29 June 2021

ਜਨਸਿਹਤ ਵਿਭਾਗ ਦੇ ਕੰਮ ਨੂੰ ਨਗਰ ਨਿਗਮ ਅਧੀਨ ਕਰਨ ਤੇ ਰੋਸ

Tuesday:29th June 2021 at 6:07 PM

ਵਿੱਚ ਤਿੱਖੀ ਹੋਈ ਬੇਚੈਨੀ 

ਮੋਹਾਲੀ: 29 ਜੂਨ 2021: (ਗੁਰਜੀਤ ਬਿੱਲਾ//ਮੋਹਾਲੀ ਸਕਰੀਨ)::

ਜਨ ਸਿਹਤ ਵਿਭਾਗ ਦਾ ਕੰਮ ਨਗਰ ਨਿਗਮ ਕੋਲ ਜਾਣ ਤੋ ਭੜਕੇ ਮੁਲਾਜਮ ਰੋਸ ਵਿੱਚ ਹਨ। ਨਗਰ ਨਿਗਮ ਮੋਹਾਲੀ ਵੱਲੋ ਵਾਟਰ ਸਪਲਾਈ ਅਤੇ ਸੀਵਰੇਜ ਦੇ ਕੰਮ ਨੂੰ  ਅਪਣੇ ਅਧੀਨ ਲੈਣ ਤੋਂ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਿੱਚ ਬਹੁਤ ਬੇਚੈਨੀ ਪਾਈ ਜਾ ਰਹੀ ਹੈ ਕਿਉਂਕਿ ਜਨ ਸਿਹਤ ਵਿਭਾਗ ਦੇ ਕੰਮ ਕਰਨ ਦੇ ਢੰਗ ਤਰੀਕੇ ਨੂੰ  ਗਲਤ ਬਿਆਨਬਾਜ਼ੀ ਕਰਕੇ ਭੰਡਿਆ ਜਾ ਰਿਹਾ ਹੈ। ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਪਿਛਲੇ ਲੰਮੇ ਸਮੇਂ ਤੋਂ ਨਿਰਵਿਘਨ ਸਪਲਾਈ ਦੇ ਰਹੇ ਹਨ। ਵਿਭਾਗ ਕੋਲ ਬਹੁਤ ਹੀ ਉੱਚ ਦਰਜੇ ਦੀ ਤਕਨੀਕੀ ਸਿੱਖਿਆ ਪ੍ਰਾਪਤ ਅਧਿਕਾਰੀ ਅਤੇ ਕਰਮਚਾਰੀ ਹਨ। | ਕੋਈ ਵੀ ਨੁਕਸ ਪੈਣ ਤੇ ਸਬੰਧਤ ਅਧਿਕਾਰੀ ਸਾਰੀ ਸਾਰੀ ਰਾਤ ਲਗਾਤਾਰ ਕੋਲ ਖੜਕੇ ਤਕਨੀਕੀ ਸਟਾਫ ਤੋਂ ਨੁਕਸ ਠੀਕ ਕਰਵਾਉਂਦੇ ਹਨ। ਕਜੋਲੀ ਸਕੀਮ ਤੋਂ ਪਾਣੀ ਦੇਣਾ  ਹਰੇਕ ਦੇ ਵੱਸ ਦਾ ਕੰਮ ਨਹੀਂ ਹੈ। ਇਹ ਸਿਰਫ ਉੱਚ ਸਿਖਿਆ ਪ੍ਰਾਪਤ ਤਜੁਰਬੇਕਾਰ ਅਧਿਕਾਰੀ ਅਤੇ ਕਰਮਚਾਰੀ ਹੀ ਇੰਨੀ ਵੱਡੀ ਸਕੀਮ ਨੂੰ  ਚਲਾ ਸਕਦੇ ਹਨ। ਜਲ ਸਪਲਾਈ ਦੇਣ ਲਈ ਇੱਕ ਵਖਰਾ ਵਿਭਾਗ ਪੰਜਾਬ ਸਰਕਾਰ ਵਲੋਂ ਬਣਾਇਆ ਗਿਆ ਹੈ ਇਸ ਲਈ ਸ਼ੁਰੂ ਤੋ ਇਸ ਵਿਭਾਗ ਅੰਦਰ ਮਾਹਿਰ ਸਟਾਫ ਭਰਤੀ ਕਿਤਾਕੀਤਾ ਗਿਆ ਹੈ ਜੋ ਕਿ ਹੋਰ ਵਿਭਾਗ ਕੋਲ ਜਲ ਸਪਲਾਈ ਦੇਣ ਦਾ ਇਹੋ ਜਿਹਾ ਤਜੁਰਬਾ ਨਹੀਂ ਹੈ। ਨਗਰ ਨਿਗਮ ਮੋਹਾਲੀ ਵਲੋਂ ਜਨ ਸਿਹਤ ਵਿਭਾਗ ਦਾ ਕੰਮ ਲੈ ਕੇ ਜਿਥੇ ਸਬੰਧਿਤ ਮਹਿਕਮੇ ਦੇ ਸਟਾਫ ਨਾਲ ਬੇਇਨਸਾਫੀ ਹੋਵੇਗੀ ਉੱਥੇ ਆਮ ਜਨਤਾ ਨੂੰ  ਵੀ ਮਾਹਿਰ ਸਟਾਫ ਦੀਆਂ ਸੇਵਾਵਾਂ ਤੋਂ ਵਾਂਝਿਆਂ ਕੀਤਾ ਜਾਵੇਗਾ। 

