From Gurjeet Billa on Thursday 12th December 2024 at 17:23 Market News via WhatsApp//Mohali Screen
ਫੇਜ਼ 9 ਦੀ ਮਾਰਕੀਟ ਦੇ ਦੁਕਾਨਦਾਰ ਵੀ ਆਏ ਮੀਡੀਆ ਦੇ ਸਾਹਮਣੇ
ਸਾਹਿਬਜ਼ਾਦਾ ਅਜੀਤ ਸਿੰਘ ਨਗਰ: (ਮੋਹਾਲੀ): 12 ਦਸੰਬਰ 2024: (ਗੁਰਜੀਤ ਬਿੱਲਾ//ਮੋਹਾਲੀ ਸਕਰੀਨ)::
ਫੇਜ਼ 9 ਦੀ ਮਾਰਕੀਟ ਦੇ ਦਾਖਲ ਹੋਣ ਵਾਲੇ ਰਸਤੇ ਦੇ ਦੋਵੇਂ ਪਾਸੇ ਖੜੀਆਂ ਰੇਹੜੀਆਂ ਦਾ ਦ੍ਰਿਸ਼ |
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਰਕੀਟ ਦੁਕਾਨਦਾਰ ਸੰਦੀਪ ਸਿੰਘ, ਰਾਜਵਿੰਦਰ ਸਿੰਘ, ਵਰਿੰਦਰ ਸਿੰਘ, ਨਵਜੋਤ ਸਿੰਘ, ਧਰਮਿੰਦਰ ਸਿੰਘ, ਪ੍ਰਿਤਪਾਲ ਸਿੰਘ, ਸੁਰਿੰਦਰ ਸਿੰਘ, ਅਮਰੀਕ ਸਿੰਘ, ਹਨੀ ਸ਼ਰਮਾ, ਮਨਜੀਤ ਸਿੰਘ ਸਮੇਤ ਹੋਰਨਾ ਨੇ ਦੱਸਿਆ ਕਿ ਉਨ੍ਹਾਂ ਦੀ ਮਾਰਕੀਟ ਵਿੱਚ 122 ਬੂਥ, 37 ਬੇਸ ਸ਼ੋਪ ਅਤੇ 63 ਸ਼ੌਰੂਮ ਪੈਂਦੇ ਹਨ। ਜਿਸ ਕਰਕੇ ਸਬੰਧਤ ਦੁਕਾਨਦਾਰਾਂ ਦੇ ਮਾਲਕਾਂ ਅਤੇ ਗ੍ਰਾਹਕਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਪਰ ਸਬੰਧਤ ਮਾਰਕੀਟ ਦੇ ਇੱਕ ਹੀ ਦਾਖਲ ਹੋਣ ਵਾਲਾ ਰਸਤਾ ਹੈ ਤੇ ਇਸ ਰਸਤੇ ਦੇ ਦੋਵੇਂ ਪਾਸੇ ਨਜਾਇਜ਼ ਤੌਰ ਉਤੇ ਰੇਹੜੀਆਂ ਖੜਦੀਆਂ ਹਨ। ਜਿਸਦੇ ਚਲਦਿਆਂ ਇਨ੍ਹਾਂ ਰੇਹੜੀਆਂ ਦੇ ਮੂੰਹਰੇ ਲੱਗਦੀ ਭੀੜ ਕਾਰਣ ਰਾਹਗੀਰਾਂ ਨੂੰ ਮਾਰਕੀਟ ਵਿੱਚ ਦਾਖਲ ਹੋਣ ਦੇ ਲਈ ਕਾਫੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਨ੍ਹਾਂ ਦੱਸਿਆ ਕਿ ਕਈ ਵਾਰ ਤਾਂ ਦੁਕਾਨਦਾਰਾਂ ਵੱਲੋਂ ਜਦੋਂ ਰੇਹੜੀ ਵਾਲਿਆਂ ਨੂੰ ਕਿਸੇ ਹੋਰ ਥਾਂ ਉਤੇ ਰੇਹੜੀਆਂ ਲਗਾਉਣ ਲਈ ਕਿਹਾ ਜਾਂਦਾ ਹੈ ਤਾਂ ਉਤੋਂ ਰੇਹੜੀਆਂ ਵਾਲੇ ਦੁਕਾਨਦਾਰਾਂ ਨੂੰ ਗਲਤ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਲੜਨ ਤੱਕ ਜਾਂਦੇ ਹਨ। ਜਿਸ ਕਰਕੇ ਰੋਜ਼ਾਨਾ ਮਾਰਕੀਟ ਦਾ ਮਾਹੋਲ ਖਰਾਬ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।
ਦੁਕਾਨਦਾਰਾਂ ਨੇ ਦੱਸਿਆ ਕਿ ਸਬੰਧਤ ਸਮੱਸਿਆ ਦੇ ਹੱਲ ਦੇ ਲਈ ਉਹ ਕਈ ਵਾਰ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਮਾਮਲਾ ਲਿਆ ਚੁੱਕੇ ਹਨ ਪਰ ਮਾਮਲਾ ਜਿਉਂ ਦਾ ਤਿਉਂ ਬਰਕਰਾਰ ਹੋਣ ਕਾਰਣ ਕਾਫੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਜਿਸ ਤੇ ਸਮੂਹ ਦੁਕਾਨਦਾਰਾਂ ਨੇ ਨਗਰ ਨਿਗਮ ਕਮਿਸ਼ਨਰ ਮੁਹਾਲੀ ਨੂੰ ਮੌਕੇ ਦਾ ਦੌਰਾ ਕਰਕੇ ਤੁਰੰਤ ਮਾਮਲੇ ਦੇ ਹੱਲ ਦੀ ਗੁਹਾਰ ਲਗਾਈ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਬੰਧਤ ਵਿਭਾਗ ਉਕਤ ਖੜਦੀਆਂ ਰੇਹੜੀਆਂ ਨੂੰ ਕਿਤੇ ਹੋਰ ਥਾਂ ਉਤੇ ਸ਼ਿਫਟ ਕਰਕੇ ਨਿੱਤ ਲੱਗਦੇ ਜਾਮ ਤੋਂ ਨਿਜਾਤ ਦੁਆ ਸਕਦਾ ਹੈ।
No comments:
Post a Comment