ ਵਿਸ਼ੇਸ਼ ਤੌਰ ਤੇ ਮੀਟਿੰਗ ਕੀਤੀ ਜੋ ਕਿ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸ ਜਸਬੀਰ ਸਿੰਘ ਗੜ੍ਹੀ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਇਸ ਵਾਰ ਬਹੁਜਨ ਸਮਾਜ ਪਾਰਟੀ ਪਿੰਡਾਂ ਦੇ ਅੰਦਰ ਹਰ ਇੱਕ ਬੂਥ ਤਕ ਪਹੁੰਚ ਕਰੇਗੀ ਅਤੇ ਆਪਣੀ ਬਹੁਜਨ ਸਮਾਜ ਪਾਰਟੀ ਦੀ ਵਿਚਾਰਧਾਰਾ ਸਮਝਾਏਗੀ। ਇਸ ਮੌਕੇ ਤੇ ਅੱਜ ਵਿਸ਼ੇਸ਼ ਤੌਰ ਤੇ ਪਹੁੰਚੇ ਪੰਜਾਬ ਬਸਪਾ ਦੇ ਸਰਦਾਰ ਰਾਜਿੰਦਰ ਸਿੰਘ ਰਾਜਾ ਨਨਹੇੜੀਆਂ ਨੇ ਹਲਕਾ ਖਰੜ ਅਤੇ ਹਲਕਾ ਮੋਹਾਲੀ ਦੀਆਂ ਸੈਕਟਰ ਕਮੇਟੀਆਂ ਅਤੇ ਬੂਥ ਕਮੇਟੀਆਂ ਨੂੰ  ਚੈੱਕ ਕੀਤਾ ਅਤੇ ਹਲਕਾ ਖਰੜ ਅਤੇ ਹਲਕਾ ਮੋਹਾਲੀ ਦੇ ਲੀਡਰਾਂ ਦੀਆਂ ਸੈਕਟਰ ਵਾਈਜ਼ ਡਿਊਟੀਆਂ ਲਗਾਈਆਂ। 

ਰਾਜਾ ਜੀ ਨੇ ਪ੍ਰੈੱਸ ਨਾਲ ਗੱਲ ਕਰਦੇ ਹੋਏ ਕਿਹਾ ਕਿ ਇਸ ਵਾਰ ਜੋ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਜੋ ਗੱਠਜੋੜ ਹੋਇਆ ਹੈ ਉਸ ਨਾਲ ਪਿੰਡਾਂ ਦੇ ਅੰਦਰ ਬਹੁਤ ਵੱਡੀ  ਲਹਿਰ ਬਣ ਚੁੱਕੀ ਹੈ ਅੱਜ ਹਰ ਇੱਕ ਦੀ ਜ਼ੁਬਾਨ ਤੇ ਇਹੀ ਆ ਰਿਹਾ ਹੈ ਕਿ ਇਸ ਵਾਰ ਪੰਜਾਬ ਦੇ ਅੰਦਰ ਇਹ ਗਠਜੋੜ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗਾ .ਜੋ ਕਿ ਕਾਂਗਰਸ ਸਰਕਾਰ ਨੇ ਲੋਕਾਂ ਨੂੰ ਝੂਠੇ ਲਾਰੇ ਤੇ ਨਾਅਰੇ ਦੇ ਕੇ ਗੁੰਮਰਾਹ ਕੀਤਾ ਅਤੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ। 

ਬਹੁਜਨ ਸਮਾਜ ਪਾਰਟੀ 30 ਜੂਨ ਨੂੰ ਸ੍ਰੀ ਚਮਕੌਰ ਸਾਹਿਬ ਦੇ ਅੰਦਰ ਬਹੁਤ ਵੱਡੀ ਮੋਟਰਸਾਈਕਲ ਰੈਲੀ ਪ੍ਰਦਰਸ਼ਨ ਕਰਨ ਜਾ ਰਹੀ ਹੈ  ਜਿਸ ਦੇ ਵਿਚ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਸਰਦਾਰ ਜਸਵੀਰ ਸਿੰਘ ਗੜ੍ਹੀ ਬਸਪਾ ਪ੍ਰਧਾਨ ਪੰਜਾਬ .ਜਿਸ ਦੇ ਵਿੱਚ ਖਰੜ ਹਲਕੇ ਵਿਚੋਂ  400 ਮੋਟਰਸਾਈਕਲ ਦਾ ਕਾਫ਼ਲਾ ਅਤੇ ਮੋਹਾਲੀ ਹਲਕੇ ਤੋਂ 200 ਮੋਟਰਸਾਈਕਲ ਦਾ ਕਾਫ਼ਲਾ  ਸ੍ਰੀ ਚਮਕੌਰ ਸਾਹਿਬ ਪਹੁੰਚੇਗਾ। ਇਹ ਇੱਕ ਇਤਿਹਾਸਿਕ ਸ਼ਕਤੀ ਪ੍ਰਦਰਸ਼ਨ ਵਾਂਗ ਹੋਵੇਗਾ। 

ਇਸ ਮੌਕੇ ਤੇ ਹਰਦੀਪ ਸਿੰਘ ਨੱਗਲ ਗੜ੍ਹੀਆਂ ਅਮਨਦੀਪ ਸਿੰਘ ਕੁਰਾਲੀ  ਸੁਖਦੇਵ ਸਿੰਘ ਚੱਪੜਚਿੜੀ ਨਛੱਤਰ  ਸਿੰਘ ਕੁਲਦੀਪ ਸਿੰਘ ਘੜੂੰਆਂ ਹਰਨੇਕ ਸਿੰਘ ਦੇਵਪੁਰੀ ਬਖਸ਼ੀਸ਼ ਸਿੰਘ ਗੰਗੜ ਨਛੱਤਰ ਸਿੰਘ ਸੋਹਾਲੀ ਹਰਨੇਕ ਸਿੰਘ ਖਰੜ ਗੁਰਦੀਪ ਸਿੰਘ  ਜਸਪਾਲ ਸਿੰਘ ਜਸਬੀਰ ਸਿੰਘ ਆਦਿ ਹਾਜ਼ਰ ਸਨ। 

ਦਿੱਲੀ ਬੱਸ ਗੈਂਗ ਰੇਪ ਪੀੜਤਾ ਨੂੰ ਇਨਸਾਫ਼ ਦਿਵਾਉਣ ਲਈ ਕੈਂਡਲ ਮਾਰਚ

Media Link Team on Saturday 16th May 2026 at 07:30 PM Protest Against Delhi Rape Case    ‎  ਵਾਰਡ ਨੰਬਰ 5 ਦੀ ਵੈਲਫੇਅਰ ਐਸੋਸੀਏਸ਼ਨ ਵਲੋਂ ਰੋਸ ਮੁਜਾਹਰ...