ਜਨ ਸਿਹਤ ਵਿਭਾਗ ਦੇ ਕਲੈਰਿਕਲ ਅਤੇ ਫੀਲਡ ਸਟਾਫ ਦੇ ਕੰਮ ਕਰਨ ਦੇ ਢੰਗ ਤਰੀਕੇ ਅਤੇ ਸੇਵਾ ਭਾਵਨਾ ਨਾਲ ਹਰ ਸਮੇਂ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ  ਕਰਨ ਨਾਲ ਆਮ ਜਨਤਾ ਵੀ ਜਿੱਥੇ ਹਰ ਸਮੇਂ ਨਿਰਵਿਘਨ ਜਲ ਸਪਲਾਈ ਲੈ ਰਹੇ ਹਨ ਉਥੇ ਇਹੋ ਜਿਹੀ ਸਮਰਪਿਤ ਭਾਵਨਾ ਤੋ ਖੁਸ਼ ਹਾਂ। ਇਸ ਲਈ ਆਮ ਜਨਤਾ ਅਤੇ ਵਿਭਾਗ ਦੇ ਕਰਮਚਾਰੀ ਪੁਰ ਜੋਰ ਅਪੀਲ ਕਰਦੇ ਹਨ ਕਿ ਇਹ ਕੰਮ ਜਨ ਸਿਹਤ ਵਿਭਾਗ ਕੋਲ ਹੀ ਰਹਿਣ ਦਿੱਤਾ ਜਾਵੇ। ਕੰਮ ਬਦਲਣ ਦੀ ਸੂਰਤ ਵਿੱਚ ਸਬੰਧਤ ਵਿਭਾਗ ਦੇ ਕਲੈਰਿਕਲ ਅਤੇ ਤਕਨੀਕੀ ਫਿਲਡ ਸਟਾਫ ਆਪਣਾ ਹੱਕ ਲੈਣ ਲਈ ਸੰਘਰਸ਼ ਕਰਨ ਲਈ ਸਮਜਬੂਰ ਹੋਣਗੇ ਸਬੰਧਤ ਸਟਾਫ ਨੇ ਨਗਰ ਨਿਗਮ ਦਫਤਰ ਪਹੁੰਚ ਕੇ ਸਕੇਂਤਿੰਕ ਰੋਸ ਪ੍ਰਗਟ ਕੀਤਾ। ਇਸ ਮੋਕੇ ਦਿਲਦਾਰ ਸਿੰਘ, ਅਮਰਜੀਤ ਸਿਾਘ, ਕਰਮਾਪੁਰੀ, ਜਰਨੈਲ ਸਿੰਘ, ਗੁਰਵਿੰਦਰ ਸਿੰਘ, ਕੇਸਰ ਸਿੰਘ, ਸਰਵਨ ਕੁਮਾਰ ਮਨਜੀਤ ਸਿੰਘ ਗੁਰਮੀਤ ਸਿੰਘ ਅਤੇ ਸੈਕੜੋ ਹੋਰ ਕਰਮਚਾਰੀ ਮੋਜੂਦ ਸਨ।  

28 June 2021

ਬਸਪਾ ਦੇ ਚੋਣ ਨਿਸ਼ਾਨੇ 'ਤੇ ਕਾਂਗਰਸ

ਸਰਕਾਰ ਬਣਦਿਆਂ ਹੀ ਸਫਾਈ ਕਰਮਚਾਰੀਆਂ ਨੂੰ ਪੱਕਾ ਕਰਨ ਦਾ ਵਾਅਦਾ  

ਕੁਰਾਲੀ: 28 ਜੂਨ 2021: (ਮੋਹਾਲੀ ਸਕਰੀਨ ਬਿਊਰੋ)::

ਸਫਾਈ ਕਰਮਚਾਰੀਆਂ ਦਾ ਮਸਲਾ ਲਗਾਤਾਰ ਲਟਕਦਾ ਹੀ ਆ ਰਿਹਾ ਹੈ। ਕਦੇ ਕਿਸੇ ਥਾਂ ਕਦੇ ਕਿਸੇ ਥਾਂ। ਨਾ ਤਾਂ ਗੱਟਰਾਂ ਵਿੱਚ ਉਤਰ ਕੇ ਸਫਾਈ ਕਰਨ ਕਰਾਉਣ ਵਾਲੇ ਅਣਮਨੁੱਖੀ ਅੰਦਾਜ਼ ਬਦਲੇ ਹਨ ਅਤੇ ਨਾ ਹੀ ਇਹਨਾਂ ਨਾਲ ਹੁੰਦੇ ਵਿਤਕਰੇ। ਇਸ ਵਾਰ ਦਾ ਧਰਨਾ ਕੁਰਾਲੀ ਵਿੱਚ ਹੈ।  

ਕੁਰਾਲੀ  ਵਿਖੇ ਸਫ਼ਾਈ ਕਰਮਚਾਰੀਆਂ ਵੱਲੋਂ ਦਿੱਤੇ ਜਾ ਰਹੇ ਧਰਨੇ ਦਾ ਬਹੁਜਨ ਸਮਾਜ ਪਾਰਟੀ  ਸਮਰਥਨ ਕਰਦੀ ਹੈ।  ਬਸਪਾ ਪੰਜਾਬ ਦੇ ਉੱਪ ਪ੍ਰਧਾਨ ਸਰਦਾਰ ਹਰਜੀਤ ਸਿੰਘ ਲੌਂਗੀਆ ਅਤੇ ਸ੍ਰੀ ਚਮਕੌਰ ਸਾਹਿਬ ਦੇ ਹਲਕਾ ਇੰਚਾਰਜ ਰਜਿੰਦਰ ਸਿੰਘ ਨਨਹੇੜੀਆਂ ਨੇ ਕੁਰਾਲੀ ਵਿਖੇ ਸਫਾਈ ਕਰਮਚਾਰੀਆਂ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਤੋਂ ਕਾਂਗਰਸ ਪਾਰਟੀ ਨੇ ਸਫਾਈ ਕਰਮਚਾਰੀਆਂ ਨੂੰ ਲਾਰਿਆਂ ਅਤੇ ਨਾਅਰਿਆਂ ਤੋਂ ਬਿਨਾਂ ਕੁਝ ਨਹੀਂ ਦਿੱਤਾ। 

