17th September 2021 at 08:15 PM
ਰਮਨਦੀਪ ਸੰਨੀ, ਪਰਮਿੰਦਰ ਹੈਰੀ ਅਤੇ ਹੋਰ ਨਿਜੀ ਤੌਰ ਤੇ ਪੇਸ਼ ਹੋਏ
ਨਵੀਂ ਦਿੱਲੀ: 17 ਸਤੰਬਰ 2021: (ਮਨਪ੍ਰੀਤ ਸਿੰਘ ਖਾਲਸਾ//ਮੋਹਾਲੀ ਸਕਰੀਨ):
17th September 2021 at 08:15 PM
ਰਮਨਦੀਪ ਸੰਨੀ, ਪਰਮਿੰਦਰ ਹੈਰੀ ਅਤੇ ਹੋਰ ਨਿਜੀ ਤੌਰ ਤੇ ਪੇਸ਼ ਹੋਏ
ਨਵੀਂ ਦਿੱਲੀ: 17 ਸਤੰਬਰ 2021: (ਮਨਪ੍ਰੀਤ ਸਿੰਘ ਖਾਲਸਾ//ਮੋਹਾਲੀ ਸਕਰੀਨ):
ਇਹ ਵੀ ਜ਼ਰੂਰ ਪੜ੍ਹੋ:
17th September 2021 at 05:46 PM
ਘਰ ਘਰ ਰੋਜ਼ਗਾਰ ਮਿਸ਼ਨ ਲਈ 7ਵੇਂ ਮੈਗਾ ਨੌਕਰੀ ਮੇਲਿਆਂ ਦੇ ਤਹਿਤ ਖਾਸ ਆਯੋਜਨ
ਜ਼ਿੰਦਗੀ ਚਲਾਉਣ ਲਈ ਜੋ ਜੋ ਕੁਝ ਵੀ ਮੁਢਲੇ ਤੌਰ ਤੇ ਚਾਹੀਦਾ ਹੁੰਦਾ ਹੈ ਉਸ ਲਈ ਰੋਜ਼ਗਾਰ ਸਭ ਤੋਂ ਪਹਿਲਾਂ ਆਉਂਦਾ ਹੈ। ਬੇਰੋਜ਼ਗਾਰੀ ਵਿੱਚ ਤਾਂ ਸਾਰੇ ਸੁਪਨੇ ਮਾਰੇ ਜਾਂਦੇ ਹਨ ਅਤੇ ਸਾਰੇ ਨਿਸ਼ਾਨੇ ਅਧੂਰੇ ਰਹਿ ਜਾਂਦੇ ਹਨ। ਪੰਜਾਬ ਸਰਕਾਰ ਇਹਨਾਂ ਹਕੀਕਤਾਂ ਨੂੰ ਧਿਆਨ ਵਿੱਚ ਰੱਖਦਿਆਂ ਰੋਜ਼ਗਾਰ ਨੂੰ ਪਹਿਲ ਵਾਲੀ ਸੂਚੀ ਵਿਚ ਰੱਖ ਰਹੀ ਹੈ। ਪੰਜਾਬ ਸਰਕਾਰ ਦੇ 'ਘਰ -ਘਰ ਰੋਜ਼ਗਾਰ ਮਿਸ਼ਨ' ਦੇ ਪ੍ਰਮੁੱਖ ਪ੍ਰੋਗਰਾਮ ਤਹਿਤ, ਸਰਕਾਰੀ ਕਾਲਜ ਫੇਜ਼ 6 ਐਸ.ਏ.ਐਸ. ਨਗਰ ਵਿਖੇ 7 ਵੇਂ ਮੈਗਾ ਨੌਕਰੀ ਮੇਲਿਆਂ ਦੇ ਤਹਿਤ ਸਮਾਪਤੀ ਅਤੇ ਚੌਥੀ ਨੌਕਰੀ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੇਲੇ ਵਿੱਚ ਨੌਜਵਾਨਾਂ ਦਾ ਜੋਸ਼ੋ ਖਰੋਸ਼ ਅਤੇ ਉਤਸ਼ਾਹ ਦੇਖਣ ਵਾਲਾ ਸੀ।
