Comrade H S Cholta on Monday 14th September 2026 at 15:43 Regarding Meeting With SDM
ਜਿਹੜੇ ਲੋਕ ਬੀ.ਐਲ.ਓ. ਤੱਕ ਪਹੁੰਚ ਨਹੀਂ ਕਰਨਗੇ, ਉਨ੍ਹਾਂ ਦੀ ਵੋਟ ਕੱਟੀ ਜਾ ਸਕਦੀ ਹੈ
ਖਰੜ: 14 ਸਤੰਬਰ 2026: (ਮੋਹਾਲੀ ਸਕਰੀਨ ਬਿਊਰੋ)::
ਹੋਰਨਾਂ ਸਿਆਸੀ ਪਾਰਟੀਆਂ ਦੇ ਨਾਲ ਨਾਲ ਸੀਪੀਆਈ ਵੀ ਖਰੜ ਹਲਕੇ ਵਿੱਚ ਪੂਰੀ ਤਰ੍ਹਾਂ ਸਰਗਰਮ ਹੈ। ਵਿਕਾਸ ਦੇ ਨਾਲ ਜੁੜੇ ਮੁੱਦਿਆਂ ਅਤੇ ਮਸਲਿਆਂ ਨੂੰ ਲੈ ਕੇ ਅੱਜ ਐਸ ਆਈ ਆਰ ਨੂੰ ਲੈਕੇ ਦਰਪੇਸ਼ ਔਕੜਾਂ ਦੀ ਵੀ ਚਰਚਾ ਹੋਈ।
ਅੱਜ ਇੰਟੈਂਸਿਵ ਰਿਵੀਜ਼ਨ 2026 ਨੂੰ ਲੈ ਕੇ ਸਮੂਹ ਪਾਰਟੀਆਂ ਦੇ ਆਗੂਆਂ ਦੀ ਇੱਕ ਅਹਿਮ ਮੀਟਿੰਗ ਐਸ.ਡੀ.ਐਮ. ਦਫ਼ਤਰ ਵਿਖੇ ਸਵੇਰੇ 11 ਵਜੇ ਬੁਲਾਈ ਗਈ। ਮੀਟਿੰਗ ਦੌਰਾਨ ਐਸ.ਡੀ.ਐਮ. ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਤੱਕ ਜਿਨ੍ਹਾਂ ਵੋਟਰਾਂ ਨੇ ਆਪਣੇ ਬੀ.ਐਲ.ਓ. ਕੋਲ ਜਾ ਕੇ ਦਸਤਾਵੇਜ਼ਾਂ ਸਬੰਧੀ ਜਾਣਕਾਰੀ ਨਹੀਂ ਦਿੱਤੀ, ਉਹ ਜਲਦ ਤੋਂ ਜਲਦ ਆਪਣੇ ਸਬੰਧਤ ਬੀ.ਐਲ.ਓ. ਨੂੰ ਮਿਲ ਕੇ ਆਪਣੀ ਵੋਟ ਸਬੰਧੀ ਕਾਰਵਾਈ ਪੂਰੀ ਕਰਵਾ ਸਕਦੇ ਹਨ।
ਫਿਰ ਵੀ ਵੋਟਰਾਂ ਨੂੰ ਸਖ਼ਤ ਹਦਾਇਤ ਦਿੰਦੇ ਹੋਏ ਐਸ.ਡੀ.ਐਮ. ਸਾਹਿਬ ਨੇ ਦੱਸਿਆ ਕਿ ਜਿਹੜੇ ਲੋਕ ਬੀ.ਐਲ.ਓ. ਤੱਕ ਪਹੁੰਚ ਨਹੀਂ ਕਰਨਗੇ, ਉਨ੍ਹਾਂ ਦੀ ਵੋਟ ਕੱਟੀ ਜਾ ਸਕਦੀ ਹੈ। ਐਸ.ਡੀ.ਐਮ. ਵੱਲੋਂ ਮੀਟਿੰਗ ਵਿੱਚ ਪਹੁੰਚੇ ਸਮੂਹ ਪਾਰਟੀਆਂ ਦੇ ਆਗੂਆਂ ਨੂੰ ਅੱਜ ਤੱਕ ਦਾ ਸਟੇਟਸ ਪੱਤਰ ਵੀ ਵੰਡਿਆ ਗਿਆ।
ਮੀਟਿੰਗ ਉਪਰੰਤ ਭਾਰਤੀ ਕਮਿਊਨਿਸਟ ਪਾਰਟੀ ਖਰੜ ਦੇ ਸੀਨੀਅਰ ਆਗੂ ਕਾਮਰੇਡ ਹਰਮੇਲ ਸਿੰਘ ਚੋਲਟਾ ਵੱਲੋਂ ਵਿਕਾਸ ਦੇ ਮੁੱਦਿਆਂ ਨੂੰ ਲੈ ਕੇ ਪਿੰਡ ਚੰਦੋਂ ਦੇ ਵਿਕਾਸ ਨਾਲ ਸਬੰਧਤ ਪਾਣੀ ਦੇ ਨਿਕਾਸ ਦੇ ਮੁੱਦੇ ਨੂੰ ਉਠਾਇਆ ਗਿਆ। ਇਹ ਸਮੱਸਿਆ ਹੁਣ ਛੱਪੜ ਦਾ ਰੂਪ ਧਾਰਨ ਕਰ ਚੁੱਕੀ ਹੈ ਅਤੇ ਇਸ ਕਾਰਨ ਇਲਾਕੇ ਵਿੱਚ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ।
ਇਸ ਮੌਕੇ ਖਰੜ ਵਾਲੇ ਇਲਾਕੇ ਦੇ ਆਮ ਆਦਮੀ ਪਾਰਟੀ ਦੇ ਆਗੂ ਸਰਦਾਰ ਰਘੁਬੀਰ ਸਿੰਘ ਮੋਦੀ, ਬਲਾਕ ਸੰਮਤੀ ਦੇ ਚੇਅਰਮੈਨ ਦੀ ਹਾਜ਼ਰੀ ਵਿੱਚ ਐਸ.ਡੀ.ਐਮ. ਸਾਹਿਬ ਨੂੰ ਮੰਗ ਪੱਤਰ ਦੇ ਕੇ ਬੇਨਤੀ ਕੀਤੀ ਗਈ ਕਿ ਇਸ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ।
ਇਸੇ ਮੌਕੇ ਮੰਗ ਪੱਤਰ ਦੀ ਇੱਕ ਕਾਪੀ ਬਲਾਕ ਸੰਮਤੀ ਦੇ ਚੇਅਰਮੈਨ ਸਰਦਾਰ ਰਘੁਬੀਰ ਸਿੰਘ ਮੋਦੀ ਸਾਹਿਬ ਨੂੰ ਦੇ ਕੇ ਜਲਦੀ ਮਸਲਾ ਹੱਲ ਕਰਨ ਦੀ ਅਪੀਲ ਕੀਤੀ ਗਈ।


No comments:
Post a Comment