ਉਨ੍ਹਾਂ ਕਾਂਗਰਸ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਇਨ੍ਹਾਂ ਸਫ਼ਾਈ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ ਤਾਂ ਜੋ ਇਹ ਲੋਕ ਵੀ ਅੱਜ ਦੇ ਮਹਿੰਗਾਈ ਵਾਲੇ ਯੁੱਗ ਵਿੱਚ ਆਪਣੇ ਬੱਚਿਆਂ ਦਾ ਪਾਲਣ ਪੋਸਣ ਸਹੀ ਤਰੀਕੇ ਨਾਲ ਕਰ ਸਕਣ। ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ 2022  ਵਿੱਚ ਆਪਣੀ ਸਰਕਾਰ ਬਣਾ ਕੇ ਸਭ ਤੋਂ ਪਹਿਲਾਂ ਸਫਾਈ ਕਰਮਚਾਰੀਆਂ ਨੂੰ  ਪੱਕੇ ਕਰੇਗੀ। 

ਉਨ੍ਹਾਂ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਵਿਚ ਕਾਂਗਰਸ ਨੇ ਲੋਕਾਂ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ ਅੱਜ ਮੁਲਾਜ਼ਮ ਵਰਗ ਆਪਣੇ ਹੱਕਾਂ ਲਈ ਧਰਨੇ ਪ੍ਰਦਰਸ਼ਨ ਕਰ ਰਹੇ ਹਨ ਤੇ ਆਪਣਾ ਹੱਕ ਮੰਗ ਰਹੇ ਹਨ ਪਰ ਕਾਂਗਰਸ ਸਰਕਾਰ ਦੇ ਕੰਨ ਤੇ ਜੂੰ ਵੀ ਨਹੀਂ ਸਰਕ ਰਹੀ। 

ਘਰ ਘਰ ਰੁਜ਼ਗਾਰ ਦਾ ਨਾਅਰਾ ਦੇ ਕੇ ਸੱਤਾ ਵਿਚ ਆਈ ਕਾਂਗਰਸ ਪਾਰਟੀ ਤੂੰ ਅੱਜ ਮੁਲਾਜ਼ਮ ਗ਼ਰੀਬ ਦਲਿਤ ਕਿਸਾਨ ਹਰ ਵਰਗ ਦੇ ਲੋਕ ਦੁਖੀ ਹਨ .ਸ੍ਰੀ ਲੌਂਗੀਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਸਫ਼ਾਈ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਆਓ ਆਪਾਂ ਸਾਰੇ ਰਲ ਮਿਲ ਕੇ 2022 ਵਿਚ ਕਾਂਗਰਸ ਪਾਰਟੀ ਦਾ ਸਫਾਇਆ ਕਰਕੇ ਬਹੁਜਨ ਸਮਾਜ ਪਾਰਟੀ  ਦੀ ਸਰਕਾਰ ਬਣਾਈਏ .ਤੇ ਪਿਛਲੇ ਲੰਬੇ ਸਮੇਂ ਤੋਂ ਗੁਰੂਆਂ  ਰਹਿਬਰਾਂ ਦੇ ਅਧੂਰੇ ਪਏ ਸੁਪਨੇ ਨੂੰ ਪੂਰਾ ਕਰੀਏ  ਇਸ ਸਮੇਂ ਉਨ੍ਹਾਂ ਦੇ ਨਾਲ ਮਨਜੀਤ ਸਿੰਘ ਕਕਰਾਲੀ ਜ਼ਿਲ੍ਹਾ ਸਕੱਤਰ ਬਲਜੀਤ ਸਿੰਘ ਖਾਬੜਾ ਉਪ ਪ੍ਰਧਾਨ ਬਲਜਿੰਦਰ ਸਿੰਘ ਮਾਮੂਪੁਰ ਨਰਿੰਦਰ ਸਿੰਘ ਬਰਵਾਲੀ ਹਲਕਾ ਪ੍ਰਧਾਨ ਪ੍ਰੇਮ ਸਿੰਘ ਮੋਰਿੰਡਾ ਇੰਚਾਰਜ ਆਦਿ ਆਗੂ ਹਾਜ਼ਰ ਸਨ। 

ਇਹ ਵੀ ਜ਼ਰੂਰ ਪੜ੍ਹੋ:











27 June 2021

ਹਰ ਬੂਥ ਤੱਕ ਹੀ ਨਹੀਂ ਹਰ ਘਰ ਅਤੇ ਹਰ ਦਿੱਲ ਤੱਕ ਪਹੁੰਚਣਾ ਹੈ-BSP

ਰਾਜਿੰਦਰ ਸਿੰਘ ਰਾਜਾ ਨਨਹੇੜੀਆਂ ਅਤੇ  ਹਰਦੀਪ ਸਿੰਘ ਨੱਗਲ ਗੜ੍ਹੀਆਂ ਹੋਏ ਸਰਗਰਮ 


ਮੋਹਾਲੀ: 27 ਜੂਨ 2021: (ਮੋਹਾਲੀ ਸਕਰੀਨ ਬਿਊਰੋ)::

