9th April 2022 at 7:22 PM
ਥਾਣਾਜਾਤ ਨੰਬਰਾਂ ਨੂੰ 24 ਘੰਟੇ ਖੋਲ ਕੇ ਰੱਖਣਾ ਜ਼ਰੂਰੀ ਹੋਏਗਾ
9th April 2022 at 7:22 PM
ਥਾਣਾਜਾਤ ਨੰਬਰਾਂ ਨੂੰ 24 ਘੰਟੇ ਖੋਲ ਕੇ ਰੱਖਣਾ ਜ਼ਰੂਰੀ ਹੋਏਗਾ
1st April 2022 at 4:31 PM
ਸਿਰਫ ਆਪਣੀ ਮੇਹਨਤ ਆਸਰੇ ਤੈਅ ਕੀਤਾ ਸੰਘਰਸ਼ਾਂ ਵਾਲਾ ਲੰਮਾ ਸਫਰ
ਕੁਲਦੀਪ ਸਿੰਘ ਜੱਸੋਵਾਲ ਨੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ,ਪੰਜਾਬ ਦਾ ਚਾਰਜ ਸੰਭਾਲਿਆ
ਅੱਜ ਵੀ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹੂਲਤ ਵਿੱਚ ਵੀ ਪੂਰੀ ਪਾਰਦਰਸ਼ਤਾ ਲਿਆਂਦੀ ਜਾਵੇਗੀ ਅਤੇ ਸਰਕਾਰ ਵਲੋਂ ਮਿਥੇ ਗਏ ਉਦੇਸ਼ਾਂ ਨੂੰ ਪੂਰਾ ਕਰਨ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ। ਇਸ ਦੌਰਾਨ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਨਾਲ ਡੇਅਰੀ ਖੇਤਰ ਵਿੱਚ ਹੋਰ ਤਰੱਕੀ ਵੀ ਹੋਵੇਗੀ।
ਇਸ ਮੌਕੇ ਸਾਬਕਾ ਡਾਇਰੈਕਟਰ ਸ਼੍ਰੀ ਕਰਨੈਲ ਸਿੰਘ, ਸ੍ਰੀ ਅਨਿਲ ਕੌੜਾ ਅਤੇ ਸਾਬਕਾ ਸੰਯੁਕਤ ਸੀ.ਈ.ਓ ਸ੍ਰੀ ਜੇ.ਐਸ.ਮਾਨ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਉਮੀਦ ਹੈ ਕਿ ਛੇਤੀ ਹੀ ਡਾਇਰੀ ਵਿਕਾਸ ਦਾ ਇਹ ਵਿਭਾਗ ਤਰੱਕੀਆਂ ਦੀਆਂ ਨਵੀਆਂ ਸਿਖਰਾਂ ਛੂਹੇਗਾ।
27th January 2022 at 6:03 PM
ਸ੍ਰੀ ਰਾਕੇਸ਼ ਦੇਂਬਲੌਨ ਨੇ ਰਾਸ਼ਟਰੀ ਝੰਡਾ ਲਹਿਰਾਇਆ
ਗਣਤੰਤਰ ਦਿਵਸ ਹਰ ਪਾਸੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਕੌਮਾਂਤਰੀ ਹਵਾਈ ਅੱਡੇ ਤੇ ਵੀ ਗਣਤੰਤਰ ਦਿਵਸ ਦੇ ਸਮਾਗਮ ਹੋਏ। ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡਾ, ਮੋਹਾਲੀ ਵਿਖੇ ਆਯੋਜਿਤ 73ਵੇਂ ਗਣਤੰਤਰ ਦਿਵਸ ਮੌਕੇ ਸੀ.