12 April 2022

ਸ੍ਰੀ ਅਮਿਤ ਤਲਵਾੜ ਵਲੋਂ ਵੱਖ ਵੱਖ ਵਿਭਾਗਾਂ ਦੇ ਕੰਮਾਂ ਦੀ ਸਮੀਖਿਆ

ਮਹੀਨਾਵਾਰ ਮੀਟਿੰਗ ਦੌਰਾਨ ਬਕਾਇਆ ਕੇਸਾਂ ਦੇ ਹੱਲ ਲਈ ਮਿੱਥੀ ਸਮਾਂ ਸੀਮਾ


ਐਸ.ਏ.ਐਸ. ਨਗਰ
: 12 ਅਪ੍ਰੈਲ 2022: (ਮੋਹਾਲੀ ਸਕਰੀਨ)::

ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਅੱਜ ਸਵੇਰੇ 9 ਵਜੇ ਤੋਂ ਸ਼ਾਮ ਤੱਕ ਚਲੀਆਂ ਮਹੀਨਾਵਾਰ ਮੀਟਿੰਗਾਂ ਦੌਰਾਨ ਵੱਖ ਵੱਖ ਵਿਭਾਗਾਂ ਦੇ ਚਲ ਰਹੇ ਕੰਮਾਂ ਦੀ ਸਮੀਖਿਆ ਕੀਤੀ ਗਈ ਜਿਸ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹ ਨਿਰਦੇਸ਼ ਦਿੱਤੇ ਕਿ  ਲੰਬਿਤ ਪਏ ਮਾਮਲਿਆਂ ਨੂੰ ਮਿੱਥੇ ਸਮੇਂ ਵਿੱਚ ਨੇਪਰੇ ਚਾੜਿਆ ਜਾਵੇ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਨੇ ਦੱਸਿਆ ਕਿ ਇਸ ਮਹੀਨਾਵਾਰ ਮੀਟਿੰਗ ਦੌਰਾਨ ਜ਼ਮੀਨਾਂ ਦੀਆਂ ਜਮਾਂਬੰਦੀਆਂ, ਇੰਤਕਾਲ, ਨਿਸ਼ਾਨਦੇਹੀਆਂ ,ਐਕਸਾਈਜ਼, ਜੀ.ਐਸ.ਟੀ ਵਿਭਾਗ, ਕੁਲੈਕਸ਼ਨ ਮੋਟਰਵਹੀਕਲ ਟੈਕਸਿਜ਼,ਸੋਸ਼ਲ    ਸਿਕਊਰਟੀ ਸਕੀਮਾਂ,ਰੋਡ ਸੇਫਟੀ, ਪੇਂਡੂ ਵਿਕਾਸ ਵਿਭਾਗ, ਸਹਿਰੀ ਵਿਕਾਸ ਵਿਭਾਗ, ਕਾਨੂੰਨ ਤੇ ਵਿਵਸਥਾ ਨਾਲ ਸਬੰਧਤ ਮਾਮਲਿਆਂ ਦੀ ਸਮੀਖਿਆ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੀਟਿੰਗ ਦਾ ਮਨੋਰਥ ਇਨ੍ਹਾਂ ਵਿਭਾਗਾਂ ਅਧੀਨ ਚਲ ਰਹੀਆਂ ਵਿਕਾਸ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਦੇ ਨਾਲ ਨਾਲ ਮਿਲੀਆਂ ਦਰਖਾਸਤਾਂ ਨੂੰ ਮਿੱਥੇ ਸਮੇਂ ਵਿਚ ਹੱਲ ਕਰਨ ਨੂੰ ਯਕੀਨੀ ਬਣਾਉਣਾ ਸੀ। 