ਬਹੁਜਨ ਸਮਾਜ ਪਾਰਟੀ ਵੀ ਆਪਣਾ ਜਲਵਾ ਦਿਖਾਉਣ ਲਈ ਪੂਰੀ ਤਰ੍ਹਾਂ ਸਰਗਰਮ ਹੋ ਗਈ ਹੈ। ਆਪਣੇ ਰਵਾਇਤੀ ਸਿਸਸੀ ਦੁਸ਼ਮਣਾਂ ਦੇ ਨਾਲ ਨਾਲ ਬਾਕੀਆਂ ਕੋਲੋਂ ਵੀ ਬਸਪਾ ਵਾਲੇ ਲੋਹਾਂ ਮਨਵਾਉਣ ਲਈ ਜਤਨਸ਼ੀਲ ਹਨ। ਇਸ ਲਈ  ਪਿੰਡਾਂ ਦੇ ਨਾਲ ਨਾਲ ਸੈਕਟਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਜਾ ਰਹੀਆਂ ਹਨ। ਰਾਜਿੰਦਰ ਸਿੰਘ ਰਾਜਾ ਨਨਹੇੜੀਆਂ ਅਤੇ  ਹਰਦੀਪ ਸਿੰਘ ਨੱਗਲ ਗੜ੍ਹੀਆਂ ਇਸ ਮੁਹਿੰਮ ਲਈ ਵਿਸ਼ੇਸ਼ ਤੌਰ ਤੇ ਸਰਗਰਮ ਹਨ। 

ਅੱਜ ਬਹੁਜਨ ਸਮਾਜ ਪਾਰਟੀ ਨੇ ਪਿੰਡ ਦਾਊਂ ਪਾਰਟੀ ਦਫਤਰ ਵਿੱਚ ਵਿਸ਼ੇਸ਼ ਤੌਰ ਤੇ ਮੀਟਿੰਗ ਕੀਤੀ ਜੋ ਕਿ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸ ਜਸਬੀਰ ਸਿੰਘ ਗੜ੍ਹੀ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਇਸ ਵਾਰ ਬਹੁਜਨ ਸਮਾਜ ਪਾਰਟੀ ਪਿੰਡਾਂ ਦੇ ਅੰਦਰ ਹਰ ਇੱਕ ਬੂਥ ਤਕ ਪਹੁੰਚ ਕਰੇਗੀ ਅਤੇ ਆਪਣੀ ਬਹੁਜਨ ਸਮਾਜ ਪਾਰਟੀ ਦੀ ਵਿਚਾਰਧਾਰਾ ਸਮਝਾਏਗੀ। ਇਸ ਮੌਕੇ ਤੇ ਅੱਜ ਵਿਸ਼ੇਸ਼ ਤੌਰ ਤੇ ਪਹੁੰਚੇ ਪੰਜਾਬ ਬਸਪਾ ਦੇ ਜਨਰਲ ਸਕੱਤਰ ਸਰਦਾਰ ਰਾਜਿੰਦਰ ਸਿੰਘ ਰਾਜਾ ਨਨਹੇੜੀਆਂ ਨੇ ਹਲਕਾ ਖਰੜ ਦੀਆਂ  ਸੈਕਟਰ ਕਮੇਟੀਆਂ ਅਤੇ ਬੂਥ ਕਮੇਟੀਆਂ ਨੂੰ  ਚੈੱਕ ਕੀਤਾ ਅਤੇ ਹਲਕਾ ਖਰੜ ਦੇ ਲੀਡਰਾਂ ਦੀਆਂ ਸੈਕਟਰ ਵਾਈਜ਼ ਡਿਊਟੀਆਂ ਲਗਾਈਆਂ। ਇਸ ਮੌਕੇ ਤੇ ਅਮਨਦੀਪ ਸਿੰਘ ਕੁਰਾਲੀ  ਸੁਖਦੇਵ ਸਿੰਘ ਚੱਪੜਚਿੜੀ ਨਛੱਤਰ  ਸਿੰਘ ਕੁਲਦੀਪ ਸਿੰਘ ਘੜੂੰਆਂ ਹਰਨੇਕ ਸਿੰਘ ਦੇਵਪੁਰੀ ਬਖਸ਼ੀਸ਼ ਸਿੰਘ ਗੰਗੜ ਨਛੱਤਰ ਸਿੰਘ ਸੋਹਾਲੀ ਹਰਨੇਕ ਸਿੰਘ ਖਰੜ ਗੁਰਦੀਪ ਸਿੰਘ  ਜਸਪਾਲ ਸਿੰਘ ਜਸਬੀਰ ਸਿੰਘ ਆਦਿ ਹਾਜ਼ਰ ਸਨ।  

