Thursday: 27th May 2021 at 6:19 PM
ਨਵੀਂ ਚੁਣੀ ਟੀਮ ਜਾਰੀ ਰੱਖੇਗੀ ਮੰਗਾਂ ਲਈ ਪ੍ਰਸ਼ਾਸਨ ਨਾਲ ਰਾਬਤਾ
ਮੋਹਾਲੀ ਟੈਕਸੀ ਯੂਨੀਅਨ ਅਤੇ ਟੈਕਸੀ ਵੈਲਫੇਅਰ ਸੋਸਾਇਟੀ ਦੀ ਇਕ ਹੰਗਾਮੀ ਮੀਟਿੰਗ ਅੱਜ ਸਹੀਦ ਊਧਮ ਸਿੰਘ ਭਵਨ ਫੇਜ-3 ਮੋਹਾਲੀ ਵਿਖੇ ਹੋਈ। ਮੀਟਿੰਗ ਦੌਰਾਨ ਮੋਹਾਲੀ ਟੈਕਸੀ ਯੂਨੀਅਨ ਅਤੇ ਟੈਕਸੀ ਵੈਲਫੇਅਰ ਸੁਸਾਇਟੀ ਜਿਨ੍ਹਾਂ ਦੇ ਪਹਿਲਾਂ ਅਹੁਦੇਦਾਰ ਵੱਖਰੇ-ਵੱਖਰੇ ਸਨ, ਦਾ ਰਲੇਵਾਂ ਕਰਦਿਆਂ ਦੋਵਾਂ ਦੇ ਸਾਂਝੇ ਅਹੁਦੇਦਾਰ ਚੁਣੇ ਗਏ। ਇਸ ਮੌਕੇ ਜੰਗ ਸਿੰਘ ਨੇ ਕਿਹਾ ਹੈ ਕਿ ਉਹ ਪਹਿਲਾਂ ਵੀ ਟੈਕਸੀ ਯੂਨੀਅਨ ਅਤੇ ਟੈਕਸੀ ਅਪ੍ਰੇਟਰਾਂ ਦੀਆਂ ਮੰਗਾਂ ਨੂੰ ਸਮੇਂ-ਸਮੇਂ ਤੇ ਪ੍ਰਸਾਸਨ ਅੱਗੇ ਰੱਖਦੇ ਆਏ ਹਨ ਤੇ ਭਵਿੱਖ ਵਿੱਚ ਵੀ ਰੱਖਦੇ ਰਹਿਣਗੇ ਅਤੇ ਜੋ ਵੀ ਪੈਡਿੰਗ ਮਸਲੇ ਹਨ, ਨੂੰ ਜਲਦ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦੇ ਸਹਿਯੋਗ ਨਾਲ ਹੱਲ ਕਰਵਾਇਆ ਜਾਵੇਗਾ। ਉਨ੍ਹਾਂ ਨਵੀਂ ਚੁਣੀ ਟੀਮ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਗੁਰਦੀਪ ਸਿੰਘ ਚੇਅਰਮੈਨ, ਪ੍ਰਧਾਨ ਜੰਗ ਸਿੰਘ, ਸਕੱਤਰ ਸੁਰਿੰਦਰ ਸਿੰਘ, ਮੀਤ ਪ੍ਰਧਾਨ ਮਲਕੀਤ ਸਿੰਘ ਮੀਤਾ, ਸੀਨੀਅਰ ਮੀਤ ਪ੍ਰਧਾਨ ਸਿਮਰਨਜੀਤ ਸਿੰਘ, ਸਹਾਇਕ ਸਕੱਤਰ ਮੋਹਣ ਸਿੰਘ, ਖਜਾਨਚੀ ਕੁਲਦੀਪ ਸਿੰਘ, ਆਡੀਟਰ ਅਵਤਾਰ ਸਿੰਘ, ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਨੂੰ ਚੁਣਿਆ ਗਿਆ। ਮੀਟਿੰਗ ਦੌਰਾਨ ਪਰਮਜੀਤ ਸਿੰਘ ਸਾਬਕਾ ਚੇਅਰਮੈਨ, ਸੁਖਵਿੰਦਰ ਸਿੰਘ, ਹਰਜੀਤ ਸਿੰਘ, ਹਰਵਿੰਦਰ ਪੱਪੀ, ਗੁਰਚੇਤ ਸਿੰਘ, ਤਲਵਿੰਦਰ ਸਿੰਘ, ਸੁਖਜੀਤ ਸਿੰਘ, ਮਸਤਾਨ ਸਿੰਘ, ਅਵਤਾਰ ਸਿੰਘ, ਹਰਬੰਸ ਸਿੰਘ, ਬਚੀ ਅਤੇ ਤੋਚੀ ਆਦਿ ਹਾਜਰ ਸਨ।
No comments:
Post a Comment