14 December 2024

ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵਿੱਤੀ ਹਾਲਤ ਹੋਈ ਚਿੰਤਾਜਨਕ

From Journalist Gurjit Billa on Saturday 14th December 2024 at 04:50 PM PSEB Financial Crisis 

ਬੋਰਡ ਦੇ ਕਰੀਬ 548 ਕਰੋੜ ਰੁ.ਕਈ ਸਰਕਾਰੀ ਵਿਭਾਗਾਂ ਵੱਲ ਬਕਾਇਆ


ਐੱਸ ਏ ਐੱਸ ਨਗਰ
 (ਮੋਹਾਲੀ):13 ਦਸੰਬਰ 2024::(ਗੁਰਜੀਤ ਬਿੱਲਾ//ਮੋਹਾਲੀ ਸਕਰੀਨ)::

ਸਮੁੱਚੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਜਾਂਦਾ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ  ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਰਮਨਦੀਪ ਕੌਰ ਗਿੱਲ, ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਬਰਾੜ ਅਤੇ ਜਨਰਲ ਸਕੱਤਰ ਸੁਖਚੈਨ ਸਿੰਘ ਸੈਣੀ ਨੇ ਪੰਜਾਬ ਦੇ ਮਾਣਯੋਗ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਮਿਲ ਕੇ ਬੋਰਡ ਦੇ ਵਿੱਤੀ ਹਾਲਾਤਾਂ ਸਬੰਧੀ ਜਾਣੂੰ ਕਰਵਾਉਂਦਿਆਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਲੱਗਭੱਗ 548 ਕਰੋੜ ਰੁਪਏ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਕੋਲ ਕਿਤਾਬਾਂ ਅਤੇ ਐਸ.ਸੀ/ਬੀ.ਸੀ ਵਿਦਿਆਰਥੀਆਂ ਦੀਆਂ ਫੀਸਾਂ ਦਾ ਬਕਾਇਆ ਪਿਆ ਹੈ ਜਿਸ ਕਾਰਨ ਬੋਰਡ ਨੂੰ ਰੋਜ਼ਮਰ੍ਹਾ ਦੇ ਖਰਚੇ ਕਰਨ ਵਿੱਚ ਵੀ ਮੁਸ਼ਕਿਲ ਆ ਰਹੀ ਹੈ।  ਇਸ ਤੇ ਗੰਭੀਰ ਨੋਟਿਸ ਲੈਂਦੇ ਹੋਏ ਮੰਤਰੀ ਸਾਹਿਬ ਜੀ ਨੇ  ਸਾਨੂੰ ਵਿਸ਼ਵਾਸ ਦਵਾਇਆ ਕਿ ਅਗਲੇ ਹਫਤੇ ਵਿੱਤ ਵਿਭਾਗ ਦੀ ਬੋਰਡ ਅਧਿਕਾਰੀਆਂ  ਅਤੇ ਬੋਰਡ ਜੱਥੇਬੰਦੀ ਨਾਲ ਇੱਕ ਮੀਟਿੰਗ ਰੱਖੀ ਜਾਵੇਗੀ ਅਤੇ ਵਿਸ਼ਵਾਸ ਦਵਾਇਆ ਕਿ ਮੀਟਿੰਗ ਦੌਰਾਨ ਹਰ ਵਿੱਤੀ ਮਸਲੇ ਨੂੰ ਹਲ ਕਰਨ ਦੀ ਕੋਸਿਸ਼ ਕੀਤੀ ਜਾਵੇਗੀ।

