17th September 2021 at 08:15 PM
ਰਮਨਦੀਪ ਸੰਨੀ, ਪਰਮਿੰਦਰ ਹੈਰੀ ਅਤੇ ਹੋਰ ਨਿਜੀ ਤੌਰ ਤੇ ਪੇਸ਼ ਹੋਏ
ਨਵੀਂ ਦਿੱਲੀ: 17 ਸਤੰਬਰ 2021: (ਮਨਪ੍ਰੀਤ ਸਿੰਘ ਖਾਲਸਾ//ਮੋਹਾਲੀ ਸਕਰੀਨ):
ਖਾੜਕੂਆਂ ਦੀਆਂ ਪੇਸ਼ੀਆਂ ਅਤੇ ਅਦਾਲਤਾਂ ਦੀਆਂ ਡਿਊਟੀਆਂ ਜਾਰੀ ਹਨ। ਜਿਹਨਾਂ ਦੀ ਤਸਵੀਰ ਦੇਖ ਰਹੇ ਹੋ ਇਹ ਵੀ ਕਾਂਗਰਸ ਨੇਤਾ ਜਗਦੀਸ਼ ਟਾਈਟਲਰ, ਸੱਜਣ ਕੁਮਾਰ ਅਤੇ ਇੱਕ ਸ਼ਿਵਸੈਨਾ ਨੇਤਾ ਨੂੰ ਮਾਰਨ ਦੀ ਫੇਸਬੁੱਕ ਤੇ ਸਾਜ਼ਿਸ਼ ਘੜਨ ਦਾ ਬੱਬਰ ਖਾਲਸਾ ਦੇ ਕਾਰਕੁਨ ਦਸ ਕੇ ਫੜੇ ਗਏ, ਤੇ ਹੁਣ ਜਮਾਨਤ ਤੇ ਚਲ ਰਹੇ ਰਮਨਦੀਪ ਸਿੰਘ ਸੰਨੀ, ਪਰਮਿੰਦਰ ਸਿੰਘ ਹੈਰੀ, ਹਰਬਰਿੰਦਰ ਸਿੰਘ, ਜਰਨੈਲ ਸਿੰਘ, ਅੰਮ੍ਰਿਤਪਾਲ ਕੌਰ, ਸਤਨਾਮ ਸਿੰਘ, ਤਰਸੇਮ ਸਿੰਘ ਮੋਹਾਲੀ ਵਿਖੇ ਸੰਦੀਪ ਕੁਮਾਰ ਬਾਂਸਲ ਦੀ ਅਦਾਲਤ ਅੰਦਰ ਨਿਜੀ ਤੋਰ ਤੇ ਪੇਸ਼ ਹੋਏ ਤੇ ਰਣਦੀਪ ਸਿੰਘ ਨੇ ਅਦਾਲਤ ਅੰਦਰ ਪੇਸ਼ ਹੋਣ ਦੀ ਛੁੱਟੀ ਲਈ ਹੋਈ ਸੀ, ਗੌਰਵ ਕੁਮਾਰ ਗੈਰਹਾਜ਼ਰ ਸੀ।
ਇਸੇ ਮਾਮਲੇ ਵਿਚ ਨਾਮਜਦ ਸੁਖਪ੍ਰੀਤ ਸਿੰਘ ਦੀ ਨਾਭਾ ਜੇਲ੍ਹ ਅੰਦਰ ਮੌਤ ਹੋ ਗਈ ਸੀ । ਅਜ ਚਲੇ ਮਾਮਲੇ ਵਿਚ ਕਿਸੇ ਕਿਸਮ ਦੀ ਕੋਈ ਕਾਰਵਾਈ ਨਹੀਂ ਹੋਈ ਤੇ ਪੇਸ਼ ਹੋਏ ਨਾਮਜਦ ਖੱਜਲ ਖੁਆਰ ਹੁੰਦੇ ਵਾਪਿਸ ਮੁੜ ਗਏ। ਇਸ ਤਰ੍ਹਾਂ ਕਈ ਵਾਰ ਹੁੰਦਾ ਹੈ।
ਇਹਨਾਂ ਸਿੰਘਾਂ ਵਲੋਂ ਅਦਾਲਤ ਅੰਦਰ ਸਰਬਜੀਤ ਸਿੰਘ ਅਤੇ ਸਿਮਰਨਜੀਤ ਸਿੰਘ ਦੇ ਸਹਾਇਕ ਵਕੀਲ ਪੇਸ਼ ਹੋਏ ਸਨ। ਜਿਕਰਯੋਗ ਹੈ ਕਿ ਮਾਮਲੇ ਵਿਚ ਨਾਮਜ਼ਦ ਰਮਨਦੀਪ ਸੰਨੀ ਅਤੇ ਪਰਮਿੰਦਰ ਹੈਰੀ ਨੂੰ ਬਠਿੰਡਾ ਪੁਲਿਸ ਨੇ ਰੁਟੀਨ ਹਾਜ਼ਿਰੀ ਲਈ ਠਾਣੇ ਸੱਦਿਆ ਸੀ ਤੇ ਓਥੋਂ ਦੀ ਇਨ੍ਹਾਂ ਨੂੰ ਮੋਹਾਲੀ ਪੁਲਿਸ ਨੂੰ ਸੋਂਪ ਦਿਤਾ ਗਿਆ ਸੀ। ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ 5 ਅਕਤੂਬਰ ਨੂੰ ਹੋਵੇਗੀ।
No comments:
Post a Comment