ਇਸ ਵਾਰ ਬਸਪਾ ਆਪਣੀਆਂ ਪਿਛਲੀਆਂ ਕਮੀਆਂ  ਪੇਸ਼ੀਆਂ ਦੂਰ ਕਰਕੇ ਆਪਣੀ ਪਕੜ ਨੂੰ ਪੱਕੇ ਤੌਰ ਤੇ ਮਜ਼ਬੂਤ ਕਰਨ ਦੀ ਲੜਾਈ ਲੜ ਰਹੀ ਹੈ। ਇਸ ਵਾਰ ਬਸਪਾ ਦਾ ਮਕਸਦ ਹੈ ਹਰ ਬੂਥ ਤੱਕ ਹੀ ਨਹੀਂ ਹਰ ਘਰ ਅਤੇ ਹਰ ਦਿਲ ਤੱਕ ਪਹੁੰਚਣਾ ਹੈ। ਬਹੁਜਨ ਸਮਾਜ ਪਾਰਟੀ 2022 ਵਿਚ ਬੂਥ ਬੂਥ ਤੱਕ ਪਹੁੰਚੇਗੀ ਇਸ ਗੱਲ ਨੂੰ ਪੱਕੀਆਂ ਕਰ ਰਹੇ ਹਨ ਰਾਜਿੰਦਰ ਸਿੰਘ ਰਾਜਾ ਨਨਹੇੜੀਆਂ ਅਤੇ  ਹਰਦੀਪ ਸਿੰਘ ਨੱਗਲ ਗੜ੍ਹੀਆਂ ਆਪਣੀ ਟੀਮ ਦੇ ਨਾਲ। 

ਅੱਜ ਬਹੁਜਨ ਸਮਾਜ ਪਾਰਟੀ ਨੇ ਪਿੰਡ ਦਾਊਂ ਪਾਰਟੀ ਦਫਤਰ ਵਿੱਚ ਵਿਸ਼ੇਸ਼ ਤੌਰ ਤੇ ਮੀਟਿੰਗ ਕੀਤੀ ਜੋ ਕਿ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸ ਜਸਬੀਰ ਸਿੰਘ ਗੜ੍ਹੀ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਇਸ ਵਾਰ ਬਹੁਜਨ ਸਮਾਜ ਪਾਰਟੀ ਪਿੰਡਾਂ ਦੇ ਅੰਦਰ ਹਰ ਇੱਕ ਬੂਥ ਤਕ ਪਹੁੰਚ ਕਰੇਗੀ ਅਤੇ ਆਪਣੀ ਬਹੁਜਨ ਸਮਾਜ ਪਾਰਟੀ ਦੀ ਵਿਚਾਰਧਾਰਾ ਸਮਝਾਏਗੀ। ਇਸ ਮੌਕੇ ਤੇ ਅੱਜ ਵਿਸ਼ੇਸ਼ ਤੌਰ ਤੇ ਪਹੁੰਚੇ ਪੰਜਾਬ ਬਸਪਾ ਦੇ ਸਰਦਾਰ ਰਾਜਿੰਦਰ ਸਿੰਘ ਰਾਜਾ ਨਨਹੇੜੀਆਂ ਨੇ ਹਲਕਾ ਖਰੜ ਅਤੇ ਹਲਕਾ ਮੋਹਾਲੀ ਦੀਆਂ ਸੈਕਟਰ ਕਮੇਟੀਆਂ ਅਤੇ ਬੂਥ ਕਮੇਟੀਆਂ ਨੂੰ  ਚੈੱਕ ਕੀਤਾ ਅਤੇ ਹਲਕਾ ਖਰੜ ਅਤੇ ਹਲਕਾ ਮੋਹਾਲੀ ਦੇ ਲੀਡਰਾਂ ਦੀਆਂ ਸੈਕਟਰ ਵਾਈਜ਼ ਡਿਊਟੀਆਂ ਲਗਾਈਆਂ। 

ਰਾਜਾ ਜੀ ਨੇ ਪ੍ਰੈੱਸ ਨਾਲ ਗੱਲ ਕਰਦੇ ਹੋਏ ਕਿਹਾ ਕਿ ਇਸ ਵਾਰ ਜੋ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਜੋ ਗੱਠਜੋੜ ਹੋਇਆ ਹੈ ਉਸ ਨਾਲ ਪਿੰਡਾਂ ਦੇ ਅੰਦਰ ਬਹੁਤ ਵੱਡੀ  ਲਹਿਰ ਬਣ ਚੁੱਕੀ ਹੈ ਅੱਜ ਹਰ ਇੱਕ ਦੀ ਜ਼ੁਬਾਨ ਤੇ ਇਹੀ ਆ ਰਿਹਾ ਹੈ ਕਿ ਇਸ ਵਾਰ ਪੰਜਾਬ ਦੇ ਅੰਦਰ ਇਹ ਗਠਜੋੜ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗਾ .ਜੋ ਕਿ ਕਾਂਗਰਸ ਸਰਕਾਰ ਨੇ ਲੋਕਾਂ ਨੂੰ ਝੂਠੇ ਲਾਰੇ ਤੇ ਨਾਅਰੇ ਦੇ ਕੇ ਗੁੰਮਰਾਹ ਕੀਤਾ ਅਤੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ। 

ਬਹੁਜਨ ਸਮਾਜ ਪਾਰਟੀ 30 ਜੂਨ ਨੂੰ ਸ੍ਰੀ ਚਮਕੌਰ ਸਾਹਿਬ ਦੇ ਅੰਦਰ ਬਹੁਤ ਵੱਡੀ ਮੋਟਰਸਾਈਕਲ ਰੈਲੀ ਪ੍ਰਦਰਸ਼ਨ ਕਰਨ ਜਾ ਰਹੀ ਹੈ  ਜਿਸ ਦੇ ਵਿਚ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਸਰਦਾਰ ਜਸਵੀਰ ਸਿੰਘ ਗੜ੍ਹੀ ਬਸਪਾ ਪ੍ਰਧਾਨ ਪੰਜਾਬ .ਜਿਸ ਦੇ ਵਿੱਚ ਖਰੜ ਹਲਕੇ ਵਿਚੋਂ  400 ਮੋਟਰਸਾਈਕਲ ਦਾ ਕਾਫ਼ਲਾ ਅਤੇ ਮੋਹਾਲੀ ਹਲਕੇ ਤੋਂ 200 ਮੋਟਰਸਾਈਕਲ ਦਾ ਕਾਫ਼ਲਾ  ਸ੍ਰੀ ਚਮਕੌਰ ਸਾਹਿਬ ਪਹੁੰਚੇਗਾ। ਇਹ ਇੱਕ ਇਤਿਹਾਸਿਕ ਸ਼ਕਤੀ ਪ੍ਰਦਰਸ਼ਨ ਵਾਂਗ ਹੋਵੇਗਾ। 