ਇਸ ਮੌਕੇ ਉਨਾਂ ਜ਼ਿਲ੍ਹੇ  ਨਾਲ ਸਬੰਧਤ ਐਸ.ਡੀ.ਐਮਜ, ਤਹਿਸੀਲਦਾਰ , ਨਾਇਬ ਤਹਿਸੀਲਦਾਰਾਂ ਅਤੇ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਪੈਂਡਿੰਗ ਪਏ ਕੇਸਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕਰਕੇ ਬਣਦੇ ਮਾਮਲਿਆਂ ਵਿਚ ਰਿਕਵਰੀ ਵਸੂਲ ਕੀਤੀ ਜਾਵੇ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਇਹ ਨਿਰਦੇਸ਼ ਦਿੱਤੇ ਕਿ ਅਗਲੀ ਮਹੀਨਾਵਾਰ ਮੀਟਿੰਗ ਤੋਂ ਪਹਿਲਾ ਸਾਰੇ ਬਕਾਇਆ ਪਏ ਕੇਸਾਂ ਦਾ ਨਿਪਟਾਰਾ ਲਾਜ਼ਮੀ ਤੌਰ ਤੇ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰੀ ਦਫਤਰਾਂ ਵਿੱਚ ਕੰਮ ਕਰਵਾਉਣ ਲਈ ਆਉਣ ਵਾਲੇ ਨਾਗਰਿਕਾਂ ਨਾਲ ਸਲੀਕੇ ਨਾਲ ਪੇਸ਼ ਆਇਆ ਜਾਵੇ। ਇਸ ਉਪਰੰਤ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਤਲਵਾੜ ਵਲੋਂ ਰੋਡ ਸੇਫਟੀ ਸਬੰਧੀ ਵੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ । ਇਸ ਮੀਟਿੰਗ ਵਿਚ ਉਨ੍ਹਾਂ ਨੇ ਸੜਕਾਂ ਤੇ ਖਤਰਨਾਕ ਮੋੜਾਂ ਅਤੇ ਕਰਾਸਿੰਗ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਰੋਡ ਸੇਫਟੀ ਐਕਟ ਤਹਿਤ ਠੀਕ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਸੜ੍ਹਕ ਸੁਰੱਖਿਆ ਕੀਤੇ ਜਾ ਰਹੇ ਕੰਮਾਂ ਨੂੰ ਪੂਰੀ ਸੰਜੀਦਗੀ ਨਾਲ ਨੇਪਰੇ ਚਾੜਿਆ ਜਾਵੇ ਤਾਂ ਜੋ  ਸੜ੍ਹਕ ਸੁਰੱਖਿਆ  ਸਹੀ ਅਰਥਾਂ ਵਿੱਚ ਯਕੀਨੀ ਬਣਾਇਆ ਜਾ ਸਕੇ। 

ਉਨ੍ਹਾਂ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਕਿਸੇ ਤਰ੍ਰਾਂ ਦੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਾਂ ਸਟਾਫ ਜਾਂ ਬੁਨਿਆਦੀ ਢਾਚੇ ਸਬੰਧੀ ਕੋਈ ਜ਼ਰੂਰਤ ਹੈ ਤਾਂ ਇਸ ਸਬੰਧੀ ਲਿਖਤੀ ਰੂਪ ਵਿੱਚ ਮੰਗ ਰੱਖੀ ਜਾਵੇ।  ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅਗਲੀ ਮਹੀਨਾਵਾਰ ਰੀਵਿਊ ਮੀਟਿੰਗ ਤੋਂ ਪਹਿਲਾ ਜ਼ਿਲ੍ਹੇ ਨਾਲ ਸਬੰਧਿਤ ਸਾਰੇ ਪੈਡਿੰਗ ਕੇਸ ਹੱਲ ਕੀਤੇ ਜਾਣ । ਉਨ੍ਹਾਂ ਕਿਹਾ ਕਿ ਕੰਮਾਂ ਲਈ ਆਨਲਾਈਨ ਸਾਫਟਵੇਅਰ ਵਿਧੀ ਦੀ ਵਰਤੋਂ ਕੀਤੀ ਜਾਵੇ ਇਸ ਨਾਲ ਸਮੇਂ ਦੀ ਬੱਚਤ ਹੁੰਦੀ ਹੈ ਅਤੇ ਪੈਡਿੰਗ ਕੇਸ ਵੀ ਛੇਤੀ ਹੱਲ ਕੀਤੇ ਜਾ ਸਕਦੇ ਹਨ। 

ਮੀਟਿੰਗ ਵਿੱਚ ਸ੍ਰੀਮਤੀ ਕੋਮਲ ਮਿੱਤਲ ਵਧੀਕ ਡਿਪਟੀ ਕਮਿਸ਼ਨਰ (ਜ), ਸ੍ਰੀ ਹਰਬੰਸ ਸਿੰਘ ਐਸਡੀਐਮ ਮੋਹਾਲੀ, ਸ਼੍ਰੀ ਅਬਿਕੇਸ਼ ਗੁਪਤਾ ਐੱਸ ਡੀ ਐੱਮ ਖਰੜ ਤੋਂ ਇਲਾਵਾ ਜ਼ਿਲ੍ਹੇ ਦੇ ਸਮੂਹ ਵਿਭਾਗੀ ਮੁਖੀ ਵੀ ਹਾਜ਼ਰ ਸਨl

