01 June 2021

ਭਾਜਪਾ ਸਰਕਾਰ ਦੇ 7 ਸਾਲ ਪੂਰੇ ਹੋਣ ਤੇ ਬੀਜੇਪੀ ਵਿੱਚ ਖੁਸ਼ੀਆਂ

1st June 2021 at 11:49 AM Via WhatsApp

ਮਹਿਲਾ ਮੋਰਚਾ ਮੋਹਾਲੀ ਨੇ ਲੋਕ ਸੇਵਾ ਕਰਕੇ ਮਨਾਈ ਖੁਸ਼ੀ

ਮੋਹਾਲੀ: 1 ਜੂਨ 2021: (ਮੋਹਾਲੀ ਸਕਰੀਨ ਬਿਊਰੋ):: 

ਕਿਸਾਨੀ ਅੰਦੋਲਨ ਮਗਰੋਂ ਕਿਸਾਨਾਂ ਦੀ ਵਿਰੋਧਤਾ ਦਾ ਮੁੱਖ ਨਿਸ਼ਾਨਾ ਬੀਜੇਪੀ ਵਾਲੇ ਬਣੇ ਚਲੇ ਆ ਰਹੇ ਹਨ। ਕਿਸਾਨਾਂ ਨੇ ਤਿੰਨ ਖੇਤੀ ਬਿੱਲਾਂ ਦੀ ਵਾਪਿਸੀ ਵਾਲੀ ਮੰਗ ਦੇ ਮੁੱਦੇ ਨੂੰ ਲੈ ਕੇ ਆਪਣਾ ਅੰਦੋਲਨ ਵੀ ਤੇਜ਼ ਕੀਤਾ ਹੋਇਆ ਹੈ। ਤਕਰੀਬਨ ਹਰ ਥਾਂ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਆਪਣੇ ਰੋਸ ਅਤੇ ਰੋਹ ਦਾ ਪ੍ਰਗਟਾਵਾ ਕੀਤਾ ਹੈ। ਇਸ ਸਭ ਕੁਝ ਦੇ ਬਾਵਜੂਦ  ਭਾਜਪਾ ਵਰਕਰਾਂ ਨੇ ਸੱਤਾ ਸੁੱਖ ਮਿਲਣ ਦੇ ਬਾਵਜੂਦ ਸੰਘਰਸ਼ਾਂ ਅਤੇ ਸੰਕਟਾਂ ਦੇ ਸਾਹਮਣੇ ਵਾਲੀ ਸਾਧਨਾ ਨੂੰ ਕਿਸੇ ਵੀ ਕੀਮਤ ਤੇ ਘਟਣ ਨਹੀਂ ਦਿੱਤਾ। ਬੀਜੇਪੀ ਆਪਣੀ ਹੈ ਕਮਾਨ ਦੇ ਦਿੱਤੇ ਪ੍ਰੋਗਰਾਮ ਮੁਤਾਬਿਕ ਜਿੱਥੇ ਆਪਣੀ ਪ੍ਰਚਾਰ ਮੁਹਿੰਮ ਨੂੰ ਚਲਾ ਰਹੀ ਹੈ ਉੱਥੇ  ਲੋਕਾਂ ਵਿੱਚ ਆਪਣੇ ਅਧਾਰ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਵੀ ਹੈ। ਇਸ ਮਕਸਦ ਲਈ ਉਲੀਕੇ ਗਏ ਪ੍ਰੋਗਰਾਮ ਨੂੰ ਭਾਜਪਾ ਵਰਕਰ ਪੂਰੀ ਤਨਦੇਹੀ ਨਾਲ ਪੂਰਾ ਵੀ ਕਰ ਰਹੇ ਹਨ। 