ਇਸ ਮੌਕੇ ਤੇ ਹਰਦੀਪ ਸਿੰਘ ਨੱਗਲ ਗੜ੍ਹੀਆਂ ਅਮਨਦੀਪ ਸਿੰਘ ਕੁਰਾਲੀ  ਸੁਖਦੇਵ ਸਿੰਘ ਚੱਪੜਚਿੜੀ ਨਛੱਤਰ  ਸਿੰਘ ਕੁਲਦੀਪ ਸਿੰਘ ਘੜੂੰਆਂ ਹਰਨੇਕ ਸਿੰਘ ਦੇਵਪੁਰੀ ਬਖਸ਼ੀਸ਼ ਸਿੰਘ ਗੰਗੜ ਨਛੱਤਰ ਸਿੰਘ ਸੋਹਾਲੀ ਹਰਨੇਕ ਸਿੰਘ ਖਰੜ ਗੁਰਦੀਪ ਸਿੰਘ  ਜਸਪਾਲ ਸਿੰਘ ਜਸਬੀਰ ਸਿੰਘ ਆਦਿ ਹਾਜ਼ਰ ਸਨ। 

02 June 2021

Covid: ਮੁਫਤ ਟੀਕਾਕਰਨ ਕੈਂਪ ਵਿੱਚ 250 ਲੋਕਾਂ ਨੂੰ ਟੀਕੇ ਲਗਾਏ

ਸਿਮਰਨਜੀਤ ਸਿੰਘ ਢਿਲੋਂ ਨੇ ਕੀਤੀ ਵੱਧ ਖੁਰਾਕਾਂ ਵਾਲੇ ਕੈਂਪਾਂ ਦੀ ਮੰਗ 


ਮੋਹਾਲੀ: 2 ਜੂਨ 2021: (ਮੋਹਾਲੀ ਸਕਰੀਨ ਬਿਊਰੋ):: 

ਅੱਜ ਮੋਹਾਲੀ ਸ਼ਹਿਰ ਦੇ ਫੇਜ਼-10 ਵਿਖੇ ਕੋਵਿਡ -19 ਦਾ ਇੱਕ ਮੁਫਤ ਟੀਕਾਕਰਨ ਕੈਂਪ ਲਗਾਇਆ ਗਿਆ ਜਿਸ ਨਾਲ ਕੋਵਿਡ ਤੋਂ ਸੁਰੱਖਿਆ ਵਾਲੀ ਵੈਕਸੀਨੇਸ਼ਨ ਲੁਆਉਣ ਲਈ ਖੱਜਲਖੁਆਰ ਹੁੰਦੇ ਆਮ ਲੋਕਾਂ ਨੂੰ ਕਾਫੀ ਰਾਹਤ ਮਿਲੀ। 

ਦਿਨ ਭਰ ਚੱਲੇ ਇਸ ਕੈਂਪ ਵਿਚ ਮੁਹਾਲੀ ਦੇ ਫੇਜ਼-6 ਸਥਿਤ ਸਰਕਾਰੀ ਹਸਪਤਾਲ ਤੋਂ ਪੇਸ਼ੇਵਰ ਨਰਸਾਂ ਦੀ ਟੀਮ ਦੁਆਰਾ ਮੁਫਤ ਜਾਬ ਲਗਾ ਕੇ 250 ਵਸਨੀਕਾਂ ਨੂੰ ਲਾਭ ਪਹੁੰਚਾਇਆ ਗਿਆ। ਇਸ ਦੌਰਾਨ ਕਰੀਬ 20 ਉਤਸ਼ਾਹਿਤ ਵਲੰਟੀਅਰਾਂ ਨੇ ਸਮਾਜਿਕ ਦੂਰੀ ਅਤੇ ਸਹੀ ਪ੍ਰੋਟੋਕੋਲ ਦੀ ਪਾਲਣਾ ਕਰਦਿਆਂ ਚਾਰ ਕਾਉਂਟਰਾਂ 'ਤੇ ਨਿਰਵਿਘਨ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਉਣ 'ਚ ਅਹਿਮ ਯੋਗਦਾਨ ਪਾਇਆ। 

ਕੈਂਪ ਨੂੰ ਲਾਭਪਾਤਰੀਆਂ ਦੁਆਰਾ ਇਸ ਦੇ ਹਾਈਜੈਨਿਕ ਹਾਲਤਾਂ ਵੱਲ ਵਿਸ਼ੇਸ਼ ਧਿਆਨ ਦੇਣ, ਵੱਖਰੇ ਇੰਤਜ਼ਾਰ ਸਥਾਨਾਂ ਅਤੇ ਟੀਕਾਕਰਣ ਦੇ ਖੇਤਰਾਂ ਲਈ ਆਉਣ-ਜਾਣ ਖਾਤਰ ਬਣਾਏ ਵੱਖਰੇ ਸਥਾਨਾਂ ਦੀ ਪ੍ਰਸ਼ੰਸਾ ਕੀਤੀ।

