01 July 2021

ਲੋਕ ਸੰਪਰਕ ਵਿਭਾਗ ਮੋਹਾਲੀ ਵਿੱਚ ਸੇਵਾ ਮੁਕਤੀ

Thursday 1st July 2021 at 5:33 pm

 ਸੀ.ਓ.ਗੁਰਬਚਨ ਸਿੰਘ ਤੇ ਸੇਵਾਦਾਰ ਰਾਣੀ ਨੂੰ ਦਿੱਤੀ ਵਿਦਾਇਗੀ 


ਐਸ.ਏ.ਐਸ. ਨਗਰ
: 01 ਜੁਲਾਈ 2021: (ਗੁਰਜੀਤ ਬਿੱਲਾ//ਮੋਹਾਲੀ ਸਕਰੀਨ)::

ਲੋਕ ਸੰਪਰਕ ਵਿਭਾਗ ਵਿੱਚ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਸਿਨੇਮਾ ਅਪਰੇਟਰ (ਸੀ. ਓ.) ਸ. ਗੁਰਬਚਨ ਸਿੰਘ (32 ਸਾਲ ਸੇਵਾਕਾਲ) ਤੇ ਸੇਵਾਦਾਰ ਰਾਣੀ (29 ਸਾਲ ਸੇਵਾ ਕਾਲ) ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਐਸ ਏ ਐਸ ਨਗਰ ਤੋਂ ਸੇਵਾ ਮੁਕਤ ਹੋ ਗਏ। 

ਇਹਨਾਂ ਦੋਹਾਂ ਕਰਮਚਾਰੀਆਂ ਨੂੰ ਵਿਦਾਇਗੀ ਦੇਣ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫਸਰ, ਸ਼੍ਰੀਮਤੀ ਰੁਚੀ ਕਾਲੜਾ ਨੇ ਕਿਹਾ ਕਿ ਜਿਸ ਸਮਰਪਣ ਦੀ ਭਾਵਨਾ ਨਾਲ ਇਹਨਾਂ ਦੋਵੇਂ ਕਰਮਚਾਰੀਆਂ ਨੇ ਕੰਮ ਕੀਤਾ ਹੈ, ਉਹ ਹੋਰਨਾਂ ਲਈ ਮਿਸਾਲ ਹੈ। 

ਉਹਨਾਂ ਨੇ ਇਹਨਾਂ ਦੋਹਾਂ ਕਰਮਚਾਰੀਆਂ ਦੀ ਲੰਮੀ ਉਮਰ ਤੇ ਸਿਹਤਯਾਬੀ ਦੀ ਕਾਮਨਾ ਕੀਤੀ ਤੇ ਆਸ ਪ੍ਰਗਟਾਈ ਕਿ ਇਹ ਦੋਵੇਂ ਕਰਮਚਾਰੀ ਸਮਾਜ ਦੀ ਬਿਹਤਰੀ ਲਈ ਯੋਗਦਾਨ ਪਾਉਂਦੇ ਰਹਿਣਗੇ। 

ਇਸ ਮੌਕੇ ਸ. ਗੁਰਬਚਨ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਲੰਮੇ ਸੇਵਾ ਕਾਲ ਦੌਰਾਨ ਵੱਡੀ ਗਿਣਤੀ ਅਧਿਕਾਰੀਆਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਜਿਨ੍ਹਾਂ ਤੋਂ ਉਹਨਾਂ ਨੇ ਬਹੁਤ ਕੁਝ ਸਿੱਖਿਆ ਤੇ ਉਹ ਤਜਰਬਾ ਉਹਨਾਂ ਵੱਲੋਂ ਤਨਦੇਹੀ ਨਾਲ ਸੇਵਾਵਾਂ ਨਿਭਾਉਣ ਵਿੱਚ ਸਹਾਈ ਹੋਇਆ। 

ਉਹਨਾਂ ਕਿਹਾ ਕਿ ਉਹ ਆਪਣੇ ਨਾਲ ਯਾਦਾਂ ਦਾ ਵੱਡਾ ਖ਼ਜ਼ਾਨਾ ਲੈਕੇ ਜਾ ਰਹੇ ਹਨ ਤੇ ਸਮਾਜ ਲਈ ਕੰਮ ਕਰਨ ਦੀ ਜਿਹੜੀ ਪ੍ਰੇਰਨਾ ਉਹਨਾਂ ਨੂੰ ਵਿਭਾਗ ਵਿੱਚ ਕੰਮ ਕਰ ਕੇ ਮਿਲੀ ਹੈ, ਉਸ ਭਾਵਨਾ ਨਾਲ ਉਹ ਸਦਾ ਸਮਾਜ ਸੇਵਾ ਲਈ ਤਤਪਰ ਰਹਿਣਗੇ। 

ਇਸ ਮੌਕੇ ਸੇਵਾਦਾਰ ਰਾਣੀ ਨੇ ਕਿਹਾ ਕਿ ਵਿਭਾਗ ਵਿੱਚ ਸੇਵਾਕਾਲ ਦੌਰਾਨ ਉਹਨਾਂ ਨੇ ਕਈ ਕਿਸਮ ਦੇ ਉਤਰਾਅ ਚੜ੍ਹਾਅ ਦੇਖੇ ਪਰ ਉਹਨਾਂ ਨੇ ਲਗਨ ਤੇ ਇਮਾਨਦਾਰੀ ਨਾਲ ਕੰਮ ਕਰਨ ਦਾ ਪੱਲਾ ਨਹੀਂ ਛੱਡਿਆ। ਉਹਨਾਂ ਨੇ ਵਿਭਾਗ ਦੇ ਸਮੂਹ ਮੁਲਾਜ਼ਮਾਂ ਤੇ ਅਧਿਕਾਰੀਆਂ ਵੱਲੋਂ ਮਿਲੇ ਸਹਿਯੋਗ ਲਈ ਉਹਨਾਂ ਦਾ ਧੰਨਵਾਦ ਕੀਤਾ।

No comments:

Post a Comment

UTUC ਯੂਨੀਅਨ ਆਈ ਖੁੱਲ੍ਹ ਕੇ ਮੋਹਾਲੀ ਦੇ ਫ਼ੂਡ ਵੈਂਡਰਜ਼ ਨਾਲ

From  Simrandeep Singh on Saturday 31st May 2025 at 10:56 AM Regarding  Street Vendors ਸਮੱਸਿਆਵਾਂ ਦੂਰ ਕਰਨ ਲਈ ਬਣਾਈ ਰਣਨੀਤੀ  *ਯੂਨਾਇਟੇਡ ਟ੍ਰੇਡ ਯੂਨ...