ਈ.ਓ. (ਸੀ.ਐਚ. ਆਈ.ਏ.ਐਲ.) (ਚੈਲ) ਸ੍ਰੀ ਰਾਕੇਸ਼ ਦੇਂਬਲੌਨ ਨੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਉਹ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ। ਇਸ ਮੌਕੇ ਇੰਸਪੈਕਟਰ ਪਰਵੀਨ ਕੁਮਾਰ ਦੀ ਅਗਵਾਈ ਵਿੱਚ ਸੀ.ਆਈ.ਐਸ.ਐਫ. ਦੀ ਟੁਕੜੀ ਤੋਂ ਸਲਾਮੀ ਲਈ। ਇਸ ਦੌਰਾਨ ਸੀ.ਆਈ.ਐਸ.ਐਫ. ਦੇ ਕਮਾਡੋਜ਼ ਨੇ ਖੁਬਸੂਰਤ ਕਰਤੱਵ ਪੇਸ਼ ਕੀਤੇ ਗਏ। ਇਸ ਤੋ ਇਲਾਵਾ ਜੁਗਨੀ ਸਭਿਆਚਾਰ ਅਤੇ ਯੂਵਾ ਭਲਾਈ ਕਲੱਬ, ਮੋਹਾਲੀ ਨੇ ਭਰਪੂਰ ਰੰਗ ਬੰਨਿਆ। ਇਸ ਮੌਕੇ ਤੇ ਕਲੱਬ ਦੇ ਆਗੂ ਦਵਿੰਦਰ ਸਿੰਘ ਦੀ ਅਗਵਾਈ ਹੇਠ ਭੰਗੜ੍ਹੇ ਤੋ ਇਲਾਵਾ ਵੱਖ ਵੱਖ ਸਭਿਆਚਾਰਕ ਆਈਟਮਾਂ ਪੇਸ਼ ਕੀਤੀਆ ਗਈਆ, ਜਿਨ੍ਹਾਂ ਦਾ ਮੌਜੂਦ ਸਰੋਤਿਆ ਵੱਲੋਂ ਖੂਬ ਆਨੰਦ ਮਾਣਿਆ ਗਿਆ।
ਮੁੱਖ ਮਹਿਮਾਨ ਵੱਲੋਂ ਇਸ ਮੌਕੇ ਤੇ ਆਪਣੇ ਭਾਸ਼ਣ ਵਿੱਚ ਜਿਥੇ ਕੌਮ ਦੇ ਸ਼ਹੀਦਾ ਨੂੰ ਸਰਧਾਂਜ਼ਲੀ ਪੇਸ਼ ਕੀਤੀ ਗਈ, ਉਥੇ ਸੰਵਿਧਾਨ ਦੀ ਮਹੱਤਤਾ ਤੇ ਵੀ ਚਾਨਣਾ ਪਾਇਆ ਗਿਆ। ਇਸ ਪੂਰੇ ਮੌਕੇ ਤੇ ਸੀ.ਆਈ.ਐਸ.ਐਫ. ਦੇ ਸਬ-ਇੰਸਪੈਕਟਰ ਸ੍ਰੀ ਅਮਰੀਸ਼ ਕੁਮਾਰ ਅਤੇ ਲੇਡੀ ਸਬ-ਇੰਸਪੈਕਟਰ ਅਨੀਤਾ ਵੱਲੋਂ ਖੁਬਸੂਰਤ ਢੰਗ ਨਾਲ ਪ੍ਰੋਗਰਾਮ ਨੂੰ ਹੋਰ ਨਿਖਾਰਿਆ । ਇਸ ਮੌਕੇ ਤੇ ਸੀ.ਆਈ.ਐਸ.ਐਫ. ਵੱਲੋਂ ਹਥਿਆਰਾਂ ਨਾਲ ਸਬੰਧਤ ਕਰਤੱਵ ਵੀ ਪੇਸ਼ ਕੀਤੇ ਗਏ,ਜਿਨ੍ਹਾਂ ਨੂੰ ਵੇਖਕੇ ਦਰਸ਼ਕ ਹੈਰਾਨ ਰਹਿ ਗਏ ਅਤੇ ਮੁੱਖ ਮਹਿਮਾਨ ਵੱਲੋਂ ਸੀ.ਆਈ.ਐਸ.ਐਫ., ਪੰਜਾਬ ਪੁਲਿਸ, ਇਮੀਗਰੇਸ਼ਨ ਤੇ ਕਸਟਮ ਸਟਾਫ, ਹਾਊਸਕਿਪਿੰਗ ਸਟਾਫ, ਏਅਰਪੋਰਟ ਅਥਾਰਟੀ ਦੇ ਸਟਾਫ ਅਤੇ ਸਾਰੀਆਂ ਏਅਰਲਾਈਨਾਂ ਦੇ ਸਟਾਫ ਦਾ ਉਥੇ ਪਹੁੰਚਣ ਤੇ ਧੰਨਵਾਦ ਕੀਤਾ ਗਿਆ।