ਭਾਜਪਾ ਸਰਕਾਰ ਦੇ ਕੇਂਦਰ ਵਿੱਚ 7 ਸਾਲ ਪੂਰੇ ਹੋਣ ਦੀ ਖੁਸ਼ੀ ਨੂੰ ਮੋਹਾਲੀ `ਚ ਭਾਜਪਾ ਵਰਕਰਾਂ ਵੱਲੋਂ ਧੂਮ ਧਾਮ ਨਾਲ ਮਨਾਇਆ ਗਿਆ। ਭਾਜਪਾ ਸਰਕਾਰ ਵੱਲੋਂ ਇਨਾਂ ਵਰ੍ਹਿਆਂ ਵਿਚ ਕੀਤੇ ਲੋਕ ਹਿੱਤ ਕਾਰਜਾਂ ਦੀ ਚਰਚਾ ਵੀ ਕੀਤੀ ਗਈ ਜਿਸ ਨੂੰ ਪੜਚੋਲ ਦਾ ਨਾਮ ਦਿੱਤਾ ਗਿਆ। ਜ਼ਿਲਾ ਮੋਹਾਲੀ ਦੇ ਵਿਚ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਅਤੇ ਮੋਨਾ ਜੈਸਵਾਲ ਦੇ ਆਦੇਸ਼ ਤੇ ਸੇਵਾ ਕਰਕੇ ਇਹ ਦਿਨ ਮਨਾਇਆ ਗਿਆ। ਤਜਿੰਦਰ ਕੌਰ ਪ੍ਰਧਾਨ ਮਹਿਲਾ ਮੋਰਚਾ ਜ਼ਿਲਾ ਮੋਹਾਲੀ ਨੇ ਦੱਸਿਆ ਕਿ ਇਸ ਸੇਵਾ ਵਿਚ ਮੋਹਾਲੀ ਮਹਿਲਾ ਮੋਰਚਾ ਦੀਆਂ ਮਹਿਲਾਵਾਂ ਅਤੇ ਹਰ ਮੰਡਲ ਦੀਆਂ ਮਹਿਲਾਵਾਂ ਨੇ ਵਧ ਚਰ ਕੇ ਸੇਵਾਵਾਂ ਕੀਤੀਆ ਮਾਸਕ, ਸਨਿਟਾਇਜੇਰ, ਸੁੱਕਾ ਰਾਸ਼ਨ, ਫਲ, ਜੂਸ ਬਸਤੀਆਂ ਵਿੱਚ ਜਾ ਕੇ ਵੰਡੇ। ਕੋਵਿਡ ਵਰਗੀ ਭਿਆਨਕ ਮਹਾਂਮਾਰੀ ਦੌਰਾਨ ਮਹਿਲਾਵਾਂ ਨੇ ਬਲੱਡ ਡੋਨੇਟ ਕੀਤਾ, ਜਰੂਰਤਮੰਦਾ ਨੂੰ ਆਕਸੀਜ਼ਨ ਤੇ ਹਸਪਤਾਲ ਵਿਚ ਬੈਡ ਮੁੱਹਈਆ ਕਰਵਾਏ। ਪ੍ਰਧਾਨ ਮੁਤਾਬਿਕ ਇਹ ਸਾਰੇ ਕਾਰਜ ਪ੍ਰਧਾਨ ਸੁਸ਼ੀਲ ਰਾਣਾ ਜੀ ਤੇ ਜ਼ਿਲਾ ਇੰਚਾਰਜ ਅਲਕਾ ਕੁਮਾਰ  ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਿਆ। ਇਸ ਤੇ ਬੋਲਦਿਆਂ ਜ਼ਿਲਾ ਮਹਿਲਾ ਮੋਰਚਾ ਪ੍ਰਧਾਨ ਤਜਿੰਦਰ ਕੌਰ ਨੇ ਦੱਸਿਆ ਕਿ ਹੁਣ ਮਹਿਲਾਵਾਂ ਵੀ ਸੇਵਾ ਕਰਨ ਤੇ ਜਰੂਰਤਮੰਦਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੀਆਂ ਨੇ ਤੇ ਅਸੀਂ ਹਮੇਸ਼ਾ ਲੀਡਰਸ਼ਿਪ ਦੇ ਹੁਕਮਾਂ ਤੇ ਫੁਲ ਚੜਾਉਂਦਿਆਂ  ਹਰ ਵੇਲੇ  ਲੋਕਾਂ ਦੀ ਸੇਵਾ ਲਈ ਤਿਆਰ ਹਾਂ। ਤਕਰੀਬਨ ਤਕਰੀਬਨ ਇਹੀ ਸਰਗਰਮੀਆਂ ਬਾਕੀ ਥਾਂਵਾਂ ਤੇ ਵੀ ਹੋਈਆਂ ਹਨ। 

ਦੂਜੇ ਪਾਸੇ ਕਾਂਗਰਸ ਪਾਰਟੀ ਦੇ ਵਰਕਰਾਂ ਵਿਚ ਸੱਤਾ ਆਉਣ ਤੋਂ ਬਾਅਦ ਸੱਤਾ ਸੁਖ ਦੀ ਮਸਤੀ ਵੀ ਵੱਧ ਗਈ ਹੈ ਅਤੇ ਆਲਸ ਵੀ ਵੱਧ ਗਿਆ ਹੈ। ਪਹਿਲਾਂ ਵਾਲਾ ਜੋਸ਼ੋਖਰੋਸ਼ ਹੁਣ ਨਜ਼ਰ ਨਹੀਂ ਆਉਂਦਾ। 

No comments:

Post a Comment

UTUC ਯੂਨੀਅਨ ਆਈ ਖੁੱਲ੍ਹ ਕੇ ਮੋਹਾਲੀ ਦੇ ਫ਼ੂਡ ਵੈਂਡਰਜ਼ ਨਾਲ

From  Simrandeep Singh on Saturday 31st May 2025 at 10:56 AM Regarding  Street Vendors ਸਮੱਸਿਆਵਾਂ ਦੂਰ ਕਰਨ ਲਈ ਬਣਾਈ ਰਣਨੀਤੀ  *ਯੂਨਾਇਟੇਡ ਟ੍ਰੇਡ ਯੂਨ...