ਨੌਜਵਾਨ ਵਰਗ ਲਈ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਸੀ। ਇਸ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਆਉਣ ਵਾਲੇ ਭਵਿੱਖ ਦਾ ਇਤਿਹਾਸ ਰਚਨਾ ਸੀ। ਇਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ (ਵਿ) ਡਾ.ਹਿਮਾਂਸ਼ੂ ਅਗਰਵਾਲ ਆਈ.ਏ.ਐਸ ਨੇ ਮੇਲੇ ਦਾ ਉਦਘਾਟਨ ਕੀਤਾ। ਸ਼੍ਰੀ ਹਰਬੰਸ ਸਿੰਘ ਐਸਡੀਐਮ ਨੇ ਵੀ ਇਸ ਰੁਜ਼ਗਾਰ ਮੇਲੇ ਵਿੱਚ ਸ਼ਿਰਕਤ ਕੀਤੀ।
ਇਸ ਯਾਦਗਾਰੀ ਨੌਕਰੀ ਮੇਲੇ ਵਿੱਚ 1000 ਤੋਂ ਵੱਧ ਉਮੀਦਵਾਰਾਂ ਨੇ ਭਾਗ ਲਿਆ। ਉਮੀਦਵਾਰਾਂ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਨਗਰ ਪ੍ਰਸ਼ਾਸਨ ਵੱਲੋਂ ਲਗਾਏ ਜਾ ਰਹੇ ਇਨ੍ਹਾਂ ਰੁਜ਼ਗਾਰ ਮੇਲਿਆਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਰੁਜ਼ਗਾਰ ਪ੍ਰਾਪਤ ਕਰ ਕੇ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦੇ ਕਾਬਿਲ ਬਣਨ।
ਰੁਜ਼ਗਾਰ ਮੇਲਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕਰਦੇ ਹੋਏ ਡਿਪਟੀ ਡਾਇਰੈਕਟਰ, ਸ਼੍ਰੀਮਤੀ. ਮੀਨਾਕਸ਼ੀ ਗੋਇਲ ਨੇ ਦੱਸਿਆ ਕਿ ਹੋਰ ਕੰਪਨੀਆਂ ਤੋਂ ਇਲਾਵਾ, ਪ੍ਰਮੁੱਖ ਕੰਪਨੀਆਂ ਜਿਵੇਂ ਕਿ ਰਿਲਾਇੰਸ, ਐਚਡੀਐਫਸੀ, ਟਾਟਾ ਏਆਈਜੀ, ਪੂਮਾ ਸੋਰਸ, ਕੋਟਕ ਮਹਿੰਦਰਾ, ਆਈਸੀਆਈਸੀਆਈ ਬੈਂਕ, ਐਕਸਿਸ ਬੈਂਕ, ਪੁਖਰਾਜ, ਜ਼ੋਮੈਟੋ, ਐਚਸੀਐਲ, ਆਦਿ ਨੇ ਮੌਜੂਦਾ ਰੁਜ਼ਗਾਰ ਮੇਲੇ ਵਿੱਚ ਹਿੱਸਾ ਲਿਆ ਅਤੇ ਵੱਖ ਵੱਖ ਉਮੀਦਵਾਰਾਂ ਨੂੰ 734 ਨੌਕਰੀਆਂ ਪ੍ਰਦਾਨ ਕੀਤੀਆਂ। ਇਸਦੇ ਨਾਲ ਹੀ 41 ਹੁਨਰਮੰਦ ਸਿਖਲਾਈ ਅਤੇ 52 ਸਵੈ ਰੁਜ਼ਗਾਰ ਉਮੀਦਵਾਰਾਂ ਨੂੰ ਵੀ ਚੁਣਿਆ ਗਿਆ।
ਨੌਕਰੀਆਂ ਦੇਣ ਵਾਲੇ ਸੁਨਹਿਰੀ ਮੌਕੇ ਪ੍ਰਦਾਨ ਕਰਨ ਵਾਲੇ ਇਸ ਮੌਜੂਦਾ ਰੁਜ਼ਗਾਰ ਮੇਲੇ ਦੀ ਸਫਲਤਾ ਲਈ ਪ੍ਰਿੰਸੀਪਲ ਸ਼੍ਰੀਮਤੀ ਜਤਿੰਦਰ ਕੌਰ ਨੇ ਵਿਦਿਆਰਥੀਆਂ/ਉਮੀਦਵਾਰਾਂ ਦੇ ਪ੍ਰਬੰਧਾਂ ਅਤੇ ਲਾਮਬੰਦੀ ਦੇ ਨਾਲ ਪੂਰੇ ਯਤਨ ਕੀਤੇ। ਨੌਕਰੀ ਮੇਲੇ ਦੇ ਸਮਾਗਮ ਨੂੰ ਸਫਲ ਬਣਾਉਣ ਲਈ ਵਿਦਿਆਰਥੀਆਂ ਦੀ ਲਾਮਬੰਦੀ ਲਈ GoG ਅਤੇ VLE ਨੇ ਮਹੱਤਵਪੂਰਨ ਭੂਮਿਕਾ ਨਿਭਾਈ।