ਸਭਿਆਚਾਰਕ ਆਈਟਮਾਂ ਵਿੱਚ ਕਾਂਸਟੇਬਲ ਬਿਲਾਲ ਸਿੱਦਕੀ, ਕਾਂਸਟੇਬਲ ਆਰ.ਕੇ.ਰਾਮ, ਅਨਿਲ ਸਾਂਡਿਲ ਅਤੇ ਲਖਵੀਰ ਸਿੰਘ ਵੱਲੋਂ ਦੇਸ਼ਭਗਤੀ ਗੀਤ ਪੇਸ਼ ਕੀਤਾ ਗਿਆ। ਸਬ-ਇੰਸਪੈਕਟਰ ਐਸ.ਪੀ. ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਹਥਿਆਰਬੰਦ ਸੀ.ਆਈ.ਐਸ.ਐਫ. ਦੇ ਜਵਾਨਾਂ ਦੇ ਭਰਪੂਰ ਦਲੇਰਾਨਾਂ ਜੌਹਰ ਵਿਖਾਏ। ਇਸ ਤੋ ਇਲਾਵਾ ਫੱਗੂ ਰਾਮ ਵੱਲੋਂ ਢੁੱਲਕ ਰਾਹੀਂ ਰੰਗ ਬੰਨਿਆ ਗਿਆ। ਭੰਗੜ੍ਹੇ ਦੀ ਸ਼ਾਨਦਾਰ ਆਈਟਮ ਜੋ ਕਿ ਸ੍ਰੀ ਦਵਿੰਦਰ ਸਿੰਘ ਦੀ ਅਗਵਾਈ ਵਿੱਚ ਪੇਸ਼ ਕੀਤੀ ਗਈ ਭੰਗੜ੍ਹੇ ਦੀ ਆਈਟਮ ਵਿੱਚ ਸੁਖਵੀਰ ਸਿੰਘ, ਅਵਤਾਰ ਸਿੰਘ, ਸ਼ਮੀਮ ਖਾਨ, ਨਿਰਮਲ ਸਿੰਘ, ਸੋਨੂ ਅਤੇ ਮਨਦੀਪ ਸਿੰਘ ਸ਼ਾਮਿਲ ਸਨ। ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਦੇ ਸਿਰ ਤੇ ਪੱਗ ਸਜ਼ਾ ਕੇ ਭੰਗੜ੍ਹਾ ਕਰਵਾਇਆ ਗਿਆ।
27th January 2022 at 2:59 PM
ਆਜ਼ਾਦੀ ਘੁਲਾਟੀਆਂ ਅਤੇ ਫੋਜੀਆਂ ਦੀਆਂ ਕੁਰਬਾਨੀਆਂ ਨੂੰ ਕੀਤਾ ਯਾਦ
Sunday 9th January 2022 at 6:45 PM
ਕੋਵਿਡ ਪ੍ਰੋਟੋਕਾਲ ਦੀ ਇੰਨ ਬਿੰਨ ਪਾਲਣਾ ਕਰਦਿਆਂ ਸਿੱਧੂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਪ੍ਰੇਰਿਆ
| ਆਨਲਾਈਨ ਮੀਟਿੰਗ ਕਰਦੇ ਹੋਏ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ |
3rd January 2022 at 5:57 PM
ਉਦਘਾਟਨ ਕੀਤਾ ਕੇਂਦਰੀ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ
ਕੇਂਦਰੀ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਚੰਡੀਗੜ ਯੂਨੀਵਰਸਿਟੀ ਵਿਖੇ ਪੁਲਾੜ ਵਿਗਿਆਨ ਅਤੇ ਤਕਨਾਲੋਜੀ ਵਿੱਚ ਖੋਜ ਲਈ ‘ਕਲਪਨਾ ਚਾਵਲਾ ਸਪੇਸ ਸੈਂਟਰ’ ਦਾ ਕੀਤਾ ਉਦਘਾਟਨ ਕੀਤਾ ਹੈ ਜੋ ਕਿ ਪੂਰੇ ਪੰਜਾਬ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਇਸ ਮਕਸਦ ਲਈ ਮੋਹਾਲੀ ਦੇ ਘੜੂੰਆਂ ਪਿੰਡ ਵਿਚ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਨੂੰ ਚੁਣਿਆ ਗਿਆ। ਚੰਡੀਗੜ੍ਹ ਲੁਧਿਆਣਾ ਹਾਈਵੇ ਤੇ ਸਥਿਤ ਇਸ ਵਿਦਿਅਕ ਅਦਾਰੇ ਵਿੱਚ ਅਜਿਹੇ ਕੇਂਦਰ ਦੀ ਸ਼ੁਰੂਆਤ ਉਹਨਾਂ ਸਭਨਾਂ ਲਈ ਖੁਸ਼ੀ ਦੀ ਗੱਲ ਹੈ ਜਿਹਨਾਂ ਦੀ ਸੋਚ ਵਿਗਿਆਨਕ ਹੈ ਅਤੇ ਜਿਹੜੇ ਪੁਲਾੜ ਦੀਆਂ ਉਚਾਈਆਂ ਛੂਹਣਾ ਚਾਹੁੰਦੇ ਹਨ। ਇਸ ਖੋਜ ਦੌਰਾਨ ਹੀ ਆਪਣੀ ਕੁਰਬਾਨੀ ਦੇਣ ਵਾਲੀ ਕਲਪਨਾ ਚਾਵਲਾ ਅਸਲ ਵਿਚ ਇਸ ਖੋਜ ਮੁਹਿੰਮ ਦੀ ਸ਼ਹੀਦ ਹੈ। ਉਹ ਵਾਪਿਸ ਨਹੀਂ ਆ ਸਕੇਗੀ ਇਸਦਾ ਪਤਾ ਉਸਨੂੰ ਵੀ ਸੀ ਅਤੇ ਉਸਦੇ ਨਾਲ ਸਫ਼ਰ ਕਰਨ ਵਾਲਿਆਂ ਨੂੰ ਵੀ ਅਤੇ ਧਰਤੀ ਤੇ ਉਸਦੀ ਉਡੀਕ ਕਰਨਾ ਵਾਲਿਆ ਨੂੰ ਵੀ। ਇਸਦੇ ਬਾਵਜੂਦ ਸਾਰੇ ਚੜ੍ਹਦੀਕਲਾ ਵਿਚ ਰਹੇ।
| 11th December 2021 at 7:44 PM |
30 ਮੋਬਾਇਲ ਫੋਨਾਂ ਸਮੇਤ ਕੀਤੇ ਕਾਬੂ
ਸ਼੍ਰੀ ਨਵਜੋਤ ਸਿੰਘ ਮਾਹਲ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੋਟ ਰਾਹੀ ਦੱਸਿਆ ਕਿ ਮੋਹਾਲੀ ਪੁਲਿਸ ਵੱਲੋ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਅਤੇ ਪੰਜਾਬ ਰਾਜ ਵਿੱਚ ਮਾੜੇ ਅਨਸਰਾ ਖਿਲਾਫ ਵਿੱਢੀ ਮੁਹਿੰਮ ਨੂੰ ਮੁੱਖ ਰੱਖਦੇ ਹੋਏ ਸ਼੍ਰੀ ਵਜੀਰ ਸਿੰਘ ਖਹਿਰਾ, ਐਸ.ਪੀ (ਡੀ), ਐਸ.ਏ.ਐਸ ਨਗਰ, ਸ਼੍ਰੀ ਸੁਖਨਾਜ ਸਿੰਘ (ਡੀ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਇੰਸਪੈਕਟਰ ਬਲਜਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਵੱਲੋ ਜ਼ਿਲ੍ਹਾ ਐਸ.ਏ.ਐਸ. ਨਗਰ ਵਿੱਚ ਚੋਰੀ ਅਤੇ ਲੁੱਟਾ ਖੋਹਾ ਕਰਨ ਵਾਲੇ ਗਿਰੋਹ ਦੇ 4 ਗੈਂਗ ਮੈਬਰਾ ਨੂੰ ਸਮੇਤ 30 ਮੋਬਾਇਲ ਫੋਨ ਵੱਖ ਵੱਖ ਮਾਰਕਾ ਦੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਐਸ.ਐਸ.ਪੀ ਮੋਹਾਲੀ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੱਲ ਮਿਤੀ 10-11-2021 ਨੂੰ ਸੀ.ਆਈ.ਏ ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਨੂੰ ਇੱਕ ਖੂਫੀਆ ਇਤਲਾਹ ਮਿਲੀ ਸੀ ਕਿ ਲੁੱਟਾ ਖੋਹਾ ਅਤੇ ਚੋਰੀ ਕਰਨ ਵਾਲੇ ਗਿਰੋਹ ਦੇ 4 ਮੈਂਬਰ (ਮੋਨੂ ਖਾਨ ਉੱਰਫ ਸੋਨੂੰ, ਖੁਸ ਕੁਮਾਰ ਉੱਰਫ ਛੋਟੂ, ਰੋਹਿਤ ਮਹਿਤੋ ਅਤੇ ਸੰਜੂ ਕੁਮਾਰ) ਸਿੰਘ ਸ਼ਹੀਦਾ ਗੁਰੂਦੁਆਰਾ ਸੋਹਾਣਾ ਚੋਂਕ ਵਿੱਚ ਖੜੇ ਚੋਰੀ ਅਤੇ ਝਪਟ ਮਾਰ ਕੇ ਖੋਹ ਕੀਤੇ ਮੋਬਾਇਲ ਫੋਨਾ ਨੂੰ ਵੇਚਣ ਦੀ ਤਿਆਰੀ ਕਰ ਰਹੇ ਹਨ।ਜਿਸ ਤੇ ਸੀ.ਆਈ.ਏ ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਨੇ ਸਿੰਘ ਸ਼ਹੀਦਾ ਗੁਰੂਦੁਆਰਾ ਸੋਹਾਣਾ ਚੋਂਕ ਤੋ 4 ਨੋਜਵਾਨ (1) ਮੋਨੂ ਖਾਨ ਉੱਰਫ ਸੋਨੂੰ ਪੁੱਤਰ ਸ਼ੋਕੀਨ ਖਾਨ ਵਾਸੀ ਨੇੜੇ ਮੋਰਨੀ ਵਾਲਾ ਖੂਹ ਸੋਹਾਣਾ, (2) ਖੁਸ਼ ਕੁਮਾਰ ਉੱਰਫ ਛੋਟੂ ਪੁੱਤਰ ਚਲਾਈ ਪਟੇਲ ਵਾਸੀ ਮੋਰਨੀ ਵਾਲਾ ਖੂਹ ਸੋਹਾਣਾ ਉਮਰ ਕਰੀਬ 22 ਸਾਲ, (3) ਰੋਹਿਤ ਮਹਿਤੋ ਪੁੱਤਰ ਦੁਲਾਰ ਚੰਦ ਮਹਿਤੋ ਵਾਸੀ ਪਿੰਡ ਸੰਭਾਲਕੀ ਥਾਣਾ ਸੋਹਾਣਾ ਉਮਰ ਕਰੀਬ 23 ਸਾਲ ਅਤੇ (4) ਸੰਜੂ ਕੁਮਾਰ ਪੁੱਤਰ ਸਮੇਰੀ ਲਾਲ ਵਾਸੀ # 1054, ਸੈਕਟਰ 77 ਸੋਹਾਣਾ ਉਮਰ ਕਰੀਬ 24 ਸਾਲ ਨੂੰ ਸਮੇਤ ਚੋਰੀ ਅਤੇ ਝਪਟ ਮਾਰ ਕੇ ਖੋਹ ਕੀਤੇ 30 ਮੋਬਾਇਲ ਫੋਨ ਵੱਖ ਵੱਖ ਮਾਰਕਾ ਬ੍ਰਾਮਦ ਹੋਣ ਤੇ ਇਹਨਾ ਵਿਰੁੱਧ ਮੁਕੱਦਮਾ ਨੰਬਰ 438 ਮਿਤੀ 10-12-2021 ਅ/ਧ 379,379ਬੀ,411,34 ਆਈ.ਪੀ.ਸੀ ਥਾਣਾ ਸੋਹਾਣਾ ਵਿੱਚ ਦਰਜ ਰਜਿਸਟਰ ਕਰਵਾ ਕੇ ਉਕਤਾਨ 4 ਗੈਂਗ ਮੈਬਰਾ ਨੂੰ ਗ੍ਰਿਫਤਾਰ ਕੀਤਾ ਹੈ।ਦੋਰਾਨੇ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਕਿ ਉਕਤ ਦੋਸ਼ੀਆਨ ਕਾਫੀ ਲੰਮੇ ਸਮੇ ਤੋ ਜ਼ਿਲ੍ਹਾ ਐਸ.