29 June 2021

ਜਨਸਿਹਤ ਵਿਭਾਗ ਦੇ ਕੰਮ ਨੂੰ ਨਗਰ ਨਿਗਮ ਅਧੀਨ ਕਰਨ ਤੇ ਰੋਸ

Tuesday:29th June 2021 at 6:07 PM

ਵਿੱਚ ਤਿੱਖੀ ਹੋਈ ਬੇਚੈਨੀ 

ਮੋਹਾਲੀ: 29 ਜੂਨ 2021: (ਗੁਰਜੀਤ ਬਿੱਲਾ//ਮੋਹਾਲੀ ਸਕਰੀਨ)::

ਜਨ ਸਿਹਤ ਵਿਭਾਗ ਦਾ ਕੰਮ ਨਗਰ ਨਿਗਮ ਕੋਲ ਜਾਣ ਤੋ ਭੜਕੇ ਮੁਲਾਜਮ ਰੋਸ ਵਿੱਚ ਹਨ। ਨਗਰ ਨਿਗਮ ਮੋਹਾਲੀ ਵੱਲੋ ਵਾਟਰ ਸਪਲਾਈ ਅਤੇ ਸੀਵਰੇਜ ਦੇ ਕੰਮ ਨੂੰ  ਅਪਣੇ ਅਧੀਨ ਲੈਣ ਤੋਂ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਿੱਚ ਬਹੁਤ ਬੇਚੈਨੀ ਪਾਈ ਜਾ ਰਹੀ ਹੈ ਕਿਉਂਕਿ ਜਨ ਸਿਹਤ ਵਿਭਾਗ ਦੇ ਕੰਮ ਕਰਨ ਦੇ ਢੰਗ ਤਰੀਕੇ ਨੂੰ  ਗਲਤ ਬਿਆਨਬਾਜ਼ੀ ਕਰਕੇ ਭੰਡਿਆ ਜਾ ਰਿਹਾ ਹੈ। ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਪਿਛਲੇ ਲੰਮੇ ਸਮੇਂ ਤੋਂ ਨਿਰਵਿਘਨ ਸਪਲਾਈ ਦੇ ਰਹੇ ਹਨ। ਵਿਭਾਗ ਕੋਲ ਬਹੁਤ ਹੀ ਉੱਚ ਦਰਜੇ ਦੀ ਤਕਨੀਕੀ ਸਿੱਖਿਆ ਪ੍ਰਾਪਤ ਅਧਿਕਾਰੀ ਅਤੇ ਕਰਮਚਾਰੀ ਹਨ। | ਕੋਈ ਵੀ ਨੁਕਸ ਪੈਣ ਤੇ ਸਬੰਧਤ ਅਧਿਕਾਰੀ ਸਾਰੀ ਸਾਰੀ ਰਾਤ ਲਗਾਤਾਰ ਕੋਲ ਖੜਕੇ ਤਕਨੀਕੀ ਸਟਾਫ ਤੋਂ ਨੁਕਸ ਠੀਕ ਕਰਵਾਉਂਦੇ ਹਨ। ਕਜੋਲੀ ਸਕੀਮ ਤੋਂ ਪਾਣੀ ਦੇਣਾ  ਹਰੇਕ ਦੇ ਵੱਸ ਦਾ ਕੰਮ ਨਹੀਂ ਹੈ। ਇਹ ਸਿਰਫ ਉੱਚ ਸਿਖਿਆ ਪ੍ਰਾਪਤ ਤਜੁਰਬੇਕਾਰ ਅਧਿਕਾਰੀ ਅਤੇ ਕਰਮਚਾਰੀ ਹੀ ਇੰਨੀ ਵੱਡੀ ਸਕੀਮ ਨੂੰ  ਚਲਾ ਸਕਦੇ ਹਨ। ਜਲ ਸਪਲਾਈ ਦੇਣ ਲਈ ਇੱਕ ਵਖਰਾ ਵਿਭਾਗ ਪੰਜਾਬ ਸਰਕਾਰ ਵਲੋਂ ਬਣਾਇਆ ਗਿਆ ਹੈ ਇਸ ਲਈ ਸ਼ੁਰੂ ਤੋ ਇਸ ਵਿਭਾਗ ਅੰਦਰ ਮਾਹਿਰ ਸਟਾਫ ਭਰਤੀ ਕਿਤਾਕੀਤਾ ਗਿਆ ਹੈ ਜੋ ਕਿ ਹੋਰ ਵਿਭਾਗ ਕੋਲ ਜਲ ਸਪਲਾਈ ਦੇਣ ਦਾ ਇਹੋ ਜਿਹਾ ਤਜੁਰਬਾ ਨਹੀਂ ਹੈ। ਨਗਰ ਨਿਗਮ ਮੋਹਾਲੀ ਵਲੋਂ ਜਨ ਸਿਹਤ ਵਿਭਾਗ ਦਾ ਕੰਮ ਲੈ ਕੇ ਜਿਥੇ ਸਬੰਧਿਤ ਮਹਿਕਮੇ ਦੇ ਸਟਾਫ ਨਾਲ ਬੇਇਨਸਾਫੀ ਹੋਵੇਗੀ ਉੱਥੇ ਆਮ ਜਨਤਾ ਨੂੰ  ਵੀ ਮਾਹਿਰ ਸਟਾਫ ਦੀਆਂ ਸੇਵਾਵਾਂ ਤੋਂ ਵਾਂਝਿਆਂ ਕੀਤਾ ਜਾਵੇਗਾ। 