ਅੱਜ ਦੇ ਇਸ ਸਮਾਗਮ/ਪ੍ਰਦਰਸ਼ਨੀ ਦੌਰਾਨ, ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਦੁਆਰਾ ਆਪਣੇ ਲਈ ਰੁਜ਼ਗਾਰ ਲਈ ਸਕੀਮਾਂ ਚਲਾਉਣ ਦਾ ਵੀ ਆਯੋਜਨ ਕੀਤਾ ਗਿਆ। ਵਿਭਾਗਾਂ ਨੇ ਭਾਗ ਲੈਣ ਵਾਲੇ ਉਮੀਦਵਾਰਾਂ ਨੂੰ ਉਨ੍ਹਾਂ ਦੇ ਵਿਭਾਗਾਂ ਦੁਆਰਾ ਚਲਾਈਆਂ ਗਈਆਂ ਸਕੀਮਾਂ ਸੰਬੰਧੀ ਸਾਹਿਤ ਅਤੇ ਬਰੋਸ਼ਰ ਪ੍ਰਦਰਸ਼ਿਤ ਕਰਨ ਲਈ ਵੀ ਪ੍ਰੇਰਿਤ ਕੀਤਾ। ਸ਼੍ਰੀਮਤੀ ਰਸ਼ਮੀ ਪ੍ਰਭਾਕਰ, ਸ਼੍ਰੀ ਘਣਸ਼ਾਮ ਸਿੰਘ ਭੁੱਲਰ, ਡਿਪਟੀ ਸੀਈਓ, ਸ਼੍ਰੀ ਮੰਜੇਸ਼ ਸ਼ਰਮਾ, ਰੁਜ਼ਗਾਰ ਅਫਸਰ, ਸ਼੍ਰੀ ਹਰਪ੍ਰੀਤ ਸਿਧੂ ਵੀ ਹੋਰ ਅਧਿਕਾਰੀਆਂ ਦੇ ਨਾਲ ਮੌਜੂਦ ਸਨ। ਕੁਲ ਮਿਲਾ ਕੇ ਇਹ ਇੱਕ ਅਜਿਹਾ ਮੌਕਾ ਸੀ ਜਿਸਨੇ ਕਈਆਂ ਦੇ ਘਰ ਅੱਜ ਦੇ ਦਿਨ ਰੋਜ਼ਗਾਰ ਵਾਲੀ ਖੁਸ਼ਖਬਰੀ ਪਹੁੰਚਾਈ।
ਇਹ ਵੀ ਜ਼ਰੂਰ ਪੜ੍ਹੋ:
16th September 2021 at 04:05 PM
ਪਿੰਡ ਪੱਤੋਂ ਵਿੱਚ ਫਿਰਨੀ ਦਾ ਨੀਂਹ ਪੱਥਰ ਰੱਖਿਆ ਤੇ ਗਰਾਂਟ ਦਾ ਚੈੱਕ ਸੌਂਪਿਆ
ਇਹ ਵੀ ਜ਼ਰੂਰ ਪੜ੍ਹੋ:
15th September 2021 at 03:43 PM
ਖੂਨਦਾਨ ਮਹਾਂਦਾਨ, ਵੱਧ ਤੋਂ ਵੱਧ ਲੋਕ ਹਿੱਸਾ ਪਾਉਣ: ਮਨੀਸ਼ ਤਿਵਾੜੀ
ਇਹ ਵੀ ਜ਼ਰੂਰ ਪੜ੍ਹੋ:
15th September 2021 at 03:35 PM
ਮੀਟਿੰਗ ਕੀਤੀ ਗਈ ਮੁੱਖ ਖੇਤੀਬਾੜੀ ਅਫ਼ਸਰ ਵੱਲੋਂ
ਇਹ ਵੀ ਜ਼ਰੂਰ ਪੜ੍ਹੋ:
14th September 2021 at 07:34 PM
ਬੱਸੀ ਪਠਾਣਾ ਦਾ ਮਿਲਕ ਪ੍ਰੋਸੈਸਿੰਗ ਪਲਾਂਟ ਇਸੇ ਮਹੀਨੇ ਦੇ ਅਖੀਰ ਤੱਕ ਖੁੱਲ੍ਹ ਜਾਵੇਗਾ
14th September 2021 at 05:38 PM
3 ਨਵੇਂ ਪਾਜ਼ਿਟਿਵ ਮਰੀਜ਼ ਆਏ ਸਾਹਮਣੇ:ਡਿਪਟੀ ਕਮਿਸ਼ਨਰ
ਅੱਜ 2 ਕੋਰੋਨਾ ਮਰੀਜ਼ ਸਿਹਤਯਾਬ ਹੋਏ
ਐਸ.ਏ.ਐਸ ਨਗਰ: 14 ਸਤੰਬਰ 2021: (ਮੋਹਾਲੀ ਸਕਰੀਨ ਬਿਊਰੋ)::
ਕੋਰੋਨਾ ਦੀ ਤੀਜੀ ਬਹੁਤ ਕੁਝ ਕਿਹਾ ਸੁਣਿਆ ਜਾ ਰਿਹਾ ਹੈ ਪਰ ਮੰਨਿਓ ਉਹੀ ਜੋ ਕੁਝ ਸਰਕਾਰ ਪ੍ਰਮਾਣਿਕ ਕਰਨ ਤੋਂ ਬਾਅਦ ਤੁਹਾਨੂੰ ਦੱਸਦੀ ਹੈ। ਕੋਰੋਨਾ ਬਾਰੇ ਪ੍ਰਚਾਰ ਤੋਂ ਨਾਂ ਤਾਂ ਘਬਰਾਉਣ ਦੀ ਕੋਈ ਲੋੜ ਹੈ ਅਤੇ ਨਾਂ ਹੀ ਅਵੇਸਲੇ ਹੋਣ ਵਾਲੀ ਕੋਈ ਗੱਲ ਕਰਨੀ ਏ। ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਸਰਕਾਰ ਵੀ ਜੀ ਜਾਨ ਨਾਲ ਲੱਗੀ ਹੋਈ ਹੈ ਅਤੇ ਜ਼ਿਲਾ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਸਰਗਰਮ ਹੈ। ਅੱਜ ਦੇ ਅੰਕੜਿਆਂ ਦਾ ਵੇਰਵਾ ਕੁਝ ਇਸ ਤਰ੍ਹਾਂ ਹੈ:
SAS Nagar Covid-19 update 14/09/2021
14th September 2021 at 05:37 PM
3rd September 2021 at 09:30 PM
ਪਿੰਡ ਝਾਮਪੁਰ ਵਾਸੀਆਂ ਨੇ ਕੀਤਾ ਸਾਬਕਾ ਮੇਅਰ ਕੁਲਵੰਤ ਸਿੰਘ ਦਾ ਧੰਨਵਾਦ
ਐਸ.ਏ.ਐਸ. ਨਗਰ, ਮੋਹਾਲੀ: 3 ਸਤੰਬਰ 2021: (ਗੁਰਜੀਤ ਬਿੱਲਾ// ਇਨਪੁਟ ਮੋਹਾਲੀ ਸਕਰੀਨ ਡੈਸਕ)::
![]() |
ਟਿਊਬਵੈਲ ਦਾ ਉਦਘਾਟਨ ਕਰਦੇ ਹੋਏ ਸਾਬਕਾ ਮੇਅਰ ਕੁਲਵੰਤ ਸਿੰਘ |
ਮੋਹਾਲੀ ਦੇ ਸਾਬਕਾ ਮੇਅਰ ਸ. ਕੁਲਵੰਤ ਸਿੰਘ ਨੇ ਪਿੰਡ ਝਾਮਪੁਰ ਵਿਖੇ ਪਿੰਡ ਵਾਸੀਆਂ ਦੀ ਮੰਗ 'ਤੇ ਟਿਊਬਵੈੱਲ ਦੀ ਸੇਵਾ ਨਿਭਾਈ। ਇਸ ਦੇ ਨਾਲ ਹੀ ਉਹਨਾਂ ਪਿੰਡ ਵਾਸੀਆਂ ਦੀ ਮੌਜੂਦਗੀ ’ਚ ਖੁਦ ਪਹੁੰਚ ਕੇ ਟਿਊਬਵੈੱਲ ਦਾ ਉਦਘਾਟਨ ਵੀ ਕੀਤਾ।