09 April 2022

ਪਬਲਿਕ ਦੀ ਸਹੂਲਤ ਲਈ ਜਿਲ੍ਹਾ ਪੁਲਿਸ ਵਲੋਂ ਸੰਪਰਕ ਨੰਬਰ ਜਾਰੀ

9th April 2022 at 7:22 PM

ਥਾਣਾਜਾਤ ਨੰਬਰਾਂ ਨੂੰ 24 ਘੰਟੇ ਖੋਲ ਕੇ ਰੱਖਣਾ ਜ਼ਰੂਰੀ ਹੋਏਗਾ

SSP ਵਿਵੇਕ ਸ਼ੀਲ ਸੋਨੀ ਵੱਲੋਂ ਮੋਬਾਇਲ ਫੋਨ ਨੰਬਰ 77101 11901 ਜਾਰੀ 
 ਪਬਲਿਕ ਦੀ ਕੋਈ ਸ਼ਿਕਾਇਤ ਮਿਲਣ ਤੇ ਤੁਰੰਤ ਐਕਸ਼ਨ ਲੈ ਨਿਪਟਾਰਾ ਕਰਨ ਲਈ ਹੋਣਗੇ ਜ਼ੁੰਮੇਵਾਰ 
ਐਸ ਏ ਐਸ ਨਗਰ9 ਅਪ੍ਰੈਲ 2022: (ਮੋਹਾਲੀ ਸਕਰੀਨ ਬਿਊਰੋ)::
ਸ੍ਰੀ ਵਿਵੇਕਸੀਲ ਸੋਨੀ, ਆਈ.ਪੀ.ਐਸ ਵੱਲੋਂ ਜਿਲ੍ਹਾ ਐਸ.ਏ.ਐਸ ਨਗਰ ਵਿਖੇ ਬਤੌਰ ਜਿਲਾ ਮੁਖੀ ਅਹੁਦਾ ਸੰਭਾਲਦਿਆਂ ਪਬਲਿਕ ਦੀ ਸਹੂਲਤ ਅਤੇ ਵਧੀਆ ਤਾਲਮੇਲ ਲਈ ਮੋਬਾਇਲ ਫੋਨ ਨੰਬਰ 77101 11901 ਜਾਰੀ ਕੀਤਾ ਗਿਆ ਹੈ, ਉਨਾਂ ਕਿਹਾ ਕਿ ਇਸ ਨੰਬਰ 'ਤੇ ਕੋਈ ਵੀ ਲੋੜਵੰਦ ਵਿਅਕਤੀ ਕਿਸੇ ਪ੍ਰਕਾਰ ਦੀ ਪੁਲਿਸ ਸਹਾਇਤਾ ਲੈਣ ਲਈ ਕਦੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

ਇਸੇ ਤਰ੍ਹਾਂ ਜ਼ਿਲ੍ਹਾ ਐਸ.ਏ.ਐਸ ਨਗਰ ਪੁਲਿਸ ਦੇ ਅਧਿਕਾਰੀ/ਕਰਮਚਾਰੀਆਂ ਦਾ ਆਪਸੀ ਤਾਲਮੇਲ ਨੂੰ ਬਿਹਤਰ ਬਣਾਉਣ ਅਤੇ ਆਮ ਨਾਗਰਿਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਸਮੂਹ ਗਜਟਿਡ ਅਫਸਰਾਨ ਅਤੇ ਮੁੱਖ ਅਫਸਰਾਨ ਥਾਣਾਜਾਤ ਨੂੰ ਹੇਠ ਦੇ ਵੀ ਮੋਬਾਇਲ ਫੋਨ ਨੰਬਰ ਜਾਰੀ ਕੀਤੇ ਗਏ ਹਨ, ਤਾਂ ਜੋ ਆਮ ਪਬਲਿਕ ਨੂੰ ਸਬੰਧਤ ਜੀ.ਓਜ/ਐਸ.ਐਚ.ਓਜ ਨਾਲ ਰਾਬਤਾ ਕਾਇਮ ਕਰਨ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ।

ਉਨਾਂ ਕਿਹਾ ਕਿ ਸਮੂਹ ਗਜਟਿਡ ਅਫਸਰਾਨ ਅਤੇ ਮੁੱਖ ਅਫਸਰਾਨ ਅਤੇ ਮੁੱਖ ਅਫਸਰਾਨ ਥਾਣਾਜਾਤ ਇਨ੍ਹਾਂ ਨੰਬਰਾਂ ਨੂੰ 24 ਘੰਟੇ ਖੋਲ ਕੇ ਰੱਖਣਗੇ ਅਤੇ ਜਦੋਂ ਵੀ ਪਬਲਿਕ ਦੀ ਕੋਈ ਸ਼ਿਕਾਇਤ ਮਿਲਦੀ ਹੈ, ਉਸ ਦਾ ਤੁਰੰਤ ਐਕਸ਼ਨ ਲੈਂਦੇ ਹੋਏ ਨਿਪਟਾਰਾ ਕਰਨ ਦੇ ਜੁੰਮੇਵਾਰ ਹੋਣਗੇ ।