ਜਨ ਸਿਹਤ ਵਿਭਾਗ ਦੇ ਕਲੈਰਿਕਲ ਅਤੇ ਫੀਲਡ ਸਟਾਫ ਦੇ ਕੰਮ ਕਰਨ ਦੇ ਢੰਗ ਤਰੀਕੇ ਅਤੇ ਸੇਵਾ ਭਾਵਨਾ ਨਾਲ ਹਰ ਸਮੇਂ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ  ਕਰਨ ਨਾਲ ਆਮ ਜਨਤਾ ਵੀ ਜਿੱਥੇ ਹਰ ਸਮੇਂ ਨਿਰਵਿਘਨ ਜਲ ਸਪਲਾਈ ਲੈ ਰਹੇ ਹਨ ਉਥੇ ਇਹੋ ਜਿਹੀ ਸਮਰਪਿਤ ਭਾਵਨਾ ਤੋ ਖੁਸ਼ ਹਾਂ। ਇਸ ਲਈ ਆਮ ਜਨਤਾ ਅਤੇ ਵਿਭਾਗ ਦੇ ਕਰਮਚਾਰੀ ਪੁਰ ਜੋਰ ਅਪੀਲ ਕਰਦੇ ਹਨ ਕਿ ਇਹ ਕੰਮ ਜਨ ਸਿਹਤ ਵਿਭਾਗ ਕੋਲ ਹੀ ਰਹਿਣ ਦਿੱਤਾ ਜਾਵੇ। ਕੰਮ ਬਦਲਣ ਦੀ ਸੂਰਤ ਵਿੱਚ ਸਬੰਧਤ ਵਿਭਾਗ ਦੇ ਕਲੈਰਿਕਲ ਅਤੇ ਤਕਨੀਕੀ ਫਿਲਡ ਸਟਾਫ ਆਪਣਾ ਹੱਕ ਲੈਣ ਲਈ ਸੰਘਰਸ਼ ਕਰਨ ਲਈ ਸਮਜਬੂਰ ਹੋਣਗੇ ਸਬੰਧਤ ਸਟਾਫ ਨੇ ਨਗਰ ਨਿਗਮ ਦਫਤਰ ਪਹੁੰਚ ਕੇ ਸਕੇਂਤਿੰਕ ਰੋਸ ਪ੍ਰਗਟ ਕੀਤਾ। ਇਸ ਮੋਕੇ ਦਿਲਦਾਰ ਸਿੰਘ, ਅਮਰਜੀਤ ਸਿਾਘ, ਕਰਮਾਪੁਰੀ, ਜਰਨੈਲ ਸਿੰਘ, ਗੁਰਵਿੰਦਰ ਸਿੰਘ, ਕੇਸਰ ਸਿੰਘ, ਸਰਵਨ ਕੁਮਾਰ ਮਨਜੀਤ ਸਿੰਘ ਗੁਰਮੀਤ ਸਿੰਘ ਅਤੇ ਸੈਕੜੋ ਹੋਰ ਕਰਮਚਾਰੀ ਮੋਜੂਦ ਸਨ।  

No comments:

Post a Comment

UTUC ਯੂਨੀਅਨ ਆਈ ਖੁੱਲ੍ਹ ਕੇ ਮੋਹਾਲੀ ਦੇ ਫ਼ੂਡ ਵੈਂਡਰਜ਼ ਨਾਲ

From  Simrandeep Singh on Saturday 31st May 2025 at 10:56 AM Regarding  Street Vendors ਸਮੱਸਿਆਵਾਂ ਦੂਰ ਕਰਨ ਲਈ ਬਣਾਈ ਰਣਨੀਤੀ  *ਯੂਨਾਇਟੇਡ ਟ੍ਰੇਡ ਯੂਨ...