02 June 2021

Covid: ਮੁਫਤ ਟੀਕਾਕਰਨ ਕੈਂਪ ਵਿੱਚ 250 ਲੋਕਾਂ ਨੂੰ ਟੀਕੇ ਲਗਾਏ

ਸਿਮਰਨਜੀਤ ਸਿੰਘ ਢਿਲੋਂ ਨੇ ਕੀਤੀ ਵੱਧ ਖੁਰਾਕਾਂ ਵਾਲੇ ਕੈਂਪਾਂ ਦੀ ਮੰਗ 


ਮੋਹਾਲੀ: 2 ਜੂਨ 2021: (ਮੋਹਾਲੀ ਸਕਰੀਨ ਬਿਊਰੋ):: 

ਅੱਜ ਮੋਹਾਲੀ ਸ਼ਹਿਰ ਦੇ ਫੇਜ਼-10 ਵਿਖੇ ਕੋਵਿਡ -19 ਦਾ ਇੱਕ ਮੁਫਤ ਟੀਕਾਕਰਨ ਕੈਂਪ ਲਗਾਇਆ ਗਿਆ ਜਿਸ ਨਾਲ ਕੋਵਿਡ ਤੋਂ ਸੁਰੱਖਿਆ ਵਾਲੀ ਵੈਕਸੀਨੇਸ਼ਨ ਲੁਆਉਣ ਲਈ ਖੱਜਲਖੁਆਰ ਹੁੰਦੇ ਆਮ ਲੋਕਾਂ ਨੂੰ ਕਾਫੀ ਰਾਹਤ ਮਿਲੀ। 

ਦਿਨ ਭਰ ਚੱਲੇ ਇਸ ਕੈਂਪ ਵਿਚ ਮੁਹਾਲੀ ਦੇ ਫੇਜ਼-6 ਸਥਿਤ ਸਰਕਾਰੀ ਹਸਪਤਾਲ ਤੋਂ ਪੇਸ਼ੇਵਰ ਨਰਸਾਂ ਦੀ ਟੀਮ ਦੁਆਰਾ ਮੁਫਤ ਜਾਬ ਲਗਾ ਕੇ 250 ਵਸਨੀਕਾਂ ਨੂੰ ਲਾਭ ਪਹੁੰਚਾਇਆ ਗਿਆ। ਇਸ ਦੌਰਾਨ ਕਰੀਬ 20 ਉਤਸ਼ਾਹਿਤ ਵਲੰਟੀਅਰਾਂ ਨੇ ਸਮਾਜਿਕ ਦੂਰੀ ਅਤੇ ਸਹੀ ਪ੍ਰੋਟੋਕੋਲ ਦੀ ਪਾਲਣਾ ਕਰਦਿਆਂ ਚਾਰ ਕਾਉਂਟਰਾਂ 'ਤੇ ਨਿਰਵਿਘਨ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਉਣ 'ਚ ਅਹਿਮ ਯੋਗਦਾਨ ਪਾਇਆ। 

ਕੈਂਪ ਨੂੰ ਲਾਭਪਾਤਰੀਆਂ ਦੁਆਰਾ ਇਸ ਦੇ ਹਾਈਜੈਨਿਕ ਹਾਲਤਾਂ ਵੱਲ ਵਿਸ਼ੇਸ਼ ਧਿਆਨ ਦੇਣ, ਵੱਖਰੇ ਇੰਤਜ਼ਾਰ ਸਥਾਨਾਂ ਅਤੇ ਟੀਕਾਕਰਣ ਦੇ ਖੇਤਰਾਂ ਲਈ ਆਉਣ-ਜਾਣ ਖਾਤਰ ਬਣਾਏ ਵੱਖਰੇ ਸਥਾਨਾਂ ਦੀ ਪ੍ਰਸ਼ੰਸਾ ਕੀਤੀ।

ਕੈਂਪ ਦੇ ਪ੍ਰਬੰਧਕ ਸਿਮਰਨਜੀਤ ਸਿੰਘ ਢਿਲੋਂ ਨੇ ਇਸ ਕੈਂਪ ਦੀ ਸਮਾਪਤੀ ਕਰਦਿਆਂ ਅਧਿਕਾਰੀਆਂ ਨੂੰ ਆਪਣੀ ਵਿਸ਼ੇਸ਼ ਅਪੀਲ ਕੀਤੀ ਕਿ ਉਹਨਾਂ ਨੂੰ ਸਾਰਿਆਂ ਦੇ ਹਿੱਤ ਵਿੱਚ ਟੀਕਾਕਰਨ ਦੀਆਂ ਵਧੇਰੇ ਖੁਰਾਕਾਂ ਨਾਲ ਅਜਿਹੇ ਕੈਂਪ ਲਗਾਉਣ ਦੀ ਆਗਿਆ ਦਿਤੀ ਜਾਵੇ ਕਿਉਂਕਿ ਇਸ ਕੈਂਪ ਲਈ ਸਰਕਾਰ ਦੁਆਰਾ ਸਿਰਫ 250 ਖੁਰਾਕਾਂ ਦੀ ਵੰਡ ਕੀਤੀ ਗਈ ਸੀ।

No comments:

Post a Comment

UTUC ਯੂਨੀਅਨ ਆਈ ਖੁੱਲ੍ਹ ਕੇ ਮੋਹਾਲੀ ਦੇ ਫ਼ੂਡ ਵੈਂਡਰਜ਼ ਨਾਲ

From  Simrandeep Singh on Saturday 31st May 2025 at 10:56 AM Regarding  Street Vendors ਸਮੱਸਿਆਵਾਂ ਦੂਰ ਕਰਨ ਲਈ ਬਣਾਈ ਰਣਨੀਤੀ  *ਯੂਨਾਇਟੇਡ ਟ੍ਰੇਡ ਯੂਨ...