ਸ. ਕੁਲਵੰਤ ਸਿੰਘ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਪਾਣੀ ਮਨੁੱਖ ਦੀ ਸਭ ਤੋਂ ਪਹਿਲੀ ਲੋੜ ਹੈ। ਉਹਨਾਂ ਕਿਹਾ ਕਿ ਜੇਕਰ ਅਜ਼ਾਦੀ ਦੇ ਇੰਨੇ ਵਰ੍ਹੇ ਬਾਅਦ ਵੀ ਲੋਕਾਂ ਨੂੰ ਪਾਣੀ ਮੁਹੱਈਆ ਨਹੀਂ ਕਰਵਾਇਆ ਜਾ ਸਕਦਾ ਤਾਂ ਇਹ ਨਿੰਦਣਯੋਗ ਹੈ। ਉਹਨਾਂ ਇਹ ਭਰੋਸਾ ਵੀ ਦਿੱਤਾ ਕਿ ਆਉਣ ਵਾਲੇ ਸਮੇਂ ’ਚ ਵੀ ਲੋਕਾਂ ਦੀ ਸੇਵਾ ਕਰਦੇ ਰਹਿਣਗੇ।
ਇਸ ਦੌਰਾਨ ਪਿੰਡ ਦੀ ਪੰਚਾਇਤ ਵੱਲੋਂ ਸ. ਕੁਲਵੰਤ ਸਿੰਘ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਇਸ ਮੌਕੇ ਉਹਨਾਂ ਨਾਲ ਹਰਪਾਲ ਸਿੰਘ ਚੰਨਾ, ਫੂਲਰਾਜ ਸਿੰਘ, ਰਾਜਿੰਦਰ ਪ੍ਰਸ਼ਾਦ ਸ਼ਰਮਾ, ਅਕਬਿੰਦਰ ਸਿੰਘ ਗੋਸਲ, ਕੁਲਦੀਪ ਸਿੰਘ ਦੂੰਮੀ, ਹਰਵਿੰਦਰ ਸਿੰਘ ਸੈਣੀ, ਹਰਪਾਲ ਸਿੰਘ ਬਰਾੜ, ਗੁਰਪਾਲ ਸਿੰਘ ਗਰੇਵਾਲ, ਜਸਪਾਲ ਸਿੰਘ ਮਟੌਰ, ਸੁਮੀਤ ਸੋਢੀ, ਤਰਨਜੀਤ ਸਿੰਘ, ਡਾਕਟਰ ਕੁਲਦੀਪ ਸਿੰਘ, ਅਮਰਜੀਤ ਸਿੰਘ ਬਰਾੜ ਅਤੇ ਐੱਮ.ਸੀ ਗੁਰਮੀਤ ਕੌਰ ਤੋਂ ਇਲਾਵਾ ਪਿੰਡ ਦੇ ਸਰਪੰਚ ਸੁਖਦੀਪ ਸਿੰਘ, ਪੰਚ ਗੁਰਪ੍ਰੀਤ ਸਿੰਘ, ਪੰਚ ਹਰਪ੍ਰੀਤ ਕੌਰ, ਪੰਚ ਗੁਰਦੀਪ ਸਿੰਘ, ਪੰਚ ਪ੍ਰਭਜੋਤ ਸਿੰਘ, ਪੰਚ ਗੁਰਤੇਜ ਸਿੰਘ, ਕਲੱਬ ਪ੍ਰਧਾਨ ਗੁਰਮੁੱਖ ਸਿੰਘ, ਸਰਮੁਖ ਸਿੰਘ, ਕੁਲਦੀਪ ਸਿੰਘ ਰੁੜਕੀ ਅਤੇ ਜਸਵਿੰਦਰ ਸਿੰਘ ਸਮੇਤ ਪਿੰਡ ਦੇ ਪਤਵੰਤੇ ਸੱਜਣ ਵੀ ਮੌਜੂਦ ਸਨ। ਚੰਗਾ ਹੋਵੇ ਜੇ ਕਰ ਮੋਹਾਲੀ ਦੇ ਬਾਕੀ ਇਲਾਕਿਆਂ ਦੇ ਲੋਕਾਂ ਨੂੰ ਵੀ ਇਹਨਾਂ ਸਬੰਧਤ ਇਲਾਕਿਆਂ ਦੇ ਲੀਡਰ ਜਲਦੀ ਤੋਂ ਜਲਦੀ ਅਜਿਹੀਆਂ ਰਾਹਤਾਂ ਦੇ ਸਕਣ।
ਇਹ ਵੀ ਜ਼ਰੂਰ ਪੜ੍ਹੋ:
From Journalist Gurjit Billa on Saturday 14th December 2024 at 04:50 PM PSEB Financial Crisis ਬੋਰਡ ਦੇ ਕਰੀਬ 548 ਕਰੋੜ ਰੁ.ਕਈ ਸਰਕਾਰੀ ਵਿਭਾਗਾਂ ਵੱ...