13 July 2021

ਐਰੋਸਿਟੀ ਵੈਲਫੇਅਰ ਸੁਸਾਇਟੀ ਨੇ ਉਠਾਈਆਂ ਸਿਹਤ ਸਮੱਸਿਆਵਾਂ

Tuesday: 13th July 2021 at 9:41 PM

 ਸਿਹਤ ਮੰਤਰੀ ਨੇ ਦਿੱਤਾ ਸਮੱਸਿਆਵਾਂ ਨੂੰ ਛੇਤੀ ਹੱਲ ਕਰਨ ਦਾ ਭਰੋਸਾ 


ਮੋਹਾਲੀ
: 13 ਜੁਲਾਈ 2021: (ਗੁਰਜੀਤ ਬਿੱਲਾ//ਮੋਹਾਲੀ ਸਕਰੀਨ)::

ਐਰੋਸਿਟੀ ਬਲਾਕ-ਸੀ ਵੈਲਫੇਅਰ ਸੁਸਾਇਟੀ, ਮੋਹਾਲੀ ਵਲੋਂ ਪ੍ਰਧਾਨ ਸ਼ਿਆਮ ਕੁਮਾਰ ਅਤੇ ਚੇਅਰਮੈਨ ਭਰਤ ਭੂਸ਼ਨ ਦੀ ਅਗਵਾਈ ਵਿਚ ਅੱਜ ਇਕ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਵਿਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। 

ਇਸ ਦੌਰਾਨ ਐਰੋਸਿਟੀ ਬਲਾਕ-ਸੀ ਵੈਲਫੇਅਰ ਸੁਸਾਇਟੀ, ਮੋਹਾਲੀ ਦੇ ਅਹੁਦੇਦਾਰਾਂ ਵਲੋਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅੱਗੇ ਇਲਾਕਾ ਵਾਸੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਜਿਨਾਂ ਵਿਚ ਬਿਜਲੀ, ਪਾਣੀ, ਸਿਹਤ ਸਹੂਲਤਾਂ ਆਦਿ ਸਬੰਧੀ ਜਾਣੂੰ ਕਰਵਾਇਆ ਗਿਆ। ਸ. ਸਿੱਧੂ ਨੇ ਇਹਨਾਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਦਿਆਂ ਇਹਨਾਂ ਦੇ ਜਲਦ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ।
ਇਸ ਦੌਰਾਨ ਸ. ਸਿੱਧੂ ਨੇ ਸਮੂਹ ਹਾਜ਼ਰ ਪਤਵੰਤਿਆਂ ਅਤ ਲੋਕਾਂ ਨੂੰ ਕੋਵਿਡ ਟੀਕਾਕਰਨ ਮੁਹਿੰਮ ਤਹਿਤ ਕੋਰੋਨਾ ਵੈਕਸੀਨ ਦੀ ਡੋਜ਼ ਲਗਵਾਉਣ ਦੀ ਅਪੀਲ ਕੀਤੀ। ਇਸ ਦੌਰਾਨ ਸਿਹਤ ਵਿਭਾਗ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਸਮਾਜਿਕ ਦੂਰੀ ਅਤੇ ਹੋਰ ਕੋਵਿਡ ਨਿਯਮਾਂ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ। ਉਹਨਾਂ ਗੱਲਬਾਤ ਕਰਦਿਆਂ ਦੱਸਿਆ ਕਿ ਕੋਵਿਡ-19 ਦੀ ਤੀਜੀ ਲਹਿਰ ਪਹਿਲਾਂ ਨਾਲੋਂ ਵੱਧ ਤੇਜ਼ੀ ਨਾਲ ਫੈਲਣ ਦੀ ਸੰਭਾਵਨਾ ਹੈ, ਇਸ ਲਈ ਸਾਨੂੰ ਇਸ ਪ੍ਰਤੀ ਹੋਰ ਅਵੇਸਲੇ ਹੋਣ ਦੀ ਲੋੜ ਨਹੀਂ ਹੈ ਅਤੇ ਸਾਨੂੰ ਟੀਕਾ ਲਗਾਉਣ ਉਪਰੰਤ ਵੀ ਸਾਵਧਾਨੀਆਂ ਵਰਤਣੀਆਂ ਬਹੁਤ ਹੀ ਜ਼ਰੂਰੀ ਹਨ, ਜਿਸ ਤਰਾਂ ਆਪਣੇ ਮੂੰਹ ਤੇ ਨੱਕ ’ਤੇ ਮਾਸਕ ਲਗਾ ਕੇ ਰੱਖਣਾ, ਦੋ ਗਜ਼ ਦੀ ਦੂਰੀ ਬਣਾ ਕੇ ਰੱਖਣਾ ਅਤੇ ਅਪਣੇ ਹੱਥਾਂ ਨੂੰ ਵਾਰ ਵਾਰ ਸਾਬੁਣ ਨਾਲ ਧੋਣੇ ਚਾਹੀਦਾ ਹੈ। 
ਇਸ ਮੌਕੇ ਪ੍ਰਧਾਨ  ਸ਼ਿਆਮ ਕੁਮਾਰ ਅਤੇ ਚੇਅਰਮੈਨ ਭਰਤ ਭੂਸ਼ਨ ਤੋਂ ਇਲਾਵਾ ਜਨਰਲ ਸਕੱਤਰ ਰਾਜਵਿੰਦਰ ਸਿੰਘ ਭਾਟੀਆ, ਸੀ. ਮੀਤ ਪ੍ਰਧਾਨ ਸ੍ਰੀਮਤੀ ਰਮਿੰਦਰ ਕੌਰ, ਰਾਜਿੰਦਰ ਕੁਮਾਰ, ਸੁਰਜੀਤ ਪੰਨੂ, ਸਚਿਨ ਗੁਪਤਾ, ਨਿਸ਼ਾਂਤ, ਆਰ.ਐਨ. ਸ਼ਰਮਾ, ਰਵਿੰਦਰ ਤੂਰ, ਗਗਨਦੀਪ ਕੌਰ, ਬਲਕਾਰ ਸਿੰਘ ਔਲਖ, ਰਣਜੀਤ ਸਿੰਘ ਰਾਣਾ, ਬਰਿੰਦਰ ਸਿੰਘ, ਕਿਰਨਦੀਪ ਕੌਰ, ਸਤਪਾਲ ਸਿੱਧੂ ਆਦਿ ਨੇ ਸਮਾਗਮ ਨੂੰ ਸਫ਼ਲ ਬਣਾਉਣ ਵਿਚ ਭਰਪੂਰ ਸਹਿਯੋਗ ਦਿੱਤਾ।

No comments:

Post a Comment

ਜੁਰਮ ਅਤੇ ਮੁਜਰਮਾਂ 'ਤੇ ਪੁਲਿਸ ਦਾ ਇੱਕ ਹੋਰ ਵਾਰ//ਦੋ ਪਿਸਤੌਲ ਬਰਾਮਦ

Emailed From IPRO Mohali on Wednesday 12th November 2025 at 7:54 PM Regarding A Crime News  ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਕਾਰਕੁਨ ਸੰਖੇਪ ਗੋਲੀਬਾਰੀ ...