ਸੰਪਰਕ ਨੰਬਰ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ
ਸ੍ਰੀ ਰਵਿੰਦਰਪਾਲ ਸਿੰਘ ਪੀਪੀਐਸ ਅਹੁਦਾ ਐਸ ਪੀ (ਹੈਡਕੁਆਟਰ) ਸੰਪਰਕ ਨੰਬਰ 7710111902, 
ਸ੍ਰੀ ਵਜ਼ੀਰ ਸਿੰਘ ਪੀਪੀਐਸ ਅਹੁਦਾ ਐਸ ਪੀ (ਇਨਵੈਸਟੀਗੇਸ਼ਨ) ਸੰਪਰਕ ਨੰਬਰ 7710111903, 
ਸ੍ਰੀ ਤਜਿੰਦਰ ਸਿੰਘ ਪੀਪੀਐਸ ਅਹੁਦਾ ਐਸ ਪੀ(ਪੀਬੀਆਈ) ਸੰਪਰਕ ਨੰਬਰ 7710111904, 
ਸ੍ਰੀ ਜਗਵਿੰਦਰ ਸਿੰਘ ਪੀਪੀਐਸ ਅਹੁਦਾ ਐਸ ਪੀ (ਸਿਟੀ) ਸੰਪਰਕ ਨੰਬਰ 7710111906, 
ਸ੍ਰੀ ਮਨਪ੍ਰੀਤ ਸਿੰਘ ਪੀਪੀਐਸ ਅਹੁਦਾ ਐਸਪੀ (ਰੂਲਰ) ਸੰਪਰਕ ਨੰਬਰ 7710111908, 
ਸ਼੍ਰੀ ਸੁਖਨਾਜ ਸਿੰਘ ਪੀਪੀਐਸ ਅਹੁਦਾ ਡੀ ਐੱਸ ਪੀ (ਐਸ ਡੀ ਸਿਟੀ-1) ਸੰਪਰਕ ਨੰਬਰ 7710111909, 
ਸ੍ਰੀ ਸੁਖਜੀਤ ਸਿੰਘ ਪੀਪੀਐਸ ਅਹੁਦਾ ਡੀ ਐੱਸ ਪੀ (ਐਸ ਡੀ ਸਿਟੀ-2) ਸੰਪਰਕ ਨੰਬਰ 7710111910, 
ਸ੍ਰੀ ਬਿਕਰਮਜੀਤ ਸਿੰਘ ਬਰਾੜ ਪੀਪੀਐਸ ਅਹੁਦਾ ਡੀ ਐਸ ਪੀ (ਐਸ ਡੀ ਖਰੜ-1) ਸੰਪਰਕ ਨੰਬਰ 7710111911, 
ਸ੍ਰੀ ਅਮਰਪ੍ਰੀਤ ਸਿੰਘ ਪੀ ਪੀ ਐਸ ਅਹੁਦਾ ਡੀ ਐਸ ਪੀ (ਐਸ ਡੀ ਖਰੜ-2) ਸੰਪਰਕ ਨੰਬਰ 7710111912, 
ਸ੍ਰੀ ਨਵਨੀਤ ਸਿੰਘ ਮਾਹਲ ਪੀ ਪੀ ਐਸ ਅਹੁਦਾ ਡੀ ਐਸ ਪੀ(ਐਸ ਡੀ ਜ਼ੀਰਕਪੁਰ) ਸੰਪਰਕ ਨੰਬਰ 7710111913, 
ਸ੍ਰੀ ਗੁਰਬਖਸ਼ ਸਿੰਘ ਪੀ ਪੀ ਐਸ ਅਹੁਦਾ ਡੀ ਐਸ ਪੀ (ਐਸ ਡੀ ਡੇਰਾਬੱਸੀ) ਸੰਪਰਕ ਨੰਬਰ 7710111914, 
ਸ੍ਰੀ ਮਨਬੀਰ ਸਿੰਘ ਪੀਪੀਐਸ ਅਹੁਦਾ ਡੀਐਸਪੀ (ਹੈਡਕੁਆਟਰ) ਸੰਪਰਕ ਨੰਬਰ 7710111916, 
ਸ੍ਰੀ ਕੁਲਜਿੰਦਰ ਸਿੰਘ ਪੀ ਪੀ ਐਸ ਅਹੁਦਾ ਡੀ ਐਸ ਪੀ(ਡਿਟੈਕਟਿਵ) ਸੰਪਰਕ ਨੰਬਰ 7710111917, 
ਸ੍ਰੀ ਸੁਰਿੰਦਰ ਮੋਹਨ ਪੀਪੀਐਸ ਅਹੁਦਾ ਡੀਐਸਪੀ (ਟਰੈਫਿਕ) ਸੰਪਰਕ ਨੰਬਰ 7710111918, 
ਸ੍ਰੀ ਮੋਹਿਤ ਕੁਮਾਰ ਸਿੰਗਲਾ ਪੀਪੀਐਸ ਅਹੁਦਾ ਡੀ ਐਸ ਪੀ (ਏਅਰਪੋਰਟ) ਸੰਪਰਕ ਨੰਬਰ 7710111919, 