ਜੱਥੇਬੰਦੀ ਦੇ ਬੁਲਾਰੇ ਵੱਲੋਂ ਪ੍ਰੈੱਸ ਨੂੰ ਹੋਰ ਜਾਣਕਾਰੀ ਦਿੰਦਿਆ ਦੱਸਿਆ ਜਾਂਦਾ ਹੈ ਕਿ ਬੋਰਡ ਦੇ ਵਿੱਤੀ ਹਾਲਾਤਾਂ ਦੇ ਨਾਲ-ਨਾਲ ਮਾਨਯੋਗ ਵਿੱਤ ਮੰਤਰੀ ਹਰਪਾਲ ਚੀਮਾ ਜੀ ਨਾਲ ਬੋਰਡ ਦੇ ਹੋਰ ਅਹਿਮ ਮਸਲੇ ਜਿਵੇਂ ਕਿ ਬੋਰਡ ਵੱਲੋਂ ਚਲਾਏ ਜਾ ਰਹੇ 11 ਆਦਰਸ਼ ਸਕੂਲਾਂ ਨੂੰ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਮਰਜ ਕਰਨਾ, ਕੰਟਰੈਕਟ ਅਧਾਰ ਤੇ ਕੰਮ ਕਰਦੇ ਅਤੇ ਆਪਣਾ ਪਰਖ ਕਾਲ ਪੂਰਾ ਕਰ ਚੁੱਕੇ ਪ੍ਰਿੰਸੀਪਲ, ਲੈਕਚਰਾਰ, ਅਧਿਆਪਕ, ਪੋ੍ਰਜੈਕਟ ਅਫਸਰ, ਜੂਨੀਅਰ ਆਡੀਟਰ, ਪੈਕਰ,  ਡਰਾਈਵਰ,  ਕਾਪੀ ਹੋਲਡਰ, ਕੁੱਕ ਅਤੇੇ ਵੇਟਰਾਂ ਨੂੰ ਰੈਗੂਲਰ ਕਰਨਾਂ, ਇਸ ਦੇ ਨਾਲ  ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਰਾਂਹੀ ਭਰਤੀ ਕੀਤੇ  ਕੰਟਰੈਕਟ ਅਧਾਰ ਤੇ ਕੰਮ ਕਰਦੇ  ਕਲਰਕ,  ਪੈਕਰ ,  ਹੈਲਪਰ,  ਸਵੀਪਰ ਅਤੇ ਜੇ.ਈ ਨੂੰ ਸਰਕਾਰ ਦੇ ਨੋਟੀਫਿਕੇਸ਼ਨ ਅਧੀਨ ਰੈਗੂਲਰ ਕਰਨਾ ਅਤੇ ਬੋਰਡ ਦਫਤਰ ਵਿੱਚ ਕੰਮ ਕਰਦੇ 418 ਦਿਹਾੜੀਦਾਰ ਕਰਮਚਾਰੀਆਂ ਨੂੰ ਮਿਤੀ 07-10-2022 ਦੇ ਨੋਟੀਫਿਕੇਸ਼ਨ ਦੇ ਅਧਾਰ ਤੇ ਰੈਗੂਲਰ ਕਰਨ ਦਾ ਕੇਸ ਸਰਕਾਰ ਨੂੰ ਭੇਜਿਆ ਜਾਵੇ ਜਾਂ 7ਵੇਂ ਪੇ ਕਮਿਸ਼ਨ ਅਨੁਸਾਰ ਉੱਕਾ-ਪੁੱਕਾ ਤਨਖਾਹ (18000/-) ਕੀਤੀ ਜਾਵੇ। 

ਮੀਟਿੰਗ ਦੇ ਅੰਤ ਵਿੱਚ ਮੰਤਰੀ ਜੀ ਨੇ ਪੂਰਨ ਸਹਿਯੋਗ ਦਾ ਵਿਸ਼ਵਾਸ ਦਵਾਇਆ ਅਦੇ ਭਰੋਸਾ ਦਿੱਤਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਤੀ ਮਸਲਿਆਂ ਦੇ ਨਾਲ-ਨਾਲ ਬਾਕੀ ਰਹਿੰਦੇ ਮਸਲੇ ਵੀ ਜਲਦ ਤੋਂ ਜਲਦ ਹਲ ਕਰਨ ਦੀ ਕੋਸ਼ਿਸ਼ ਕਰਾਂਗੇ।

12 December 2024

ਨਜਾਇਜ਼ ਖੜਦੀਆਂ ਰੇਹੜੀਆਂ ਕਾਰਣ ਮਾਰਕੀਟ ਦੇ ਰਾਹਗੀਰ ਵੀ ਪ੍ਰੇਸ਼ਾਨ

From Gurjeet Billa on Thursday 12th December 2024 at 17:23 Market News via WhatsApp//Mohali Screen 