ਕੈਂਪ ਦੇ ਪ੍ਰਬੰਧਕ ਸਿਮਰਨਜੀਤ ਸਿੰਘ ਢਿਲੋਂ ਨੇ ਇਸ ਕੈਂਪ ਦੀ ਸਮਾਪਤੀ ਕਰਦਿਆਂ ਅਧਿਕਾਰੀਆਂ ਨੂੰ ਆਪਣੀ ਵਿਸ਼ੇਸ਼ ਅਪੀਲ ਕੀਤੀ ਕਿ ਉਹਨਾਂ ਨੂੰ ਸਾਰਿਆਂ ਦੇ ਹਿੱਤ ਵਿੱਚ ਟੀਕਾਕਰਨ ਦੀਆਂ ਵਧੇਰੇ ਖੁਰਾਕਾਂ ਨਾਲ ਅਜਿਹੇ ਕੈਂਪ ਲਗਾਉਣ ਦੀ ਆਗਿਆ ਦਿਤੀ ਜਾਵੇ ਕਿਉਂਕਿ ਇਸ ਕੈਂਪ ਲਈ ਸਰਕਾਰ ਦੁਆਰਾ ਸਿਰਫ 250 ਖੁਰਾਕਾਂ ਦੀ ਵੰਡ ਕੀਤੀ ਗਈ ਸੀ।

01 June 2021

ਭਾਜਪਾ ਸਰਕਾਰ ਦੇ 7 ਸਾਲ ਪੂਰੇ ਹੋਣ ਤੇ ਬੀਜੇਪੀ ਵਿੱਚ ਖੁਸ਼ੀਆਂ

1st June 2021 at 11:49 AM Via WhatsApp

ਮਹਿਲਾ ਮੋਰਚਾ ਮੋਹਾਲੀ ਨੇ ਲੋਕ ਸੇਵਾ ਕਰਕੇ ਮਨਾਈ ਖੁਸ਼ੀ

ਮੋਹਾਲੀ: 1 ਜੂਨ 2021: (ਮੋਹਾਲੀ ਸਕਰੀਨ ਬਿਊਰੋ):: 

ਕਿਸਾਨੀ ਅੰਦੋਲਨ ਮਗਰੋਂ ਕਿਸਾਨਾਂ ਦੀ ਵਿਰੋਧਤਾ ਦਾ ਮੁੱਖ ਨਿਸ਼ਾਨਾ ਬੀਜੇਪੀ ਵਾਲੇ ਬਣੇ ਚਲੇ ਆ ਰਹੇ ਹਨ। ਕਿਸਾਨਾਂ ਨੇ ਤਿੰਨ ਖੇਤੀ ਬਿੱਲਾਂ ਦੀ ਵਾਪਿਸੀ ਵਾਲੀ ਮੰਗ ਦੇ ਮੁੱਦੇ ਨੂੰ ਲੈ ਕੇ ਆਪਣਾ ਅੰਦੋਲਨ ਵੀ ਤੇਜ਼ ਕੀਤਾ ਹੋਇਆ ਹੈ। ਤਕਰੀਬਨ ਹਰ ਥਾਂ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਆਪਣੇ ਰੋਸ ਅਤੇ ਰੋਹ ਦਾ ਪ੍ਰਗਟਾਵਾ ਕੀਤਾ ਹੈ। ਇਸ ਸਭ ਕੁਝ ਦੇ ਬਾਵਜੂਦ  ਭਾਜਪਾ ਵਰਕਰਾਂ ਨੇ ਸੱਤਾ ਸੁੱਖ ਮਿਲਣ ਦੇ ਬਾਵਜੂਦ ਸੰਘਰਸ਼ਾਂ ਅਤੇ ਸੰਕਟਾਂ ਦੇ ਸਾਹਮਣੇ ਵਾਲੀ ਸਾਧਨਾ ਨੂੰ ਕਿਸੇ ਵੀ ਕੀਮਤ ਤੇ ਘਟਣ ਨਹੀਂ ਦਿੱਤਾ। ਬੀਜੇਪੀ ਆਪਣੀ ਹੈ ਕਮਾਨ ਦੇ ਦਿੱਤੇ ਪ੍ਰੋਗਰਾਮ ਮੁਤਾਬਿਕ ਜਿੱਥੇ ਆਪਣੀ ਪ੍ਰਚਾਰ ਮੁਹਿੰਮ ਨੂੰ ਚਲਾ ਰਹੀ ਹੈ ਉੱਥੇ  ਲੋਕਾਂ ਵਿੱਚ ਆਪਣੇ ਅਧਾਰ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਵੀ ਹੈ। ਇਸ ਮਕਸਦ ਲਈ ਉਲੀਕੇ ਗਏ ਪ੍ਰੋਗਰਾਮ ਨੂੰ ਭਾਜਪਾ ਵਰਕਰ ਪੂਰੀ ਤਨਦੇਹੀ ਨਾਲ ਪੂਰਾ ਵੀ ਕਰ ਰਹੇ ਹਨ। 