ਸ੍ਰੀ ਕੁਲਦੀਪ ਸਿੰਘ ਪੀਪੀਐਸ ਅਹੁਦਾ ਡੀਐਸਪੀ (ਫਾਈਨਾਂਸ਼ੀਅਲ ਕ੍ਰਾਈਮ) ਸੰਪਰਕ ਨੰਬਰ 7710111920, 
ਸ਼੍ਰੀ ਗਣੇਸ਼ ਕੁਮਾਰ, ਪੀਪੀਐਸ ਅਹੁਦਾ ਡੀਐਸਪੀ (ਐਮਰਜੈਂਸੀ ਰਿਸਪਾਂਸ ਸਿਸਟਮ ਅਤੇ ਸੀਸੀਟੀਐਨਐਸ) ਸੰਪਰਕ ਨੰਬਰ 7710111922, 
ਸ਼੍ਰੀ ਰਾਹੁਲ ਭਾਰਦਵਾਜ, ਪੀਪੀਐਸ ਅਹੁਦਾ ਡੀਐਸਪੀ (ਨਾਰਕੋਟਿਕਸ) ਸੰਪਰਕ ਨੰਬਰ 7710111924, 
ਸ਼੍ਰੀ ਜਤਿੰਦਰ ਪਾਲ ਸਿੰਘ, ਪੀ.ਪੀ.ਐਸ ਅਹੁਦਾ ਡੀ ਐਸ ਪੀ (ਸਪੈ. ਬੀਆਰ. ਅਤੇ ਸੀਆਰ. ਇੰਟ) ਸਪੰਰਕ ਨੰਬਰ 7710111925, 
ਸ਼੍ਰੀ ਰਮਨਿੰਦਰ ਸਿੰਘ, ਪੀ.ਪੀ.ਐਸ ਅਹੁਦਾ ਡੀਐਸਪੀ (ਕਮਾਂਡ ਸੈਂਟਰ) ਸੰਪਰਕ ਨੰਬਰ 7710111927, 
ਸ਼੍ਰੀ ਜੋਗਿੰਦਰਪਾਲ ਸਿੰਘ, ਪੀ.ਪੀ.ਐਸ ਅਹੁਦਾ ਡੀਐਸਪੀ (ਪੀਬੀਆਈ, ਹੋਮੀਸਾਈਡ ਐਂਡ ਫੋਰੈਂਸਿਕ) ਸੰਪਰਕ ਨੰਬਰ 7710111928, 
ਸ਼੍ਰੀ ਅਨਿਲ ਕੁਮਾਰ, ਪੀ.ਪੀ.ਐਸ ਅਹੁਦਾ ਡੀਐਸਪੀ (ਪੀਬੀਆਈ, ਆਰਥਿਕ ਅਪਰਾਧ ਅਤੇ ਸਾਈਬਰ ਅਪਰਾਧ) ਸੰਪਰਕ ਨੰਬਰ 7710111930, 
ਸ਼੍ਰੀ ਮਹੇਸ਼ ਇੰਦਰ ਸਿੰਘ, ਪੀ.ਪੀ.ਐਸ ਅਹੁਦਾ ਡੀਐਸਪੀ (ਪੀਬੀਆਈ, ਵਿਸ਼ੇਸ਼ ਅਪਰਾਧ) ਸੰਪਰਕ ਨੰਬਰ 7710111931, 
ਸ਼੍ਰੀ ਰਾਜੇਸ਼ ਕੁਮਾਰ, ਪੀ.ਪੀ.ਐਸ ਅਹੁਦਾ ਡੀਐਸਪੀ (ਪੀਬੀਆਈ ਸਾਈਬਰ ਕ੍ਰਾਈਮ ਅਤੇ ਫੋਰੈਂਸਿਕ) ਸੰਪਰਕ ਨੰਬਰ 7710111932, 
ਇੰਸਪੈਕਟਰ ਸ਼ਿਵਦੀਪ ਸਿੰਘ ਅਹੁਦਾ ਐਸਐਚਓ (ਪੀ.ਐਸ ਪੀਐਚ-1) ਸੰਪਰਕ ਨੰਬਰ 7710111935, 
ਇੰਸਪੈਕਟਰ ਨਵੀਨਪਾਲ ਸਿੰਘ ਅਹੁਦਾ ਐਸਐਚਓ (ਪੀ.ਐਸ ਮਟੌਰ) ਸੰਪਰਕ ਨੰਬਰ 7710111936, 
ਇੰਸਪੈਕਟਰ ਅਜੀਤਪਾਲ ਸਿੰਘ ਅਹੁਦਾ ਐਸਐਚਓ (ਪੀ.ਐਸ ਨਯਾਗਾਓ) ਸੰਪਰਕ ਨੰਬਰ 7710111937, 
ਐਸਆਈ ਅਜੀਤੇਸ਼ ਕੌਸ਼ਲ ਅਹੁਦਾ ਐਸਐਚਓ (ਪੀ.ਐਸ ਫੇਸ-8) ਸੰਪਰਕ ਨੰਬਰ 7710111939, 
ਐਸਆਈ ਗਗਨਦੀਪ ਸਿੰਘ ਅਹੁਦਾ ਐਸਐਚਓ (ਪੀ.ਐਸ ਫੇਸ-11) ਸੰਪਰਕ ਨੰਬਰ 7710111940, 
ਇੰਸਪੈਕਟਰ ਗੁਰਜੀਤ ਸਿੰਘ ਅਹੁਦਾ ਐਸਐਚਓ (ਪੀ.ਐਸ ਸੋਹਾਣਾ) ਸੰਪਰਕ ਨੰਬਰ 7710111941, 
ਐਲ/ਐਸਆਈ ਅਮਨਦੀਪ ਕੌਰ ਅਹੁਦਾ ਐਸਐਚਓ (ਪੀ.ਐਸ ਏਅਰਪੋਰਟ) ਸੰਪਰਕ ਨੰਬਰ 7710111942, ਐਸਆਈ ਅਜਾਇਬ ਸਿੰਘ ਅਹੁਦਾ ਐਸਐਚਓ (ਪੀ.ਐਸ ਸਦਰ ਖਰੜ) ਸੰਪਰਕ ਨੰਬਰ 7710111945, 
ਐਲ/ਐਸਆਈ ਬਲਜਿੰਦਰ ਕੌਰ ਅਹੁਦਾ ਐਸਐਚਓ (ਪੀ.ਐਸ ਘੜੂੰਆਂ) ਸੰਪਰਕ ਨੰਬਰ 7710111946, 
ਇੰਸਪੈਕਟਰ ਸਤਿੰਦਰ ਸਿੰਘ ਅਹੁਦਾ ਐਸਐਚਓ (ਪੀ.ਐਸ ਸਿਟੀ ਖਰੜ) ਸੰਪਰਕ ਨੰਬਰ 7710111948, 
ਇੰਸਪੈਕਟਰ ਸੁਨੀਲ ਕੁਮਾਰ ਅਹੁਦਾ ਐਸਐਚਓ (ਪੀ.ਐਸ ਬਲੌਂਗੀ) ਸੰਪਰਕ ਨੰਬਰ 7710111950, 
ਇੰਸਪੈਕਟਰ (ਐਲਆਰ) ਮਲਕੀਤ ਸਿੰਘ ਅਹੁਦਾ ਐਸਐਚਓ (ਸਦਰ ਕੁਰਾਲੀ) ਸੰਪਰਕ ਨੰਬਰ 7710111951, 
ਇੰਸਪੈਕਟਰ ਦੀਪਇੰਦਰ ਸਿੰਘ ਅਹੁਦਾ ਐਸਐਚਓ (ਪੀ.ਐਸ ਮਾਜਰੀ) ਸੰਪਰਕ ਨੰਬਰ 7710111953, 
ਇੰਸਪੈਕਟਰ ਵਿਨੋਦ ਕੁਮਾਰ ਅਹੁਦਾ ਐਸਐਚਓ (ਪੀ.ਐਸ ਸਿਟੀ ਕੁਰਾਲੀ) ਸੰਪਰਕ ਨੰਬਰ 7710111956, 
ਇੰਸਪੈਕਟਰ (ਐਲਆਰ) ਸਿਮਰਜੀਤ ਸਿੰਘ ਅਹੁਦਾ ਐਸਐਚਓ (ਪੀ.ਐਸ ਮੁੱਲਾਂਪੁਰ) ਸੰਪਰਕ ਨੰਬਰ 7710111957, 
ਇੰਸਪੈਕਟਰ ਕੁਲਬੀਰ ਸਿੰਘ ਅਹੁਦਾ ਐਸਐਚਓ (ਪੀ.ਐਸ ਡੇਰਾਬੱਸੀ) ਸੰਪਰਕ ਨੰਬਰ 7710111958, 
ਇੰਸਪੈਕਟਰ ਓਂਕਾਰ ਸਿੰਘ ਬਰਾੜ ਅਹੁਦਾ ਐਸਐਚਓ (ਪੀ.ਐਸ ਜ਼ੀਰਕਪੁਰ) ਸੰਪਰਕ ਨੰਬਰ 7710111959, 
ਇੰਸਪੈਕਟਰ ਜਤਿਨ ਕਪੂਰ ਅਹੁਦਾ ਐਸਐਚਓ (ਪੀ.ਐਸ ਢਕੋਲੀ) ਸੰਪਰਕ ਨੰਬਰ 7710111960 
ਐਸਆਈ ਹਰਜਿੰਦਰ ਸਿੰਘ ਅਹੁਦਾ ਐਸਐਚਓ (ਪੀ.ਐਸ ਲਾਲੜੂ) ਸੰਪਰਕ ਨੰਬਰ 7710111962, 
ਇੰਸਪੈਕਟਰ ਕੁਲਜੀਤ ਸਿੰਘ ਅਹੁਦਾ ਐਸਐਚਓ (ਪੀ.ਐਸ ਹੰਡੇਸਰਾ) ਸੰਪਰਕ ਨੰਬਰ 7710111963, 
ਐਲ/ਐਸਆਈ ਅਮਨਦੀਪ ਕੌਰ ਅਹੁਦਾ ਐਸਐਚਓ (ਮਹਿਲਾ ਪੀ.ਐਸ) ਸੰਪਰਕ ਨੰਬਰ 7710111964, 
ਇੰਸੈਕਟਰ ਸੰਜੀਵ ਕੁਮਾਰ ਕੰਟਰੋਲ ਰੂਮ ਡੀ ਪੀ ਓ ਐਸ ਏ ਐਸ ਨਗਰ ਸੰਪਰਕ ਨੰਬਰ 7710111900 ਹੋਵੇਗਾ।