ਫੇਜ਼ 9 ਦੀ ਮਾਰਕੀਟ ਦੇ ਦੁਕਾਨਦਾਰ ਵੀ ਆਏ ਮੀਡੀਆ ਦੇ ਸਾਹਮਣੇ 

ਸਾਹਿਬਜ਼ਾਦਾ ਅਜੀਤ ਸਿੰਘ ਨਗਰ: (ਮੋਹਾਲੀ): 12 ਦਸੰਬਰ 2024: (ਗੁਰਜੀਤ ਬਿੱਲਾ//ਮੋਹਾਲੀ ਸਕਰੀਨ)::

ਫੇਜ਼ 9 ਦੀ ਮਾਰਕੀਟ ਦੇ ਦਾਖਲ ਹੋਣ ਵਾਲੇ ਰਸਤੇ ਦੇ ਦੋਵੇਂ ਪਾਸੇ ਖੜੀਆਂ ਰੇਹੜੀਆਂ ਦਾ ਦ੍ਰਿਸ਼
ਇੱਥੋਂ ਦੇ ਫੇਜ਼ 9 ਸੈਕਟਰ 63 ਅਧੀਨ ਪੈਂਦੀ ਮਾਰਕੀਟ ਨੂੰ ਦਾਖਲ ਹੋਣ ਵਾਲੇ ਰਸਤੇ ਦੇ ਦੋਵੇਂ ਪਾਸੇ ਨਜਾਇਜ਼ ਤੌਰ ਉਤੇ ਖੜਦੀਆਂ ਰੇਹੜੀਆਂ ਕਾਰਣ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸਦੇ ਚਲਦਿਆਂ ਮਾਰਕੀਟ ਦੇ ਸਮੂਹ ਦੁਕਾਨਦਾਰਾਂ ਨੇ ਸਬੰਧਤ ਵਿਭਾਗ ਨੂੰ ਰਾਹ ਵਿੱਚ ਅੜਿੱਕਾ ਬਣਦੀਆਂ ਰੇਹੜੀਆਂ ਨੂੰ ਤੁਰੰਤ ਹਟਾਅ ਕੇ ਕਿਸੇ ਹੋਰ ਥਾਂ ਉਤੇ ਇਕੱਠੇ ਸ਼ਿਫਟ ਕਰਨ ਦੀ ਮੰਗ ਕੀਤੀ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਰਕੀਟ ਦੁਕਾਨਦਾਰ ਸੰਦੀਪ ਸਿੰਘ, ਰਾਜਵਿੰਦਰ ਸਿੰਘ, ਵਰਿੰਦਰ ਸਿੰਘ, ਨਵਜੋਤ ਸਿੰਘ, ਧਰਮਿੰਦਰ ਸਿੰਘ, ਪ੍ਰਿਤਪਾਲ ਸਿੰਘ, ਸੁਰਿੰਦਰ ਸਿੰਘ, ਅਮਰੀਕ ਸਿੰਘ, ਹਨੀ ਸ਼ਰਮਾ, ਮਨਜੀਤ ਸਿੰਘ ਸਮੇਤ ਹੋਰਨਾ ਨੇ ਦੱਸਿਆ ਕਿ ਉਨ੍ਹਾਂ ਦੀ ਮਾਰਕੀਟ ਵਿੱਚ 122 ਬੂਥ, 37 ਬੇਸ ਸ਼ੋਪ ਅਤੇ 63 ਸ਼ੌਰੂਮ ਪੈਂਦੇ ਹਨ। ਜਿਸ ਕਰਕੇ ਸਬੰਧਤ ਦੁਕਾਨਦਾਰਾਂ ਦੇ ਮਾਲਕਾਂ ਅਤੇ ਗ੍ਰਾਹਕਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਪਰ ਸਬੰਧਤ ਮਾਰਕੀਟ ਦੇ ਇੱਕ ਹੀ ਦਾਖਲ ਹੋਣ ਵਾਲਾ ਰਸਤਾ ਹੈ ਤੇ ਇਸ ਰਸਤੇ ਦੇ ਦੋਵੇਂ ਪਾਸੇ ਨਜਾਇਜ਼ ਤੌਰ ਉਤੇ ਰੇਹੜੀਆਂ ਖੜਦੀਆਂ ਹਨ। ਜਿਸਦੇ ਚਲਦਿਆਂ ਇਨ੍ਹਾਂ ਰੇਹੜੀਆਂ ਦੇ ਮੂੰਹਰੇ ਲੱਗਦੀ ਭੀੜ ਕਾਰਣ ਰਾਹਗੀਰਾਂ ਨੂੰ ਮਾਰਕੀਟ ਵਿੱਚ ਦਾਖਲ ਹੋਣ ਦੇ ਲਈ ਕਾਫੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। 