ਭਾਜਪਾ ਸਰਕਾਰ ਦੇ ਕੇਂਦਰ ਵਿੱਚ 7 ਸਾਲ ਪੂਰੇ ਹੋਣ ਦੀ ਖੁਸ਼ੀ ਨੂੰ ਮੋਹਾਲੀ `ਚ ਭਾਜਪਾ ਵਰਕਰਾਂ ਵੱਲੋਂ ਧੂਮ ਧਾਮ ਨਾਲ ਮਨਾਇਆ ਗਿਆ। ਭਾਜਪਾ ਸਰਕਾਰ ਵੱਲੋਂ ਇਨਾਂ ਵਰ੍ਹਿਆਂ ਵਿਚ ਕੀਤੇ ਲੋਕ ਹਿੱਤ ਕਾਰਜਾਂ ਦੀ ਚਰਚਾ ਵੀ ਕੀਤੀ ਗਈ ਜਿਸ ਨੂੰ ਪੜਚੋਲ ਦਾ ਨਾਮ ਦਿੱਤਾ ਗਿਆ। ਜ਼ਿਲਾ ਮੋਹਾਲੀ ਦੇ ਵਿਚ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਅਤੇ ਮੋਨਾ ਜੈਸਵਾਲ ਦੇ ਆਦੇਸ਼ ਤੇ ਸੇਵਾ ਕਰਕੇ ਇਹ ਦਿਨ ਮਨਾਇਆ ਗਿਆ। ਤਜਿੰਦਰ ਕੌਰ ਪ੍ਰਧਾਨ ਮਹਿਲਾ ਮੋਰਚਾ ਜ਼ਿਲਾ ਮੋਹਾਲੀ ਨੇ ਦੱਸਿਆ ਕਿ ਇਸ ਸੇਵਾ ਵਿਚ ਮੋਹਾਲੀ ਮਹਿਲਾ ਮੋਰਚਾ ਦੀਆਂ ਮਹਿਲਾਵਾਂ ਅਤੇ ਹਰ ਮੰਡਲ ਦੀਆਂ ਮਹਿਲਾਵਾਂ ਨੇ ਵਧ ਚਰ ਕੇ ਸੇਵਾਵਾਂ ਕੀਤੀਆ ਮਾਸਕ, ਸਨਿਟਾਇਜੇਰ, ਸੁੱਕਾ ਰਾਸ਼ਨ, ਫਲ, ਜੂਸ ਬਸਤੀਆਂ ਵਿੱਚ ਜਾ ਕੇ ਵੰਡੇ। ਕੋਵਿਡ ਵਰਗੀ ਭਿਆਨਕ ਮਹਾਂਮਾਰੀ ਦੌਰਾਨ ਮਹਿਲਾਵਾਂ ਨੇ ਬਲੱਡ ਡੋਨੇਟ ਕੀਤਾ, ਜਰੂਰਤਮੰਦਾ ਨੂੰ ਆਕਸੀਜ਼ਨ ਤੇ ਹਸਪਤਾਲ ਵਿਚ ਬੈਡ ਮੁੱਹਈਆ ਕਰਵਾਏ। ਪ੍ਰਧਾਨ ਮੁਤਾਬਿਕ ਇਹ ਸਾਰੇ ਕਾਰਜ ਪ੍ਰਧਾਨ ਸੁਸ਼ੀਲ ਰਾਣਾ ਜੀ ਤੇ ਜ਼ਿਲਾ ਇੰਚਾਰਜ ਅਲਕਾ ਕੁਮਾਰ  ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਿਆ। ਇਸ ਤੇ ਬੋਲਦਿਆਂ ਜ਼ਿਲਾ ਮਹਿਲਾ ਮੋਰਚਾ ਪ੍ਰਧਾਨ ਤਜਿੰਦਰ ਕੌਰ ਨੇ ਦੱਸਿਆ ਕਿ ਹੁਣ ਮਹਿਲਾਵਾਂ ਵੀ ਸੇਵਾ ਕਰਨ ਤੇ ਜਰੂਰਤਮੰਦਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੀਆਂ ਨੇ ਤੇ ਅਸੀਂ ਹਮੇਸ਼ਾ ਲੀਡਰਸ਼ਿਪ ਦੇ ਹੁਕਮਾਂ ਤੇ ਫੁਲ ਚੜਾਉਂਦਿਆਂ  ਹਰ ਵੇਲੇ  ਲੋਕਾਂ ਦੀ ਸੇਵਾ ਲਈ ਤਿਆਰ ਹਾਂ। ਤਕਰੀਬਨ ਤਕਰੀਬਨ ਇਹੀ ਸਰਗਰਮੀਆਂ ਬਾਕੀ ਥਾਂਵਾਂ ਤੇ ਵੀ ਹੋਈਆਂ ਹਨ। 

ਦੂਜੇ ਪਾਸੇ ਕਾਂਗਰਸ ਪਾਰਟੀ ਦੇ ਵਰਕਰਾਂ ਵਿਚ ਸੱਤਾ ਆਉਣ ਤੋਂ ਬਾਅਦ ਸੱਤਾ ਸੁਖ ਦੀ ਮਸਤੀ ਵੀ ਵੱਧ ਗਈ ਹੈ ਅਤੇ ਆਲਸ ਵੀ ਵੱਧ ਗਿਆ ਹੈ। ਪਹਿਲਾਂ ਵਾਲਾ ਜੋਸ਼ੋਖਰੋਸ਼ ਹੁਣ ਨਜ਼ਰ ਨਹੀਂ ਆਉਂਦਾ। 

ਏ.ਡੀ.ਸੀ ਵੱਲੋਂ ਕਾਨਟੀਨੈਂਟਲ ਫਰਮ ਦਾ ਲਾਇਸੰਸ ਰੱਦ

Saturday 23rd March 2024 at 7:14 PM ਲਾਇਸੈਂਸ ਦੀ ਮਿਆਦ 14 ਨਵੰਬਰ 2022 ਨੂੰ ਖਤਮ ਹੋ ਗਈ ਸੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ : 23 ਮਾਰਚ  2024 : ( ਕਾਰਤਿਕਾ ਕਲਿਆਣ...