01 April 2022

ਜ਼ਮੀਨ ਤੋਂ ਅਸਮਾਨ ਤੱਕ ਕੁਲਦੀਪ ਸਿੰਘ ਜੱਸੋਵਾਲ

1st April 2022 at 4:31 PM

 ਸਿਰਫ ਆਪਣੀ ਮੇਹਨਤ ਆਸਰੇ ਤੈਅ ਕੀਤਾ ਸੰਘਰਸ਼ਾਂ ਵਾਲਾ ਲੰਮਾ ਸਫਰ 

   ਕੁਲਦੀਪ ਸਿੰਘ ਜੱਸੋਵਾਲ ਨੇ  ਡਾਇਰੈਕਟਰ ਡੇਅਰੀ ਵਿਕਾਸ ਵਿਭਾਗ,ਪੰਜਾਬ ਦਾ ਚਾਰਜ ਸੰਭਾਲਿਆ


ਐਸ.ਏ.ਐਸ ਨਗਰ: 1 ਅਪ੍ਰੈਲ 2022: (ਮੋਹਾਲੀ ਸਕਰੀਨ//ਪੰਜਾਬ ਸਕਰੀਨ ਬਿਊਰੋ):: 

ਸ਼੍ਰੀ ਕੁਲਦੀਪ ਸਿੰਘ ਜੱਸੋਵਾਲ ਵੱਲੋਂ ਅੱਜ ਬਤੌਰ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਦਾ ਚਾਰਜ ਸੰਭਾਲਿਆ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਸ੍ਰੀ ਜੱਸੋਵਾਲ ਨੇ ਕਿਹਾ ਕਿ ਡੇਅਰੀ ਫਾਰਮਰਾਂ ਅਤੇ ਕਿਸਾਨਾਂ ਦੀ ਭਲਾਈ ਲਈ ਬਣਾਈਆਂ ਗਈਆਂ ਸਕੀਮਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਿਆ ਜਾਵੇਗਾ। ਕੁਲਦੀਪ ਸਿੰਘ ਜੱਸੋਵਾਲ ਦਾ ਸਫਰ ਕਾਫੀ ਲੰਮਾ ਹੈਉ। ਸੰਨ 1987 ਵਿੱਚ ਉਹਨਾਂ ਡੇਅਰੀ ਇੰਸਪੈਕਟਰ ਵੱਜੋਂ ਡੇਅਰੀ ਵਿਕਾਸ ਵਿਭਾਗ ਨਾਲ ਕੰਮਕਾਜ ਦੀਆਂ ਜ਼ਿੰਮੇਵਾਰੀਆਂ ਤੇਜ਼ ਕੀਤੀਆਂ ਸਨ। ਸਿੱਖਣ ਦੀ ਇੱਛਾ ਅਤੇ ਤਨਦੇਹੀ ਵਾਲੀ ਹੱਡਭੰਨਵੀਂ ਮੇਹਨਤ ਨੇ ਜਲਦੀ ਹੀ ਉਹਨਾਂ ਨੂੰ ਹਰਮਨ ਪਿਆਰਾ ਬਣਾ ਦਿੱਤਾ। ਇਸਦੇ ਨਾਲ ਹੀ ਵਿਭਾਗ ਵੀ ਤਰੱਕੀਆਂ ਦੀ ਲੀਹੇ ਤੇਜ਼ੀ ਨਾਲ ਦੌੜਾਂ ਲੱਗ ਪਿਆ। ਵਿਭਾਗ ਲਾਇ ਕੰਮ ਕਰਦਿਆਂ ਉਹਨਾਂ ਕਿਸਾਨਾਂ ਲਈ ਬਹੁਤ ਫਾਇਦਿਆਂ ਵਾਲੇ ਕਦਮ ਚੁੱਕੇ। ਡੇਅਰੀ ਦੇ ਖੇਤਰ ਵਿਚ ਕਿਸਾਨਾਂ ਨੂੰ ਤਕਨੀਕ ਗਿਆਨ ਪੱਖੋਂ ਵੀ ਅਮੀਰ ਬਣਾਇਆ। ਡੇਅਰੀ ਦਾ ਧੰਦਾ ਇੱਕ ਮੁਨਾਫ਼ੇ ਵਾਲਾ ਕਾਰੋਬਾਰ ਬੰਦਾ ਚਲਾ ਗਿਆ। 

ਅੱਜ ਵੀ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹੂਲਤ ਵਿੱਚ ਵੀ ਪੂਰੀ ਪਾਰਦਰਸ਼ਤਾ ਲਿਆਂਦੀ ਜਾਵੇਗੀ ਅਤੇ ਸਰਕਾਰ ਵਲੋਂ ਮਿਥੇ ਗਏ ਉਦੇਸ਼ਾਂ ਨੂੰ ਪੂਰਾ ਕਰਨ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ। ਇਸ ਦੌਰਾਨ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਨਾਲ ਡੇਅਰੀ ਖੇਤਰ ਵਿੱਚ ਹੋਰ ਤਰੱਕੀ ਵੀ  ਹੋਵੇਗੀ।

ਇਸ ਮੌਕੇ ਸਾਬਕਾ ਡਾਇਰੈਕਟਰ ਸ਼੍ਰੀ ਕਰਨੈਲ ਸਿੰਘ, ਸ੍ਰੀ ਅਨਿਲ ਕੌੜਾ ਅਤੇ  ਸਾਬਕਾ ਸੰਯੁਕਤ ਸੀ.ਈ.ਓ ਸ੍ਰੀ ਜੇ.ਐਸ.ਮਾਨ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਉਮੀਦ ਹੈ ਕਿ ਛੇਤੀ ਹੀ ਡਾਇਰੀ ਵਿਕਾਸ ਦਾ ਇਹ ਵਿਭਾਗ ਤਰੱਕੀਆਂ ਦੀਆਂ ਨਵੀਆਂ ਸਿਖਰਾਂ  ਛੂਹੇਗਾ। 

ਪੰਜਾਬ ਸਕਰੀਨ ਵਿੱਚ ਵੀ ਦੇਖ ਸਕਦੇ ਹੋ ਇਹ ਖਬਰ 

ਏ.ਡੀ.ਸੀ ਵੱਲੋਂ ਕਾਨਟੀਨੈਂਟਲ ਫਰਮ ਦਾ ਲਾਇਸੰਸ ਰੱਦ

Saturday 23rd March 2024 at 7:14 PM ਲਾਇਸੈਂਸ ਦੀ ਮਿਆਦ 14 ਨਵੰਬਰ 2022 ਨੂੰ ਖਤਮ ਹੋ ਗਈ ਸੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ : 23 ਮਾਰਚ  2024 : ( ਕਾਰਤਿਕਾ ਕਲਿਆਣ...