ਉਨ੍ਹਾਂ ਦੱਸਿਆ ਕਿ ਕਈ ਵਾਰ ਤਾਂ ਦੁਕਾਨਦਾਰਾਂ ਵੱਲੋਂ ਜਦੋਂ ਰੇਹੜੀ ਵਾਲਿਆਂ ਨੂੰ ਕਿਸੇ ਹੋਰ ਥਾਂ ਉਤੇ ਰੇਹੜੀਆਂ ਲਗਾਉਣ ਲਈ ਕਿਹਾ ਜਾਂਦਾ ਹੈ ਤਾਂ ਉਤੋਂ ਰੇਹੜੀਆਂ ਵਾਲੇ ਦੁਕਾਨਦਾਰਾਂ ਨੂੰ ਗਲਤ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਲੜਨ ਤੱਕ ਜਾਂਦੇ ਹਨ। ਜਿਸ ਕਰਕੇ ਰੋਜ਼ਾਨਾ ਮਾਰਕੀਟ ਦਾ ਮਾਹੋਲ ਖਰਾਬ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। 

ਦੁਕਾਨਦਾਰਾਂ ਨੇ ਦੱਸਿਆ ਕਿ ਸਬੰਧਤ ਸਮੱਸਿਆ ਦੇ ਹੱਲ ਦੇ ਲਈ ਉਹ ਕਈ ਵਾਰ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਮਾਮਲਾ ਲਿਆ ਚੁੱਕੇ ਹਨ ਪਰ ਮਾਮਲਾ ਜਿਉਂ ਦਾ ਤਿਉਂ ਬਰਕਰਾਰ ਹੋਣ ਕਾਰਣ ਕਾਫੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਜਿਸ ਤੇ ਸਮੂਹ ਦੁਕਾਨਦਾਰਾਂ ਨੇ ਨਗਰ ਨਿਗਮ ਕਮਿਸ਼ਨਰ ਮੁਹਾਲੀ ਨੂੰ ਮੌਕੇ ਦਾ ਦੌਰਾ ਕਰਕੇ ਤੁਰੰਤ ਮਾਮਲੇ ਦੇ ਹੱਲ ਦੀ ਗੁਹਾਰ ਲਗਾਈ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਬੰਧਤ ਵਿਭਾਗ ਉਕਤ ਖੜਦੀਆਂ ਰੇਹੜੀਆਂ ਨੂੰ ਕਿਤੇ ਹੋਰ ਥਾਂ ਉਤੇ ਸ਼ਿਫਟ ਕਰਕੇ ਨਿੱਤ ਲੱਗਦੇ ਜਾਮ ਤੋਂ ਨਿਜਾਤ ਦੁਆ ਸਕਦਾ ਹੈ। 

ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵਿੱਤੀ ਹਾਲਤ ਹੋਈ ਚਿੰਤਾਜਨਕ

From Journalist Gurjit Billa on Saturday 14th December 2024 at 04:50 PM PSEB Financial Crisis  ਬੋਰਡ ਦੇ ਕਰੀਬ 548 ਕਰੋੜ ਰੁ.ਕਈ ਸਰਕਾਰੀ ਵਿਭਾਗਾਂ ਵੱ...