ਏ.ਐਸ ਨਗਰ ਵਿੱਚ ਮੋਬਾਇਲ ਫੋਨਾ ਦੀ ਚੋਰੀ ਅਤੇ ਲੁੱਟ ਖੋਹਾ ਦੀਆ ਵਾਰਦਾਤਾ ਨੂੰ ਅੰਜਾਮ ਦਿੰਦੇ ਆ ਰਹੇ ਸਨ ਅਤੇ ਉਕਤ ਸਾਰੇ ਦੋਸ਼ੀ ਨਸ਼ਾ ਕਰਨ ਦੇ ਆਦੀ ਹਨ।ਦੋਸ਼ੀ ਮੋਨੂ ਖਾਨ ਉੱਰਫ ਸੋਨੂੰ ਖਿਲਾਫ ਪਹਿਲਾ ਵੀ 2 ਮੁੱਕਦਮੇ ਚੋਰੀ ਅਤੇ ਲੁੱਟ ਖੋਹ ਅਤੇ ਦੋਸ਼ੀ ਖੁਸ਼ ਕੁਮਾਰ ਉੱਰਫ ਛੋਟੂ ਉਕਤ ਦੇ ਖਿਲਾਫ ਪਹਿਲਾ ਵੀ ਇੱਕ ਮੁੱਕਦਮਾ ਖੋਹ ਦਾ ਦਰਜ ਰਜਿਸਟਰ ਹੈ ਜੋ ਕਿ ਜਮਾਨਤ ਤੇ ਜੇਲ ਤੋ ਬਾਹਰ ਆ ਕੇ ਫਿਰ ਚੋਰੀ ਅਤੇ ਲੁੱਟ ਖੋਹ ਦੀਆ ਵਾਰਦਾਤਾ ਨੂੰ ਅੰਜਾਮ ਦੇ ਰਹੇ ਸਨ।ਦੋਸੀਆਨ ਉਕਤਾਨ ਪਾਸੋਂ ਡੂੰਘਾਈ ਨਾਲ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਵਾਰਦਾਤਾ ਵਿੱਚ ਇਹਨਾ ਤੋ ਇਲਾਵਾ ਇਹਨਾ ਦੇ ਹੋਰ ਸਾਥੀਆ ਬਾਰੇ ਵੀ ਪਤਾ ਕੀਤਾ ਜਾ ਰਿਹਾ ਹੈ ਅਤੇ ਉਹਨਾ ਦੀ ਜਲਦ ਹੀ ਭਾਲ ਅਤੇ ਗ੍ਰਿਫਤਾਰ ਕਰਕੇ ਜ਼ਿਲ੍ਹਾ ਵਿੱਚ ਹੋ ਰਹੀਆ ਵਾਰਦਾਤਾ ਨੂੰ ਰੋਕਿਆ ਜਾਵੇਗਾ।ਦੋਸੀਆਨ ਉਕਤਾਨ ਨੂੰ ਪੇਸ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।ਮੁੱਕਦਮਾ ਦੀ ਤਫਤੀਸ਼ ਜਾਰੀ ਹੈ।
ਜਿਹਨਾਂ ਦੀ ਬ੍ਰਾਮਦਗੀ ਹੋਈ ਉਹਨਾਂ ਵਿੱਚ 30 ਮੋਬਾਇਲ ਫੋਨ ਸੈਟ ਸ਼ਾਮਲ ਹਨ। ਇਹਨਾਂ ਮੋਬਾਈਲ ਫੋਨਾਂ ਦੇ ਬ੍ਰਾਂਡ ਹਨ:
Samsung-6, Mi-5. Vivo-4. Huawei-2. LG-2. lava-2. intex-2, Oppo-1, Nokia-1, Lenovo-1, Motorola-1, HTC-1, gionee-1. Micromax-1 ਆਦਿ .ਇਸ ਤਰ੍ਹਾਂ ਇਹਨਾਂ ਦੀ ਕੁਲ ਗਿਣਤੀ 30 ਬੰਦੀ ਹੈ।
Media Link Team on Saturday 16th May 2026 at 07:30 PM Protest Against Delhi Rape Case ਵਾਰਡ ਨੰਬਰ 5 ਦੀ ਵੈਲਫੇਅਰ ਐਸੋਸੀਏਸ਼ਨ ਵਲੋਂ ਰੋਸ ਮੁਜਾਹਰ...